ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਮਾਰੂ ਨਸ਼ਿਆਂ ਬਾਰੇ ਸਰਕਾਰ ਦੀ ਭੇਤ ਭਰੀ ਚੁੱਪ ਦੇ ਵਿਰੋਧ ਵਿਚ ਆਜ਼ਾਦੀ ਦਿਹਾੜੇ ‘ਤੇ ਸਾੜੀ ਮੁੱਖ ਮੰਤਰੀ ਦੀ ਅਰਥੀ

ਬਠਿੰਡਾ-ਮਾਨਸਾ

ਰੈਲੀ ਦੌਰਾਨ ਪਾਰਕ ਵਿਚ ਬਿਖਰੇ ਕੂੜੇ ਕਰਕੱਟ ਦੀ ਕਾਰਕੁੰਨਾਂ ਨੇ ਕੀਤੀ ਸਫਾਈ

ਮਾਨਸਾ, ਗੁਰਦਾਸਪੁਰ 16 ਅਗਸਤ (ਸਰਬਜੀਤ ਸਿੰਘ)– ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਵੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਧਰਨਾ ਬਾ-ਦਸਤੂਰ ਜਾਰੀ ਰਿਹਾ। ਕਮੇਟੀ ਦੇ ਕਾਰਕੁੰਨਾਂ ਨੇ ਕੱਲ ਦੀ ਰੈਲੀ ਦੌਰਾਨ ਪਾਰਕ ਵਿਚ ਬਿਖਰੇ ਕੂੜੇ ਕਰਕੱਟ ਦੀ ਅੱਜ ਸਫਾਈ ਵੀ ਕੀਤੀ। ਨਸ਼ਿਆਂ ਦੇ ਸੁਆਲ ‘ਤੇ ਮਾਨ ਸਰਕਾਰ ਦੀ ਭੇਤ ਭਰੀ ਖਾਮੋਸ਼ੀ ਦੇ ਵਿਰੋਧ ਵਿਚ ਥਾਣਾ ਸਿਟੀ ਦੋ ਸਾਹਮਣੇ ਮੁੱਖ ਮੰਤਰੀ ਦੀ ਅਰਥੀ ਵੀ ਸਾੜੀ।


ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ, ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਫੌਜੀ ਅਤੇ ਕਾਮਰੇਡ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਨੇ ਕੱਲ ਦੀ ਵਿਸ਼ਾਲ ਨਸ਼ਾ ਵਿਰੋਧੀ ਰੈਲੀ ਦੀ ਸਫਲਤਾ ਲਈ ਸਾਰੇ ਸ਼ਾਮਲ ਲੋਕਾਂ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਿਆਂ ਤੇ ਝੋਟੇ ਖ਼ਿਲਾਫ਼ ਬਣਾਏ ਝੂਠੇ ਕੇਸਾਂ ਦੇ ਖਿਲਾਫ ਜਨਤਾ ਦੀ ਐਡੀ ਵੱਡੀ ਲਾਮਬੰਦੀ ਦੇ ਬਾਵਜੂਦ ਐਸਐਸਪੀ ਮਾਨਸਾ ਵਲੋਂ ਹਾਲੇ ਮਸਲੇ ਦੇ ਹਾਂ-ਪੱਖੀ ਹੱਲ ਦਾ ਸਿਰਫ ‘ਭਰੋਸਾ’ ਹੀ ਦਿੱਤਾ ਗਿਆ ਹੈ। ਜ਼ਾਹਰ ਹੈ ਕਿ ਇਸ ਵੱਡੇ ਸਮਾਜਿਕ ਮੁੱਦੇ ‘ਤੇ ਸਰਕਾਰ ਨੂੰ ਠੋਸ ਕਾਰਵਾਈ ਲਈ ਮਜਬੂਰ ਕਰਨ ਲਈ ਸਾਨੂੰ ਇਸ ਸ਼ਾਂਤਮਈ ਅੰਦੋਲਨ ਨੂੰ ਹੋਰ ਮਜ਼ਬੂਤ ਕਰਦੇ ਹੋਏ ਇਸ ਦਾ ਪੂਰੇ ਪੰਜਾਬ ਵਿਚ ਵਿਸਥਾਰ ਕਰਨਾ ਪਵੇਗਾ। ਧਰਨੇ ਨੂੰ ਕਿਸਾਨ ਆਗੂ ਉੱਗਰ ਸਿੰਘ ਮਾਨਸਾ, ਮਨਜੀਤ ਰਾਣਾ, ਸੱਤ ਪਾਲ ਸ਼ਰਮਾ ਭੁਪਾਲ, ਜਸਬੀਰ ਸਿੰਘ ਖ਼ਾਲਸਾ, ਜਗਮੇਲ ਸਿੰਘ ਤੇ ਹਰਬੰਸ ਸਿੰਘ ਤਾਲਬ ਵਾਲਾ ਨੇ ਵੀ ਸੰਬੋਧਨ ਕੀਤਾ। ਗਿਆਨੀ ਦਰਸ਼ਨ ਸਿੰਘ ਕੋਟ ਫੱਤਾ, ਗੀਤਕਾਰ ਮੇਲਾ ਸਿੰਘ ਫਫੜੇ ਵਲੋਂ ਗੀਤ ਪੇਸ਼ ਕੀਤੇ ਗਏ।

Leave a Reply

Your email address will not be published. Required fields are marked *