ਲੱਗੀ ਨਾਲੋਂ ਟੁੱਟੀ ਚੰਗੀ ਬੇਕਦਰਾਂ ਦੀ ਯਾਰੀ ਦੀ ਕਹਾਵਤ ਵਾਂਗ ਪੁਨਰ ਸੁਰਜੀਤ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਤੋੜ ਵਿਛੋੜੇ ਨੇ ਸਾਬਤ ਕਰ ਦਿੱਤਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੁੱਖ ਮੰਤਰੀ ਦਾ ਚਿਹਰਾ ਅੱਗੇ ਲਿਆ ਕੇ 2027 ਦੀਆਂ ਚੋਣਾਂ ਲੜੀਆਂ ਜਾਣ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 18 ਮਈ (ਸਰਬਜੀਤ ਸਿੰਘ)– ਚੱਬਾ ਅੰਮ੍ਰਿਤਸਰ ਦੇ ਸਰਬੱਤ ਖਾਲਸਾ ‘ਚ 7 ਲੱਖ ਦੇ ਇਕੱਠ ਸਮੇਂ ਜੇਲ੍ਹ ‘ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਾਹਿਬ ਨਿਯੁਕਤ ਕੀਤਾ ਗਿਆ ਸੀ ਅਤੇ ਅਜ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਮੰਨਦੀਆਂ ਹਨ, ਭਾਵੇਂ ਉਹ ਜੇਲ੍ਹ ਵਿੱਚ ਹਨ ਪਰ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਮੇਂ ਸਮੇਂ ਉਨ੍ਹਾਂ ਵੱਲੋਂ ਸੰਗਤਾਂ ਦੇ ਨਾਮ ਤੇ ਕੀਤੇ ਸੁਦੇਸ਼ ਅਤੇ ਹੁਕਮ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕਰਦੇ ਰਹਿੰਦੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਤੇ ਦਮਦਮੀ ਟਕਸਾਲ ਦੇ ਸਾਬਕਾ ਨਿਧੜਕ ਬੁਲਾਰੇ ਭਾਈ ਮੋਹਕਮ ਸਿੰਘ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਵੱਸਣ ਸਿੰਘ ਜਫਰਵਾਲ ਤੇ ਭਾਈ ਮਨਾਵਾਂ ਸਾਹਿਬ ਆਦਿ ਪੰਥਕ ਸ਼ਖਸ਼ੀਅਤਾਂ ਤੋਂ ਮੰਗ ਕਰਦੀ ਹੈ ਕਿ ਵਾਰਸ਼ ਪੰਜਾਬ ਤੇ ਪੁਨਰਸੁਰਜੀਤ ਅਕਾਲੀ ਦਲ ਦਾ ਸਮਝੌਤਾ ਟੁੱਟਣ ਤੋਂ ਬਾਅਦ ਸਰਬੱਤ ਖਾਲਸਾ ਦੇ ਅੱਠ ਲੱਖ’ਚ ਦੇ ਥਾਪੇ ਗਏ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ 2027 ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਦੇ ਚੇਹਰੇ ਵਜੋਂ ਪੇਸ਼ ਕਰਕੇ ਚੋਣਾਂ ਲੜਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਮੁਤਾਬਕ ਬਾਦਲਕਿਆਂ ਨੂੰ ਸਿੱਖੀ ਦੀ ਸਰਗਰਮ ਸਿਆਸਤ ਤੋਂ ਦੂਰ ਕਰਨਾ ਸਮੇਂ ਦੀ ਮੁੱਖ ਮੰਗ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਿਸ ਪੰਜਾਬ’ਚ ਹੋਏ ਤੋੜਵਿਛੋੜੇ ਤੋਂ ਬਾਅਦ ਸਰਬੱਤ ਖਾਲਸਾ ਦੇ ਕਮਾਂਡਰ ਭਾਈ ਮੋਹਕਮ ਸਿੰਘ ਜੀ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਵੱਸਣ ਸਿੰਘ ਜਫਰਵਾਲ ਸਾਹਿਬ ਤੇ ਭਾਈ ਮਨਾਵਾਂ ਸਾਹਿਬ ਆਦਿ ਪੰਥਕ ਸ਼ਖਸ਼ੀਅਤਾਂ ਆਦਿ ਨੂੰ 2027 ਦੀਆਂ ਚੋਣਾਂ ਵਿੱਚ ਜੇਲ੍ਹ ‘ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੁੱਖ ਮੰਤਰੀ ਦੇ ਚੇਹਰੇ ਵਜੋਂ ਪੇਸ਼ ਕਰਕੇ ਚੋਣਾਂ ਲੜਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਅੱਜ ਦੇ ਸਮੇਂ ਵਿੱਚ ਬਾਦਲ ਵਿਰੋਧੀ ਸਾਰੇ ਪੰਥਕ ਧੜਿਆਂ ਨੂੰ ਮੌਕਾ ਪ੍ਰਸਤੀ ਤੋਂ ਉਪਰ ਉਠ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਅਤੇ ਇਹ ਜੇਲ੍ਹ ‘ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਹੇਠ ਹੀ ਹੋ ਸਕਦੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਵਾਰਸ਼ ਪੰਜਾਬ ਪਾਰਟੀ ਮੁਖ ਮੰਤਰੀ ਚੇਹਰਾ ਅੰਮ੍ਰਿਤ ਪਾਲ ਨੂੰ ਬਣਾਉਣਾ ਚਾਹੁੰਦੀ ਸੀ ਜਦੋਂ ਕਿ ਪੁਨਰਸੁਰਜੀਤ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੁੱਖ ਮੰਤਰੀ ਚੇਹਰਾ ਬਣਾਉਣਾ ਚਾਹੁੰਦੀ ਸੀ, ਅਸੀਂ ਪੁਨਰਸੁਰਜੀਤ ਅਕਾਲੀ ਦਲ ਦੇ ਫੈਸਲੇ ਨਾਲ ਸਹਿਮਤ ਹਾਂ ਜਦੋਂ ਕਿ ਵਾਰਸ਼ ਪੰਜਾਬ ਨੂੰ ਇਹ ਮਨਜ਼ੂਰ ਨਹੀਂ ਤਾਂ ਇਨ੍ਹਾਂ ਵਿਚ ਤੋੜ ਵਿਛੋੜਾ ਹੋ ਗਿਆ, ਭਾਈ ਖਾਲਸਾ ਨੇ ਕਿਹਾ ਹੁਣ ਬਾਦਲ ਵਿਰੋਧੀ ਸਾਰੇ ਪੰਥਕ ਧੜਿਆਂ ਨੂੰ ਇੱਕ ਜੁੱਟ ਹੋਣ ਦੀ ਲੋੜ ਹੈ ਅਤੇ ਇਹ ਤਾਂ ਹੀ ਹੋ ਸਕਦੀ ਹੈ ਜੇਕਰ ਲੰਮੇ ਸਮੇਂ ਤੋਂ ਜੇਲ੍ਹ ‘ਚ ਬੰਦ ਅਤੇ 8 ਲੱਖ ਦੇ ਸਰਬੱਤ ਖਾਲਸਾ ਇਕੱਠ ਵਿੱਚ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ 2027 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚੇਹਰਾ ਐਲਾਨ ਕਿ ਚੋਣਾਂ ਲੜੀਆਂ ਜਾਣ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੁਨਰ ਸੁਰਜੀਤ ਅਕਾਲੀ ਦਲ ਤੇ ਵਾਰਸ਼ ਪੰਜਾਬ ‘ਚ ਹੋਏ ਤੋੜ ਵਿਛੋੜੇ ਤੋਂ ਬਾਅਦ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਤੇ ਦਮਦਮੀ ਟਕਸਾਲ ਦੇ ਸਾਬਕਾ ਮੁੱਖੀ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਭਾਈ ਵੱਸਣ ਸਿੰਘ ਜਫਰਵਾਲ, ਭਾਈ ਮਨਾਵਾਂ ਸਾਹਿਬ ਟਕਸਾਲੀ ਆਗੂ ਆਦਿ ਨੂੰ ਬੇਨਤੀ ਕਰਦੀ ਹੈ ਕਿ 2027 ਵਿਧਾਨ ਸਭਾ ਦੀਆਂ ਚੋਣਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੁੱਖ ਚੇਹਰੇ ਵਜੋਂ ਪੇਸ਼ ਕਰਕੇ ਲੜਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਕਿਉਂਕਿ ਇਸ ਕਰਨ ਨਾਲ ਬਾਦਲ ਵਿਰੋਧੀ ਸਾਰੀਆਂ ਪੰਥਕ ਧਿਰਾਂ ਇਕ ਜੁੱਟ ਹੋ ਜਾਣਗੀਆਂ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸ਼ਿੰਦਾ ਸਿੰਘ ਤੇ ਭਾਈ ਪਿਰਥੀਪਾਲ ਸਿੰਘ ਧਾਲੀਵਾਲ ਧਰਮਕੋਟ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਜੱਸਾ ਸਿੰਘ ਬਿਆਸ ਤੇ ਇਲਾਵਾ ਬਹੁਤ ਸਾਰੇ ਕਾਰਕੁਨ ਸ਼ਾਮਲ ਸਨ ‌।

Leave a Reply

Your email address will not be published. Required fields are marked *