ਗੁਰਦਾਸਪੁਰ, 27 ਜਨਵਰੀ (ਸਰਬਜੀਤ ਸਿੰਘ)– ਗਣਤੰਤਰ ਦਿਵਸ ਤੇ ਭਾਰਤੀ ਸੰਵਿਧਾਨ ਦੀ ਰਾਖੀ ਲਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਰਕਾਰ ਨੂੰ ਇਹ ਦਰਸਾਉਣ ਲਈ ਕਿ ਉਸਨੇ ਚੋਣਾਂ ਸਮੇਂ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।ਇਸ ਲਈ ਅਜੱ ਦੇਸ਼ ਭਰ ਵਿਚੱ ਕਿਸਾਨਾ ਨੇ ਟੑੈਕਟਰ ਮਾਰਚ ਕਿਤਾ। ਕਿਸਾਨਾਂ ਨਾਲ ਕਾਲੇ ਕਾਨੂੰਨ ਰੱਦ ਕਰਨ ਸਮੇਂ 2021 ਨੂੰ ਕੀਤੇ ਲਿਖਤੀ ਵਾਅਦਿਆਂ ਤੋਂ ਵੀ ਸਰਕਾਰ ਮੁੱਕਰ ਗਈ l ਹੈ ਇਸ ਦੇਸ਼ ਦੀ ਗਣਤੰਤਰੀ ਭਾਵਨਾ ਦੇ ਉਲਟ ਹੈ l
ਅੱਜ ਇੱਥੇ ਜੇਲ ਰੋਡ ਤੇ ਸਥਿਤ ਪੁੱਡਾ ਗਰਾਊਂਡ ਵਿੱਚ ਬਹੁਤ ਵੱਡੀ ਗਿਣਤੀ ਵਿਚ ਕਰੀਬ 5oo ਟਰੈਕਟਰ ਲੈ ਕੇ ਕਿਸਾਨ ਇਕੱਤਰਤ ਹੋਏ l ਟਰੈਕਟਰਾਂ ਅੱਗੇ ਹਰ ਜਥੇਬੰਦੀ ਦੇ ਝੰਡੇ ਝੂਲ ਰਹੇ ਸਨ ਜਦ ਕਿ ਸਭ ਤੋਂ ਅੱਗੇ ਵਾਲੀ ਟਰਾਲੀ ਵਿੱਚ ਕਿਸਾਨ ਆਗੂ ਬੈਠੇ ਸਨ ਸਾਰੀਆਂ ਜਥੇਬੰਦੀਆਂ ਦੇ ਝੰਡੇ ਇਕੱਠੇ ਹੀ ਝੁੱਲ ਰਹੇ ਸਨ। ਵੱਖ-ਵੱਖ ਰੰਗਾਂ ਦੇ ਝੰਡਿਆਂ ਦਾ ਹਜੂਮ ਅਨੇਕਤਾ ਵਿੱਚ ਏਕਤਾ ਦੀ ਦਿੱਲੀ ਕਿਸਾਨ ਮੋਰਚੇ ਦੀ ਯਾਦ ਤਾਜ਼ਾ ਕਰਵਾ ਰਿਹਾ ਸੀ।
ਟਰੈਕਟਰ ਮਾਰਚ ਦੀ ਇਹ ਅਗਵਾਈ ਸਾਂਝੇ ਤੌਰ ਤੇ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਵਿੰਦਰ ਸਿੰਘ ਜੀਵਨ ਚੱਕ, ਬਲਬੀਰ ਸਿੰਘ ਕੱਤੋਵਾਲ, ਮੱਖਣ ਸਿੰਘ ਤਿੱਬੜ, ਗੁਰਦੀਪ ਸਿੰਘ ਮੁਸਤਫਾਵਾਦ, ਗੁਰਮੀਤ ਸਿੰਘ ਮਗਰਾਲਾ, ਤਰਲੋਕ ਸਿੰਘ ਬਹਿਰਾਮਪੁਰ, ਅਜੀਤ ਸਿੰਘ ਹੁੰਦਲ, ਦਲਬੀਰ ਸਿੰਘ ਜੀਵਨ ਚੱਕ, ਬਲਬੀਰ ਸਿੰਘ ਉੱਚਾ ਧਕਾਲਾ,ਬਲਬੀਰ ਸਿੰਘ ਬੈਂਸ,ਗੁਰਦੀਪ ਸਿੰਘ ਕਲੀਜ਼ਪੁਰ ਅਦੀ ਨੇ ਸਾਂਝੇ ਤੌਰ ਤੇ ਕੀਤੀ l
ਕੀਤੇ ਵਾਅਦੇ ਪੂਰੇ ਕਰੋ, ਕਿਸਾਨੀ ਜਿਣਸਾਂ ਦੇ ਐਮਐਸਪੀ ਸਮਰਥਨ ਮੁੱਲ ਦਾ ਕਾਨੂੰਨ ਬਣਾਓ, ਬਿਜਲੀ ਸੋਧ ਬਿਲ 2022 ਦੀ ਤਜਵੀਜ਼ ਰੱਦ ਕਰੋ,ਚਿੱਪ ਵਾਲੇ ਮੀਟਰ ਲਾਉਣੇ ਬੰਦ ਕਰੋ,ਲਖੀਮਪੁਰ ਖੀਰੀ ਦੇ ਦੋਸ਼ੀ ਮੰਤਰੀ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਕਰੋ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਲੀਕ ਮਾਰੋ, ਦੇਸ਼ ਦੇ ਹਰ ਨਾਗਰਿਕ ਨੂੰ 10 ਹਜਰ ਰੁਪਏ ਬੁਢਾਪਾ ਪੈਨਸ਼ਨ ਦਿਓ, ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਦਿਓ,ਗੰਨੇ ਦੇ ਬਕਾਏ ਜਾਰੀ ਕਰੋ, ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਦਿਓ, ਰੱਦ ਕੀਤੇ ਮਜ਼ਦੂਰ ਕਾਨੂੰਨ ਬਹਾਲ ਕਰੋ, ਬੇਰੁਜ਼ਗਾਰੀ ਦੂਰ ਕਰੋ, ਮਹਿੰਗਾਈ ਨੂੰ ਨੱਥ ਪਾਓ, ਹਰ ਕਿਸੇ ਲਈ ਰੁਜ਼ਗਾਰ ਦੀ ਗਰੰਟੀ ਕਰੋ ਆਦਿ ਨਾਅਰੇ ਮਾਰਦਾ ਟਰੈਕਟਰਾਂ ਦਾ ਵਿਸ਼ਾਲ ਕਾਫਲਾ ਜੇਲ ਰੋਡ ਪੁੱਡਾ ਗਰਾਊਂਡ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਪਾਰਕ, ਪੰਚਾਇਤ ਭਵਨ,ਜਹਾਜ ਚੌਂਕ, ਹਨੁਮਾਨ ਚੌਂਕ, ਤਿਬੜੀ ਚੌਂਕ, ਐਸਡੀ ਕਾਲਜ, ਕਾਹਨੂੰਵਾਨ ਚੌਂਕ ਤੋਂ ਹੋ ਕੇ ਗੁਰੂ ਨਾਨਕ ਪਾਰਕ ਵਿਖੇ ਸਮਾਪਤ ਹੋਇਆ l
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਮੋਦੀ ਸਰਕਾਰ ਨੇ 2019 ਦੀਆਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ 2024 ਦੀਆਂ ਚੋਣਾਂ ਵਿੱਚ ਸਾਰੇ ਦੇਸ਼ ਦੇ ਕਿਸਾਨ ਮਜ਼ਦੂਰ ਘਰ ਘਰ ਜਾ ਕੇ ਭਾਜਪਾ ਦੇ ਖਾਸੇ ਬਾਰੇ ਲੋਕਾਂ ਨੂੰ ਜਾਣੂ ਕਰਾਉਣਗੇ।
ਚੌਂਕਾਂ ਵਿਚ ਖਲੋ ਖਲੋ ਕੇ ਕਿਸਾਨ ਆਗੂਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਮੋਦੀ ਨੇ 219 ਅਤੇ 2024 ਵਿੱਚ ਚੋਣਾਂ ਸਮੇਂ ਕੀਤਾ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਨਾ ਹੀ ਹੁਣ ਕਰਨਾ ਹੈ ਦੋ ਕਰੋੜਹ ਨੌਕਰੀਆਂ ਦੇਣ ਦਾ ਵਾਅਦਾ ਹਰ ਸਾਲ ਕੀਤਾ ਸੀ ਪਰ ਹਰ ਸਾਲ ਇੱਕ ਕਰੋੜ ਤੋਂ ਵੱਧ ਨੌਕਰੀ ਖੁੱਸ ਗਈ ਹੈ। ਮਹਿੰਗਾਈ ਨੂੰ ਨੱਥ ਨਹੀਂ ਪਾਈ ਗਈ ਲੋਕਾਂ ਦਾ ਸਾਰੇ ਸਰਕਾਰੀ ਅਦਾਰੇ ਵੇਚ ਦਿੱਤੇ ਗਏ ਹਨ ਹਵਾਈ ਜਹਾਜ ਰੇਲਾਂ ਹਵਾਈ ਅੱਡੇ ਰੇਲਵੇ ਸਟੇਸ਼ਨ ਬੰਦਰਗਾਹਾਂ ਸਮੁੰਦਰੀ ਜਹਾਜ ਵਪਾਰ ਸਾਰਾ ਕੁਝ ਅਡਾਨੀ ਅਬਾਨੀ ਤੇ ਹੋਰ ਆਪਣੇ ਦੋਸਤਾਂ ਨੂੰ ਵੇਚ ਦਿੱਤਾ ਹੈ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਜੇ ਮੋਦੀ ਸਰਕਾਰ ਨੂੰ ਲਾਂਭੇ ਨਾ ਕੀਤਾ ਗਿਆ ਤਾਂ ਅਡਾਨੀ ਅਬਾਨੀ ਤੇ ਅਮੀਰ ਸ਼੍ਰੇਣੀ ਹੋਰ ਅਮੀਰ ਹੋ ਜਾਵੇਗੀ ਗਰੀਬ ਹੋਰ ਗਰੀਬ ਹੋ ਜਾਵੇਗਾ ਬੇਰੁਜਗਾਰੀ ਹੋਰ ਵਧੇਗੀ ,ਮਹਿੰਗਾਈ ਹੋਰ ਵਧੇਗੀ ਨਿੱਜੀਕਰਨ ਦਾਕੁਹਾੜਾ ਹੋਰ ਵੀ ਤੇਜ ਹੋਵੇਗਾ ਲੋਕਾਂ ਦਾ ਜੀਣਾ ਦੁਭੱਰ ਹੋ ਜਾਵੇਗਾ ਇਸ ਕਰਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਉਹ ਮੋਦੀ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਅੱਗੋਂ ਨਾ ਆਉਣ ਦੇਣ ਵਰਨਾਂ ਦੇਸ਼ ਬਰਬਾਦ ਹੋ ਜਾਵੇਗਾ।