ਨੇਤਰਦਾਨ ਨਾਲ ਇਕ ਵਿਅਕਤੀ ਮਰਨ ਉਪਰੰਤ ਨੇਤਰ ਦਾਨ ਕਰ ਕੇ ਕਿਸੇ 2 ਲੋੜਵੰਦ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦਾ-ਮਸੀਤੀ
ਗੜ੍ਹਦੀਵਾਲਾ, ਗੁਰਦਾਸਪੁਰ 25 ਦੰਸਬਰ (ਸਰਬਜੀਤ ਸਿੰਘ)– ਆਈ ਡੋਨਰ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਜੀ ਵੱਲੋਂ ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਸ.ਸੀ.ਸੈ.ਸ. ਕੋਟਲਾ ਨੋਧ ਸਿੰਘ ਵਿਖੇ ਅੱਖਾਂ ਦਾ ਜਾਗਰੂਕ ਸੈਮੀਨਾਰ ਲਗਾਇਆ ਗਿਆ। ਇਹ ਸੈਮੀਨਾਰ, ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਨੇਤਰਦਾਨ ਸਬੰਧੀ ਜਾਗਰੂਕਤਾ ਦਾ ਸੰਚਾਰ ਕਰਦੇ ਹੋਏ ਆਖਿਆ ਕਿ ਨੇਤਰਦਾਨ ਨਾਲ ਇਕ ਵਿਅਕਤੀ ਮਰਨ ਉਪਰੰਤ ਨੇਤਰ ਦਾਨ ਕਰ ਕੇ ਕਿਸੇ 2 ਲੋੜਵੰਦ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਦਾ ਹੈ।ਉਨਾਂ ਕਿਹਾ ਕਿ ਨੇਤਰਦਾਨ ਇਕ ਮਹਾਂਦਾਨ ਹੈ। ਇਸ ਮੌਕੇ ਤੇ ਲੈਕਚਰਾਰ ਕਮਲਜੀਤ ਕੌਰ, ਲੈਕਚਰਾਰ ਜਸਵਿੰਦਰ ਕੌਰ, ਲੈਕਚਰਾਰ ਮੀਨਾ ,ਲੈਕਚਰਾਰ ਮਨੀਸ਼ਾ ,ਲੈਕਚਰਾਰ ਬਰਿੰਦਰ ਸਿੰਘ ਨਿਮਾਣਾ ,ਮਨਪ੍ਰੀਤ ਸਿੰਘ, ਐਡਵੋਕੇਟ ਜਸਕੀਰਤ ਸਿੰਘ ,ਸੁਖਬੀਰ ਸਿੰਘ ਬੈਂਸ, ਸਤਵਿੰਦਰ ਸਿੰਘ ਬੈਂਸ ਆਦਿ ਹਾਜ਼ਰ ਸਨ।


