ਹੁਸ਼ਿਆਰਪੁਰ, ਗੁਰਦਾਸਪੁਰ, 15 ਮਾਰਚ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨੂੰ ਲੈ ਕੇ ਅੱਜ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ ਹੇਠ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕਰਨ ਕੁਮਾਰ ਸੈਣੀ ਦੀ ਨਿਗਰਾਨੀ ਹੇਠ ਕਮਿਊਨਿਟੀ ਹੈਲਥ ਸੈਂਟਰ ਟਾਂਡਾ (ਹੁਸ਼ਿਆਰਪੁਰ) ਵਿਖੇ ਵਿਸ਼ਵ ਕਾਲਾ ਮੋਤੀਆ ਹਫਤਾ ਦੀ ਸ਼ੁਰੂਆਤ ਕਰਨ ਉਪਰੰਤ ਇੱਕ ਜਾਗਰੂਕ ਕੈਂਪ ਲਗਾਇਆ ਗਿਆ |
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਕਰਨ ਕੁਮਾਰ ਸੈਣੀ ਨੇ ਦੱਸਿਆ ਕਿ ਇਹ ਹਫਤਾ 12 ਮਾਰਚ ਤੋਂ ਲੈ ਕੇ 18 ਮਾਰਚ ਤੱਕ ਮਨਾਇਆ ਜਾ ਰਿਹਾ ਹੈ | ਜਿਸ ਵਿੱਚ ਜਸਵਿੰਦਰ ਕੁਮਾਰ ਅਪਥਾਲਮੀਕ ਅਫਸਰ ਇੰਨ੍ਹਾਂ ਰੋਗੀਆਂ ਦੀ ਜਾਂਚ ਕਰਕੇ ਅੱਖਾਂ ਦੇ ਕਾਲਾ ਮੋਤੀਆ ਸਬੰਧੀ ਜਾਣਕਾਰੀ ਦੇਣਗੇ |
ਉਨ੍ਹਾਂ ਦੱਸਿਆ ਕਿ ਕਾਲਾ ਮੋਤੀਆ ਦੇ ਲੱਛਣ ਵਿੱਚ ਅੱਖਾਂ ‘ਤੇ ਜਿਆਦਾ ਦਬਾਅ ਪੈਣ ਕਾਰਨ ਹੁੰਦਾ ਹੈ | ਇਸਦਾ ਇਲਾਜ਼ ਨਾ ਕਰਵਾਉਣ ਨਾਲ ਮਨੁੱਖ ਅੰਨਾਪਨ ਦਾ ਸ਼ਿਕਾਰ ਹੋ ਜਾਂਦਾ ਹੈ | ਕਾਲਾ ਮੋਤੀਏ ਦੇ ਹੋਰਨਾਂ ਕਾਰਨਾਂ ਵਿੱਚ ਮਰੀਜ਼ ਅਸਧਾਰਨ ਸਿਰ ਦਰਦ, ਅੱਖਾਂ ਵਿੱਚ ਦਰਦ, ਪੜਨ ਲਿਖਣ ਵਾਲੇ ਐਨਕਾਂ ਦੇ ਵਾਰ-ਵਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਅਤੇ ਅੱਖਾਂ ਵਿੱਚ ਲਾਲਗੀ ਨਜਰ ਦਾ ਅਚਾਨਕ ਕਮਜੋਰ ਹੋ ਜਾਣਾ, ਇਹ ਇਸਦੇ ਲੱਛਣ ਹਨ | ਉਨ੍ਹਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਕਾਲਾ ਮੋਤੀਆ ਸਬੰਧੀ ਲੋਕਾਂ ਵਿੱਚ ਵੱਧ ਰਹੇ ਜਾਗਰੂਕ ਕਰਨ ਅਤੇ ਇਸਦੇ ਸ਼ੁਰੂਆਤੀ ਲੱਛਣਾਂ ਦੇ ਨਜਰ ਆਉਣ ਤੋਂ ਹੀ ਇਸਦੀ ਜਾਂਚ ਸਰਕਾਰੀ ਹਸਪਤਾਲ ਵਿੱਚ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ |
ਇਸ ਮੌਕੇ ਡਾ. ਬਲਜੀਤ ਕੌਰ, ਡਾ. ਸ਼ੁਗਨ, ਡਾ. ਬਿਕਰਮਜੀਤ ਸਿੰਘ, ਡਾ. ਇੰਦਰਜੀਤ ਸੋਨੀਆ, ਡਾ. ਮਨਦੀਪ ਕੌਰ, ਅਵਤਾਰ ਸਿੰਘ ਬੀਈਈ, ਬਲਰਾਜ ਸਿੰਘ ਸੀਨੀਅਰ ਫਾਰਮੈਸੀ ਅਫਸਰ, ਗੁਰਜੀਤ ਸਿੰਘ, ਕੁਲਵੰਤ ਸਿੰਘ ਮ.ਪ.ਹ.ਸ ਅਤੇ ਕਮਲਜੀਤ ਕੌਰ ਤੋਂ ਇਲਾਵਾ ਪ੍ਰਸਿੱਧ ਸਮਾਜ ਸੇਵਕ ਆਈ ਡੋਨਰ ਇੰਚਾਰਜ਼ ਟਾਂਡਾ, ਭਾਈ ਵਰਿੰਦਰ ਸਿੰਘ ਮਸੀਤੀ ਅਤੇ ਤਰਵਿੰਦਰ ਕੁਮਾਰ ਅਕਾਉਂਟੈਂਟ ਅਤੇ ਹੋਰ ਸਟਾਫ ਵੀ ਮੌਜੂਦ ਸੀ |