ਗੜਸ਼ੰਕਰ, ਗੁਰਦਾਸਪੁਰ, 27 ਜਨਵਰੀ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਦਿੱਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਨੂੰ ਸਫਲ ਬਣਾਉਣ ਅਤੇ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਤੇ ਭਾਰਤ ਦੇ ਸੰਵਿਧਾਨ ਦੇ ਜਮਹੂਰੀ, ਸੈਕੂਲਰ, ਫੈਡਰਲ ਅਤੇ ਸਮਾਜਵਾਦੀ ਸਿਧਾਂਤਾਂ ਨੂੰ ਬਚਾਉਣ ਦੇ ਸੱਦੇ ਤਹਿਤ ਗੜਸ਼ੰਕਰ ਦੀਆ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੇ ਕਿਸਾਨ ਆਗੂਆਂ ਹਰਮੇਸ਼ ਢੇਸੀ ਸੂਬਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਦਰਸ਼ਨ ਮੱਟੂ ਸੂਬਾ ਆਗੂ ਕੁਲ ਹਿੰਦ ਕਿਸਾਨ ਸਭਾ, ਜਸਵੰਤ ਸਿੰਘ ਭੱਠਲ ਪ੍ਰਧਾਨ ਸ਼ੇਰੇ ਪੰਜਾਬ ਦੁਆਬਾ ਕਿਸਾਨ ਯੂਨੀਅਨ ਅਤੇ ਬਲਵੰਤ ਰਾਮ ਆਗੂ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਕਸਬਾ ਸਮੁੰਦੜਾ ਤੋਂ ਸੈਲਾ ਕਲਾਂ ਤੱਕ ਟਰੈਕਟਰ ਮਾਰਚ ਕੱਢਿਆ। ਵੱਖ ਵੱਖ ਥਾਵਾਂ ਤੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਗੁਰਨੇਕ ਭੱਜਲ,ਕੁਲਵਿੰਦਰ ਸਿੰਘ ਚਾਹਲ, ਰਾਮਜੀਤ ਸਿੰਘ ਸਰਪੰਚ, ਹਰਭਜਨ ਅਟਵਾਲ ,ਪਰਮਜੀਤ ਸਿੰਘ ਬੱਬਰ, ਡਾਕਟਰ ਹਰਵਿੰਦਰ ਬਾਠ, ਰਾਮ ਜੀ ਦਾਸ ਚੌਹਾਨ , ਕੁਲਭੂਸ਼ਣ ਭੂਸ਼ਨ ਮਹਿੰਦਵਾਣੀ ਅਤੇ ਮੁਲਾਜ਼ਮ ਆਗੂ ਮੁਕੇਸ਼ ਕੁਮਾਰ ਨੇ ਕਿਹਾ ਕਿ ਪਹਿਲਾਂ ਵੀ ਵੱਖ ਵੱਖ ਸਰਕਾਰਾਂ ਤੇ ਹੁਣ ਮੌਜੂਦਾ ਕੇਂਦਰ ਸਰਕਾਰ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਜਾਣ ਬੁਝ ਕੇ ਵਿਗਾੜਨ ਲਈ ਨੀਤੀਆਂ ਬਣਾ ਰਹੀ ਹੈ ਅਤੇ ਉਹਨਾਂ ਨੂੰ ਲਾਗੂ ਕਰ ਰਹੀ ਹੈ ਤਾਂ ਜੋ ਕਿਸਾਨਾਂ ਦੀਆਂ ਜਮੀਨਾਂ ਹੜੱਪੀਆਂ ਜਾ ਸਕਣ ਅਤੇ ਉਹਨਾਂ ਨੂੰ ਖੇਤੀ ਤੋਂ ਬਾਹਰ ਕੀਤਾ ਜਾ ਸਕੇ
