ਮੀਰੀ ਪੀਰੀ ਦਿਵਸ ਨੂੰ ਸਮਰਪਿਤ ਕੱਢੇ ਜਾ ਰਹੇ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਹੋਈ ਰਵਾਨਾ- ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)— ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਮੀਰੀ ਪੀਰੀ ਦਿਵਸ਼ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ 24 ਜੁਲਾਈ ਤੋਂ 3 ਅਗਸਤ ਤੱਕ ਕੱਢਿਆ ਜਾ ਰਿਹਾ ਹੈ ਅਤੇ ਅੱਜ ਪੂਰੇ ਜਾਹੋ ਜਲਾਲ ਨਾਲ ਇਸ ਦੀ ਅਕਾਲਤਖਤ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਰਵਾਨਗੀ ਹੋਈ,ਸੁੰਦਰ ਪਾਲਕੀ ਸਾਹਿਬ ਜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਾਜਮਾਨ ਕੀਤੇ ਗਏ, ਅੱਗੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਾਹਿਬਾਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਗਤਕਾ ਬਾਜ਼ੀ ਦੇ ਜੌਹਰ ਵਿਖਾ ਰਹੀਆਂ ਸਨ, ਇਹਨਾਂ ਜਥੇਬੰਦੀਆਂ ਵਿੱਚ ਦਸਮੇਸ਼ ਤਰਨਾ ਬਾਬਾ ਮੇਜਰ ਸਿੰਘ ਸੋਢੀ, ਸ਼ਹੀਦ ਬਾਬਾ ਜੀਵਨ ਸਿੰਘ ਦੇ ਜਥੇਦਾਰ ਬਾਬਾ ਬਲਦੇਵ ਸਿੰਘ ਅਤੇ ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਬਾਈਪਾਸ ਆਦਿ ਦਲਪੰਥਾ ਦੇ ਘੌੜਿਆ ਨੇ ਗੋਲਡਨ ਗੇਟ ਤਕ ਸੇਵਾ ਨਿਭਾਈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਰੰਗਰੇਟਾ ਨਿਹੰਗ ਸਿੰਘ ਫ਼ੌਜਾਂ ਦੀ ਅਗਵਾਈ ਕਰ ਰਹੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਸਿੰਘ ਸਾਹਿਬ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਸੁਖਪਾਲ ਸਿੰਘ ਨਾਲ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਲਿਖਤੀ ਪ੍ਰੈਸ ਰਾਹੀਂ ਦਿਤੀ, ਭਾਈ ਖਾਲਸਾ ਨੇ ਕਿਹਾ ਅੱਜ ਦੇ ਇਸ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ ਵਿੱਚ ਉਪਰੋਕਤ ਜਥੇਦਾਰ ਸਾਹਿਬਾਨਾ ਤੋਂ ਇਲਾਵਾ ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ, ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ, ਜਥੇਦਾਰ ਨਰਿੰਦਰ ਸਿੰਘ ਵੱਲਾ, ਜਥੇਦਾਰ ਹੀਰਾ ਸਿੰਘ ਕੋਟ ਖਾਲਸਾ, ਜਥੇਦਾਰ ਸਾਹਿਬ ਸਿੰਘ ਬਟਾਲਾ, ਜਥੇਦਾਰ ਦਲਬੀਰ ਸਿੰਘ ਖਾਪੜਖੇੜੀ, ਬਾਬਾ ਸਤਪਾਲ ਸਿੰਘ ਵੱਲਾ ਅਨੰਦਪੁਰ ਸਾਹਿਬ ਵਾਲੇ, ਬਾਬਾ ਗੁਰਦਿੱਤ ਸਿੰਘ ਰੀਟਾਉਲ, ਭਾਈ ਸੁਖਦੇਵ ਸਿੰਘ ਫੌਜੀ, ਭਾਈ ਇੰਦਰਜੀਤ ਸਿੰਘ, ਜਥੇਦਾਰ ਦਲਬੀਰ ਸਿੰਘ ਸੋਢੀ ਜੇਠੂਵਾਲ ਤੋਂ ਇਲਾਵਾ ਹਜ਼ਾਰਾਂ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਫੌਜਾਂ ਨੇ ਹਾਜ਼ਰੀ ਲਵਾਈ, ਭਾਈ ਖਾਲਸਾ ਨੇ ਦੱਸਿਆ ਇਹ ਮੀਰੀ ਪੀਰੀ ਖਾਲਸਾ ਚੇਤਨਾ ਮਾਰਚ 24 ਤੋਂ ਲੈ ਕੇ 3 ਅਗਸਤ ਤੱਕ ਜਾਰੀ ਰਹੇਗੀ ਅਤੇ ਮਾਂਝਾ ਦੁਆਬਾ ਅਤੇ ਮਾਲਵਾ ਖੇਤਰ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਰਾਤਰੀ ਵਿਸ਼ਰਾਮ ਕੀਤੇ ਜਾਣਗੇ ਅਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।

Leave a Reply

Your email address will not be published. Required fields are marked *