ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਹਮ ਖਿਆਲੀ ਤੇ ਨਿਰੋਈ ਸੋਚ ਵਾਲੀਆਂ ਧਿਰਾਂ ਨਾਲ਼ ਤਾਲਮੇਲ ਕਰਕੇ ਲੜਾਂਗੇ।-ਸੀ ਪੀ ਆਈ
25 ਨਵੰਬਰ ਨੂੰ ਹੋਵੇਗਾ ਜ਼ਿਲ੍ਹਾ ਡੈਲੀਗੇਟ ਇਜਲਾਸ, ਤਿਆਰੀ ਸਬੰਧੀ ਜ਼ਿਲ੍ਹਾ ਕੌਂਸਲ ਮੀਟਿੰਗ ਕੀਤੀ
ਮਾਨਸਾ, ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਸੀ ਪੀ ਆਈ ਦੀ 25 ਵੀਂਂ ਜ਼ਿਲ੍ਹਾ ਜਥੇਬੰਦਕ ਕਾਨਫਰੰਸ 25 ਨਵੰਬਰ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਕੌਂਸਲ ਮੀਟਿੰਗ ਕਾਮਰੇਡ ਅਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਨਫਰੰਸ ਦੀ ਤਿਆਰੀ ਨੂੰ ਮੁਕੰਮਲ ਰੂਪ ਦੇਣ ਚਰਚਾ ਕੀਤੀ ਗਈ ਅਤੇ ਜ਼ਿਲ੍ਹਾ ਕੌਂਸਲ ਵੱਲੋਂ ਡੈਲੀ ਗੇਟ ਨਾਲ ਸਬੰਧਤ ਕਾਰਜ ਨੇਪਰੇ ਚਾੜੇ ਗਏ।
ਮੀਟਿੰਗ ਮੌਕੇ ਜ਼ਿਲ੍ਹਾ ਇਨਚਾਰਜ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਅੰਦੌਲਨ ਦੀ 5 ਵੀਂ ਵਰੇਗੰਢ ਮੌਕੇ ਚੰਡੀਗੜ੍ਹ ਵਿਖੇ 26 ਨਵੰਬਰ ਨੂੰ ਹੋਣ ਵਾਲੀ ਰੈਲੀ ਦੀ ਹਮਾਇਤ ਕੀਤੀ ਅਤੇ ਰੈਲੀ ਵੱਡੀ ਗਿਣਤੀ ਵਿਚ ਕਿਸਾਨਾ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਮਾਨ ਸਰਕਾਰ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਤੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਜ਼ਮੀਨਾ ਦੇਣ ਦੀ ਨੀਤੀ ਖਿਲਾਫ ਸਾਂਝੇ ਤੇ ਤਿੱਖੇ ਸੰਘਰਸ਼ ਸਮੇਂ ਦੀ ਲੋੜ ਹੈ।
ਜ਼ਿਕਰਯੋਗ ਹੈ ਮੋਦੀ ਸਰਕਾਰ ਵੱਲੋਂ 21 ਨਵੰਬਰ 2021 ਸਮੇਂ ਸੰਯੁਕਤ ਕਿਸਾਨ ਮੋਰਚੇ ਨੂੰ ਕਿਸਾਨਾਂ ਨੂੰ ਐਮ ਐੱਸ ਪੀ ਦੇਣ ਤੇ ਬਿਜਲੀ ਐਕਟ 2020 ਨੂੰ ਰੱਦ ਕਰਨ ਸਮੇਤ ਕਿਸਾਨੀ ਮੰਗਾਂ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਸੀ । ਹੁਣ ਉਕਤ ਫੈਸਲੇ ਨੂੰ ਬਦਨੀਤੀ ਨਾਲ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਪਾਰਟੀ ਵੱਲੋਂ ਸੰਜੀਦਾ ਰੂਪ ਵਿੱਚ ਚਰਚਾ ਕੀਤੀ ਤੇ ਹਮ ਖਿਆਲੀ ਤੇ ਨਿਰੋਈ ਸੋਚ ਵਾਲੀਆਂ ਧਿਰਾਂ ਨਾਲ਼ ਤਾਲਮੇਲ ਕਰਕੇ ਚੋਣਾਂ ਲੜੀਆਂ ਜਾਣਗੀਆਂ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ ਨੇ ਕਿਹਾ ਕਿ ਪਾਰਟੀ ਦਾ 25 ਵਾਂ ਜ਼ਿਲ੍ਹਾ ਡੈਲੀ ਗੇਟ ਇਜਲਾਸ ਮੌਕੇ 25 ਨਵੰਬਰ ਦਿਨ ਮੰਗਲਵਾਰ ਨੂੰ ਜ਼ਿਲ੍ਹਾ ਭਰ ਵਿੱਚੋਂ ਡੈਲੀ ਗੇਟ ਸ਼ਾਮਲ ਹੋਣਗੇ। ਪ੍ਰੋਗਰਾਮ ਜ਼ਿਲ੍ਹਾ ਇਨਚਾਰਜ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਅਬਜਰਵਰ ਨਰਿੰਦਰ ਸੋਹਲ ਦੀ ਦੇਖ ਰੇਖ ਤੇ ਨਿਗਰਾਨੀ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਤਾਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ,ਰਤਨ ਭੋਲਾ,ਕਿਰਨਾ ਰਾਣੀ ਐਮ ਸੀ, ਨਰੇਸ਼ ਕੁਮਾਰ ਬੁਰਜ਼ ਹਰੀ ਕੇ,ਮਲਕੀਤ ਸਿੰਘ ਮੰਦਰਾਂ, ਗੁਰਦਿਆਲ ਸਿੰਘ, ਕਪੂਰ ਸਿੰਘ ਕੋਟ ਲੱਲੂ, ਜਗਸੀਰ ਰਾਏਕੇ, ਹਰਮੀਤ ਸਿੰਘ ਬੋੜਾਵਾਲ, ਦਲਜੀਤ ਸਿੰਘ ਮਾਨਸ਼ਾਹੀਆ, ਮਲਕੀਤ ਸਿੰਘ ਬਖਸ਼ੀ ਵਾਲਾ, ਜਗਤਾਰ ਕਾਲਾ, ਗੁਰਦਾਸ ਟਾਹਲੀਆਂ ਆਦਿ ਆਗੂਆਂ ਨੇ ਸੰਬੋਧਨ ਕੀਤਾ।