,ਉਹਨਾਂ ਕਿਹਾ ਕਿ ਸਰਕਾਰ ਗਰੰਟੀ ਸ਼ੁਦਾ ਖਰੀਦ ਨਾਲ ਸਾਰੀਆਂ ਫਸਲਾਂ ਲਈ ਐਮਐਸਪੀ ਲਾਗੂ ਕਰੇ, ਕੇਂਦਰੀ ਗ੍ਰਿਹ ਮੰਤਰੀ ਅਜੇ ਮਿਸ਼ਰਾ ਟੋਨੀ ਦੀ ਬਰਖਾਸਤੀ, ਅਤੇ ਲਖੀਮਪੁਰ ਖੀਰੀ ਕਾਂਡ ਵਿੱਚ ਉਸਦੀ ਭੂਮਿਕਾ ਨੂੰ ਲੈ ਕੇ ਕੇਸ ਦਰਜ ਕਰਨ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਚੜੇ ਕਰਜ਼ਿਆਂ ਤੇ ਲੀਕ ਮਾਰਣ, ਜਨਤਕ ਖੇਤਰ ਵਿੱਚ ਕਿਸਾਨ ਪੱਖੀ ਵਿਆਪਕ ਫਸਲ ਬੀਮਾ ਯੋਜਨਾ ਲਾਗੂ ਕਰਨ, ਮਜ਼ਦੂਰਾਂ ਲਈ ਘੱਟੋ ਘੱਟ ਉਜਰਤ 26000 ਪ੍ਰਤੀ ਮਹੀਨਾ, ਚਾਰ ਲੇਬਰ ਕੋਡਾਂ ਨੂੰ ਰੱਦ ਕਰਨਾ, ਬੁਨਿਆਦੀ ਅਧਿਕਾਰ ਵਜੋਂ ਰੁਜ਼ਗਾਰ ਦੀ ਗਰੰਟੀ, ਕਾਰਪੋਰੇਟ ਅਜਾਰੇਦਾਰਾਂ ਦੇ ਪੰਜੇ ਵਿੱਚੋਂ ਖੇਤੀਬਾੜੀ ਅਤੇ ਖੇਤੀ ਅਧਾਰਤ ਉਦਯੋਗਕ ਵਿਕਾਸ ਦੀ ਥਾਂ ਇੱਕ ਬਦਲਵੀ ਨੀਤੀ ਦੀ ਮੰਗ ਕੀਤੀ । ਅੱਜ ਦੇ ਇਸ ਟਰੈਕਟਰ ਮਾਰਚ ਵਿੱਚ ਕਿਸਾਨ ਆਗੂ ਹਰਜਿੰਦਰ ਸਿੰਘ ਸਿਕੰਦਰਪੁਰ ਸ਼ਮਸ਼ੇਰ ਸਿੰਘ ਚੱਕ ਸਿੰਘਾ, ਸਤਨਾਮ ਸਿੰਘ ਸਾਬਕਾ ਸਰਪੰਚ, ਬਹਾਦਰ ਸਿੰਘ ਚੱਕ ਗੁਰੂ ਮੱਖਣ ਸਿੰਘ ਤੇ ਤੀਰਥ ਸਿੰਘ ਚੱਕ ਗੁਰੂ, ਸੰਦੀਪ ਸਿੰਘ ਮਿੰਟੂ, ਪਰਮਜੀਤ ਸਿੰਘ ਰੁੜਕੀ ਖਾਸ, ਅਮਰੀਕ ਸਿੰਘ ਸਿਕੰਦਰਪੁਰ, ਕਰਤਾਰ ਸਿੰਘ, ਹਰਭਜਨ ਸਿੰਘ, ਸੱਜਣ ਸਿੰਘ ਧਮਾਈ, ਭੁਪਿੰਦਰ ਸਿੰਘ , ਦਮਨ ਜੋਤ ਸਿੰਘ ਸਰਪੰਚ, ਜਸਵਿੰਦਰ ਸਿੰਘ, ਮਨਜੋਤ ਸਿੰਘ, ਰਮਨਦੀਪ ਸਿੰਘ, ਕਿਰਪਾਲ ਸਿੰਘ ਧਮਾਈ, ਰਾਮ ਸਿੰਘ ਬੋੜਾ, ਜਸਵੀਰ ਰਾਏ ,ਅਵਤਾਰ ਸਿੰਘ ਆਦਿ ਹਾਜਰ ਸਨ


