ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਯੂਨੀਅਨਾਂ ਦੇ ਦੇਸ ਵਿਆਪੀ ਸੱਦੇ ਤੇ ਸਰਦੂਲਗੜ੍ਹ ਸਹਿਰ ਵਿੱਚ ਟਰੈਕਟਰ ਪਰੇਡ ਕੱਢੀ
ਸਰਦੂਲਗੜ੍ਹ, ਝੁਨੀਰ, ਗੁਰਦਾਸਪੁਰ, 27 ਜਨਵਰੀ (ਸਰਬਜੀਤ ਸਿੰਘ)– ਗਣਤੰਤਰ ਦਿਵਸ ਮੌਕੇ ਤੇ ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਯੂਨੀਅਨਾਂ ਦੇ ਦੇਸ ਵਿਆਪੀ ਸੱਦੇ ਤੇ ਅੱਜ ਸਰਦੂਲਗੜ੍ਹ ਸਹਿਰ ਵਿੱਚ ਟਰੈਕਟਰ ਪਰੇਡ ਕੱਢੀ , ਸਵੇਰੇ ਨਵੀ ਅਨਾਜ ਮੰਡੀ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜਦੂਰ ਸੈਕੜਿਆ ਦੀ ਗਿਣਤੀ ਟਰੈਕਟਰਾ ਸਮੇਤ ਇਕੱਠੇ ਹੋਏ ਤੇ ਨਵੀ ਅਨਾਜ ਮੰਡੀ ਤੋ ਬਜਾਰਾ ਵਿੱਚਦੀ ਐਸ.ਡੀ.ਐਮ ਦਫਤਰ ਤੱਕ ਪਰੇਡ ਕੱਢੀ । ਇਸ ਮੌਕੇ ਤੇ ਸੰਬੋਧਨ ਕਰਦਿਆ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਮਲੂਕ ਸਿੰਘ ਹੀਰਕੇ , ਦਰਸਨ ਸਿੰਘ ਜਟਾਣਾਂ , ਮਨਜੀਤ ਸਿੰਘ ਉੱਲਕ , ਅਮਰੀਕ ਸਿੰਘ ਕੋਟਧਰਮੂ , ਲਾਲ ਚੰਦ ਸਰਦੂਲਗੜ੍ਹ , ਜੁਗਰਾਜ ਸਿੰਘ ਹੀਰਕੇ ਤੇ ਬਾਬੂ ਸਿੰਘ ਉਲਕ ਨੇ ਕਿਹਾ ਕਿ ਮੋਦੀ ਹਕੂਮਤ ਨੇ ਆਪਣੇ ਦੱਸ ਸਾਲਾ ਦੇ ਕਾਰਜਕਾਲ ਦੌਰਾਨ ਪਿਛਲੀਆਂ ਸਰਕਾਰਾ ਨਾਲੋ ਵੀ ਹਜਾਰਾ ਗੁਣਾਂ ਤੇਜੀ ਨਾਲ ਨਵੳਦਾਰਵਾਦੀ ਨੀਤੀਆਂ ਲਾਗੂ ਕਰਕੇ ਦੇਸ ਦੇ ਕੁਦਰਤੀ ਸਰੋਤਾਂ ਤੇ ਖਣਿਜ ਪਦਾਰਥਾਂ ਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਸੌਪ ਦਿੱਤਾ ਹੈ ਤੇ ਰੇਲ , ਭੇਲ , ਏਅਰਪੋਰਟ , ਬੰਦਰਗਾਹਾਂ ਸਮੇਤ ਹਰ ਪਬਲਿਕ ਅਦਾਰੇ ਨੂੰ ਨਿੱਜੀਕਰਨ ਦੇ ਨਾਮ ਹੇਠ ਕਾਰਪੋਰੇਟ ਘਰਾਣਿਆਂ ਦੇ ਹਿਵਾਲੇ ਕਰ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਕਿਸਾਨਾਂ ਮਜ਼ਦੂਰਾਂ ਦਾ ਕਰਜਾ ਮਾਫ ਕਰਨ ਦੀ ਥਾ ਵੱਡੇ ਉਦਯੋਗਪਤੀਆਂ ਦਾ 14 ਲੱਖ ਕਰੋੜ ਤੋ ਵੱਧ ਦਾ ਕਰਜਾ ਮਾਫ ਕਰ ਦਿੱਤਾ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਤਰਸੇਮ ਸਿੰਘ ਹੀਰਕੇ ਸੱਤਪਾਲ ਚੋਪੜਾ , ਜਰਨੈਲ ਸਿੰਘ ਸਰਦੂਲਗੜ੍ਹ , ਪੂਰਨ ਸਿੰਘ , ਬਲਵਿੰਦਰ ਕੋਟਧਰਮੂ, ਗੁਰਦੀਪ ਕੋਟਧਰਮੂ , ਗੁਰਪਿਆਰ ਫੱਤਾ , ਜਗਸੀਰ ਸਿੰਘ ਝੁਨੀਰ , ਗੁਰਦੇਵ ਸਿੰਘ ਲੋਹਗੜ੍ਹ , ਆਤਮਾ ਸਿੰਘ ਸਰਦੂਲਗੜ੍ਹ , ਨੈਬ ਸਿੰਘ , ਮਿੱਠੂ ਸਿੰਘ , ਗੁਰਲਾਲ ਸਿੰਘ , ਚਾਨਣ ਸਿੰਘ ,ਤੋਤਾ ਸਿੰਘ ਹੀਰਕੇ ਆਦਿ ਆਗੂ ਵੀ ਹਾਜਰ ਸਨ ।


