ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)–ਭੱਠਲ ਭਾਈਕੇ ਦੇ ਸੂਏ ਵਿਚੋਂ ਮਿਲੀ ਲਾਸ਼ ਦੋ ਦਿਨ ਪਹਿਲਾਂ ਗੁਮ ਹੋਏ ਬੱਚੇ ਗੁਰਸੇਵਕ ਸਿੰਘ ਪੁੱਤਰ ਅੰਗਰੇਜ਼ ਸਿੰਘ ਦੀ ਹੈ, ਜਿਸ ਨੂੰ ਉਸ ਦੇ ਪਿਓ ਅੰਗਰੇਜ਼ ਸਿੰਘ ਵੱਲੋਂ ਗਲਾਘੁੱਟ ਕੇ ਮਾਰਨ ਤੋਂ ਬਾਅਦ ਸੂਏ ਵਿੱਚ ਸੁੱਟ ਦਿੱਤਾ ਗਿਆ ਸੀ, ਅਤੇ ਇੱਕ ਝੂਠੀ ਕਹਾਣੀ ਬਣਾ ਕੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀ ਕਿ ਮੈਨੂੰ ਲੁਟੇਰਿਆਂ ਨੇ ਲੁੱਟਿਆ ਅਤੇ ਮੇਰੇ ਪੁੱਤਰ ਗੁਰਸੇਵਕ ਨੂੰ ਅਗਵਾਹ ਕਰਕੇ ਲੈ ਗਏ ਇਸ ਸਬੰਧੀ ਉਸ ਨੇ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਚੌਂਕੀ ਡੇਹਰਾ ਸਾਹਿਬ ਵਿਖੇ ਰਿਪੋਰਟ ਵੀ ਦਰਜ ਕਰਵਾ ਦਿੱਤੀ ਸੀ,ਬੱਚੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਉਪਰੰਤ ਹਰ ਕੋਈ ਇਹੋ ਅਰਦਾਸ ਕਰ ਰਿਹਾ ਸੀ ਮਸੂਮ ਜਲਦੀ ਜਲਦੀ ਆਪਣੇ ਘਰ ਮਾਪਿਆਂ ਕੋਲ ਠੀਕ ਠਾਕ ਪਹੁੰਚ ਜਾਵੇ ,ਕਿਤੇ ਕੋਈ ਮਾਸੂਮ ਨਾਲ ਭਾਣਾ ਨਾ ਵਰਤ ਜਾਵੇ,ਪਰ ਲੋਕ ਹੁਣ ਇਹ ਸੁਣ ਕੇ ਹੈਰਾਨ ਅਤੇ ਦੁਖੀ ਹੋਣਗੇ, ਕਿ ਕਈ ਸਾਲਾਂ ਤੋਂ ਬਾਅਦ ਅਰਦਾਸਾਂ ਨਾਲ ਜਨਮੇਂ ਗੁਰਸੇਵਕ ਨੂੰ ਗਲਾਂ ਘੁੱਟ ਕੇ ਮਾਰਨ ਤੋਂ ਬਾਅਦ ਸੂਏ ਵਿੱਚ ਸੁੱਟਣ ਵਾਲਾ ਦਰਿੰਦਾ ਉਸ ਦਾ ਹੀ ਬਾਪ ਅੰਗਰੇਜ਼ ਸਿੰਘ ਨਿਕਲਿਆ,ਜਿਸ ਦੀ ਨਿਸ਼ਾਨਦੇਹੀ ਤੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਅਤੇ ਉਸ ਨੂੰ ਗਿਰਫ਼ਤਾਰ ਕਰਕੇ ਤਰਨਤਾਰਨ ਦੀ ਡੇਹਰਾ ਸਾਹਿਬ ਚੌਕੀ ਪੁਲਿਸ ਅਗਲੇਰੀ ਪੜਤਾਲ ਕਰ ਰਹੀ ਹੈ ,ਲੋਕ ਇਸ ਘਨੌਣੀ ਮੰਦਭਾਗੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਦਰਿੰਦੇ ਬਾਪ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਦਰਦਨਾਕ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸਿਰਫਿਰੇ ਬਾਪ ਦਰਿੰਦੇ ਨੂੰ ਸ਼ਰੇਆਮ ਪਬਲਿਕ ਵਿੱਚ ਗੋਲੀ ਮਾਰੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਪਿਓ ਪੁੱਤ ਵਰਗੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਨ ਦੀ ਅਜਿਹੀ ਹਿੰਮਤ ਨਾ ਕਰ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਦੇ ਰੈਸੀਆਨੇ ਪਿੰਡ ਦੇ ਮਾਸੂਮ ਗੁਰਸੇਵਕ ਨੂੰ ਉਸ ਦੇ ਆਪਣੇ ਹੀ ਪਿਓ ਵੱਲੋਂ ਗਲਾਂ ਘੁੱਟ ਕੇ ਮਾਰਨ ਤੋਂ ਉਪਰੰਤ ਲਾਸ਼ ਸੂਏ ਵਿੱਚ ਸੁੱਟਣ ਵਾਲੀ ਇਨਸਾਨੀਅਤ ਤੋਂ ਗਿਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਅਤੇ ਦੋਸੀ ਬਾਪ ਨੂੰ ਲੋਕਾਂ ਦੀ ਕਚਹਿਰੀ ਵਿੱਚ ਸ਼ਰੇਆਮ ਗੋਲੀ ਮਾਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਤਰਨਤਾਰਨ ਪੁਲਿਸ ਵਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ, ਪੁਲਿਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਇਸ ਦੀ ਸਚਾਈ ਲੋਕਾਂ ਸਹਾਮਣੇ ਲਿਆਉਣ ਲਈ ਛੱਕ ਦੇ ਅਧਾਰ ਤੇ ਪਿਓ ਨੂੰ ਗਿਰਫ਼ਤਾਰ ਕੀਤਾ, ਜੋਂ ਆਪਣੇ ਬਿਆਨ ਬਦਲ ਬਦਲ ਕੇ ਦੇ ਰਿਹਾ ਸੀ, ਪਰ ਪੁਲਿਸ ਨੇ ਜਦੋਂ ਇਸ ਦੀ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਦਰਿੰਦੇ ਬਾਪ ਨੇ ਆਪਣਾ ਕੀਤਾ ਪਾਪ ਦੱਸ ਦਿੱਤਾ ਕਿ ਮੈਂ ਹੀ ਉਸ ਨੂੰ ਗਲਾਂ ਘੁੱਟ ਕੇ ਮਾਰਿਆ ਤੇ ਸੂਏ ਵਿੱਚ ਸੁੱਟ ਦਿੱਤਾ ਸੀ ਭਾਈ ਖਾਲਸਾ ਨੇ ਦੱਸਿਆ ਦਰਿੰਦੇ ਬਾਪ ਦੀ ਨਿਸ਼ਾਨਦੇਹੀ ਤੇ ਬੱਚੇ ਦੀ ਲਾਸ਼ ਬਰਾਮਦ ਕਰਕੇ ਪੁਲਿਸ ਨੇ ਦੋਸ਼ੀ ਬਾਪ ਦੀ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਅਸਲ ਵਿੱਚ ਕਈ ਸਾਲਾਂ ਦੀਆਂ ਅਰਦਾਸਾਂ ਤੋਂ ਉਪਰੰਤ ਜਨਮੇਂ ਤਿੰਨ ਸਾਲਾਂ ਗੁਰਸੇਵਕ ਸਿੰਘ ਨੂੰ ਆਪਣੇ ਹੀ ਪਿਓ ਵੱਲੋਂ ਅਜਿਹੇ ਵਹਿਸ਼ਿਆਨਾ ਢੰਗ ਨਾਲ ਕੇਹੜੇ ਕਾਰਨਾਂ ਕਰਕੇ ਮਾਰਿਆ ਗਿਆ, ਭਾਈ ਖਾਲਸਾ ਨੇ ਸਥਾਨਕ ਪਿੰਡ ਦੇ ਲੋਕ ਵੀ ਕਹੇ ਰਹੇ ਹਨ ਇਸ ਸਿਰਫਿਰੇ ਬਾਪ ਨੇ ਪਿੰਡ ਦਾ ਨਾਂ ਦੁਨੀਆਂ ਵਿੱਚ ਬਦਨਾਮ ਕੀਤਾ ਹੈ ਅਤੇ ਇਹਨੇ ਪਿਆਰੇ ਬੱਚੇ ਨੂੰ ਮਾਰਨ ਲਈ ਉਸ ਦੇ ਹੱਥ ਕੇਵੇ ਵਧੇ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਨਿੰਦਾ ਕਰਦੀ ਹੈ ਉਥੇ ਦਰਿੰਦੇ ਬਾਪ ਨੂੰ ਸ਼ਰੇਆਮ ਪਬਲਿਕ ਵਿੱਚ ਗੋਲੀ ਮਾਰਨ ਦੀ ਮੰਗ ਦੇ ਨਾਲ ਨਾਲ ਦੁਖੀ ਪਰਿਵਾਰ ਨਾਲ ਹਮਦਰਦੀ ਅਤੇ ਰੱਬ ਅੱਗੇ ਅਰਦਾਸ ਕਰਦੀ ਹੈ ਕਿ ਉਹ ਮਾਸੂਮ ਬੱਚੇ ਗੁਰਸੇਵਕ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਇਸ ਮੌਕੇ ਭਾਈ ਖਾਲਸਾ ਨਾਲ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਤੋਂ ਇਲਾਵਾ ਭਾਈ ਲਖਵਿੰਦਰ ਸਿੰਘ, ਭਾਈ ਅਵਤਾਰ ਸਿੰਘ ਤੇ ਭਾਈ ਬਾਗੀ ਗੁਰਦਾਸਪੁਰ ਸਮੇਤ ਕਈ ਕਾਰਕੁਨ ਹਾਜਰ ਸਨ।