ਗੁਰਦਾਸਪੁਰ, 16 ਅਗਸਤ (ਸਰਬਜੀਤ ਸਿੰਘ)– ਅੱਜ ਉਨਾਂ ਜਿਲਾ ਦੇ ਪਿੰਡ ਦੁਲੈਹੜ ਵਿਚ ਭਾਰਤੀ ਕਮਿਊਨਿਸਟ ਪਾਰਟੀ,ਐਮ,ਐਲ.ਲਿਬਰੇਸਨ ਦੀ ਅਗਵਾਈ ਹੇਠ ਪਹਿਲੀ ਮੀਟਿੰਗ ਬੁਲਾਈ ਗਈ।
ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ,ਕਾ: ਗੁਰਮੀਤ ਸਿੰਘ ਬਖਤਪੁਰਾ ਨੇ ਸੰਬਧਨ ਕੀਤਾ/ਕਾਮਰੇਡ ਗੁਰਮੀਤ ਸਿੰਘ ਨੇ ਦੇਸ਼ ਵਿਚ ਕਿਰਤੀ ਲੋਕਾਂ ਦੀ ਚਿੰਤਾਜਨਕ ਹਾਲਤ ਉਪਰ ਚਾਨਣਾ ਪਾਇਆ/ਦੇਸ਼ ਦੇ ਕਿਰਤੀ ਲੋਕ ਪਹਿਲਾਂ ਹੀ ਆਰਥਿਕ ਮੰਦਹਾਲੀ ਦੀ ਮਾਰ ਹੇਠ ਹਨ,ਪਰ ਹੁਣ ਉਨ੍ਹਾਂ ਨੂੰ ਫ਼ਿਰਕੂ ਹਨ੍ਹੇਰੀ ਦੀ ਭਰਾ ਮਾਰ ਜੰਗ ਵੱਲ ਧੱਕਿਆ ਜਾ ਰਿਹਾ ਹੈ/ਅੱਜ ਸਾਰਾ ਦੇਸ਼ ਇਸ ਫ਼ਿਰਕੂ ਹਨ੍ਹੇਰੀ ਦੀ ਮਾਰ ਹੇਠ ਹੈ, ਅੱਜ ਮਨੀਪੁਰ ਅਤੇ ਹਰਿਆਣਾ ਵਿਚ ਇਹ ਫਿਰਕੂ ਅੱਗ ਜ਼ੋਰਾਂ ਤੇ ਹੈ, ਮੋਦੀ ਦੀ ਫਾਸੀ ਸਰਕਾਰ ਇਸ ਉਪਰ ਮੂੰਹ ਨਹੀਂ ਖੋਲਦੀ, ਅਤੇ ਫਿਰਕੂ ਟੋਲਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਪਾਰਟੀ ਵਲੋਂ ਇਨ੍ਹਾਂ ਸਾਰੇ ਮਸਲਿਆਂ ਉਪਰ ਵਿਚਾਰ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਵੀ ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪ੍ਰਚਾਰਨ ਦਾ ਫੈਸਲਾ ਕੀਤਾ ਗਿਆ, ਜਿਲਾ ਉਨਾਂ ਦੇ ਸਰਗਰਮ ਕਮਿਊਨਿਸਟ ਇਨਕਲਾਬੀਆਂ ਦੀ ਮੀਟਿੰਗ ਵਿੱਚ ਪੰਜ ਮੈਂਬਰੀ, ਕੋਆਰਡੀਨੇਸ਼ਨ ਕਮੇਟੀ ਚੁਣੀ ਗਈ, ਜਿਸਦੇ ਮੈਂਬਰ,ਕਾ: ਰਵਿੰਦਰ ਜੋਸ਼ੀ,ਕ: ਮਲਕੀਤ ਸਿੰਘ ਹਰੋਲੀ,ਕ: ਸੁਰਿੰਦਰ ਸਿੰਘ,ਕਾ:ਜੋਗਾ ਸਿੰਘ ਅਤੇ ਕਾ: ਜਗਦੀਸ਼ ਲਾਲ ਹਨ,, ਕਮੇਟੀ ਵਿੱਚ ਜ਼ਿਲ੍ਹਾ ਸੈਕਟਰੀ ਦੀ ਜ਼ਿਮੇਵਾਰੀ ਕਾ: ਮਲਕੀਤ ਨੂੰ ਸੌਂਪੀ ਗਈ, ਇਸ ਕਮੇਟੀ ਵਲੋਂ ਪਿੰਡਾਂ ਵਿੱਚ ਜਾ ਕੇ, ਲੋਕਾਂ ਨੂੰ ਜਾਗਰੂਕ ਕਰਕੇ, ਪਾਰਟੀ ਦੀ ਅਗਵਾਈ ਵਿੱਚ ਕਿਰਤੀ ਲੋਕਾਂ ਨੂੰ ਜਥੇਬੰਦ ਕਰਨ ਦਾ ਫੈਸਲਾ ਕੀਤਾ ਗਿਆ,