ਗੜਸ਼ੰਕਰ, ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 5 ਮਾਰਚ ਤੋਂ ਚੰਡੀਗੜ ਵਿਖੇ ਲਗਾਏ ਜਾ ਰਹੇ ਕਿਸਾਨ ਮੋਰਚੇ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਸਕੰਦਰਪੁਰ ਵਿਖੇ ਕਿਸਾਨਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਕਿਸਾਨਾ ਨੂੰ ਧਰਨੇ ਵਿਚ ਸਾਮਲ ਹੋਣ ਦੀ ਅਪੀਲ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਅਤੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰ ਹੈ ਪਰ ਸੂਬਾ ਸਰਕਾਰਾਂ ਸਭ ਕੁੱਝ ਕੇਂਦਰ ਤੇ ਸੁਟ ਕੇ ਕਿਸਾਨਾ ਵਲੋ ਮੁਖ ਫੇਰ ਲੈਦੀਆ ਹਨ ਹੁਣ ਜਦੋਂ ਕੇਂਦਰ ਸਰਕਾਰ ਲਗਾਤਾਰ ਕਿਸਾਨਾ ਦੀਆਂ ਫ਼ਸਲਾਂ ਚੁਕਣ ਤੋਂ ਨਾਹ ਕਰ ਰਹੀ ਹੈ ਤੇ ਬਾਕੀ ਫ਼ਸਲਾਂ ਤੇ ਸਮਰਥਨ ਮੁੱਲ ਦੇਣ ਤੋਂ ਇਨਕਾਰੀ ਹੈ ਤਾਂ ਪੰਜਾਬ ਸਰਕਾਰ ਨੂੰ ਕੁਝ ਫ਼ਸਲਾਂ ਤੇ ਖ਼ੁਦ ਸਮਰਥਨ ਮੁੱਲ ਏਲਾਨ ਕਰਨੇ ਚਾਹੀਦੇ ਹਨ ਜਿਵੇਂ ਬਾਸਮਤੀ,ਆਲੂ,ਮਟਰ,ਗ਼ੋਭੀ,ਮਕੀ ,ਮੂਗ਼ੀ ਤਾ ਜੋ ਪੰਜਾਬ ਦਾ ਪਾਣੀ ਦਾ ਸੰਕਟ ਤੇ ਖੇਤੀ ਸੰਕਟ ਕੁਜ਼ ਘਟ ਸਕੇ
ਅੱਜ ਦੀ ਮੀਟਿੰਗ ਵਿੱਚ ਬਲਾਕ ਵਿਤ ਸਕੱਤਰ ਸੰਦੀਪ ਸਿੰਘ ਮਿੰਟੂ ਅਮਰੀਕ ਸਿੰਘ ਕਰਤਾਰ ਸਿੰਘ ਆਦਿ ਕਿਸਾਨ ਹਾਜਰ ਸਨ