ਗੁਰਦਾਸਪੁਰ, 30 ਜੂਨ (ਸਰਬਜੀਤ ਸਿੰਘ)– ਪਾਵਰਕਾਮ ਅਧੀਨ ਕੰਮ ਕਰਦੇ ਜੂਨੀਅਰ ਇੰਜੀਨੀਅਰ 24 ਘੰਟੇ ਨਿਰਵਿਘਨ ਸਿਪਲਾਈ ਬਹਾਲ ਲਈ ਕੰਮ ਕਰ ਰਹੇ ਹਨ ਪਰੰਤੂ ਉਹਨਾਂ ਦੀਆਂ ਮੁਸ਼ਕਿਲਾਂ ਦਾ ਪਾਵਰਕਾਮ ਐਨਜ਼ਮੈਨ ਵਲੋਂ ਸੰਜੀਦਗੀ ਨਾਲ ਹੱਲ ਨਹੀਂ ਕੀਤਾ ਜਾ ਰਿਹਾ। ਸਟੋਰਾਂ ਵਿਚ ਸਾਮਾਨ ਨਹੀਂ ਹੈ, ਸਟਾਫ ਦੇ ਨਾਮ ਤੇ ਸਾਰੇ ਬਾਰਡਰ ਜੋਨ ਅਧੀਨ ਸਿਰਫ 2400 ਕਰਮਚਾਰੀ ਰਹਿ ਗਏ ਹਨ । ਇਕ ਜੇਈ ਕੋਲ ਚਾਰ ਚਾਰ -ਪੰਜ ਪੰਜ ਫੀਡਰ ਹਨ ਅਤੇ ਸਟਾਫ ਦੇ ਨਾਅ ਤੇ ਦੋ ਦੋ ਕਰਮਚਾਰੀ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਸਰਕਲਾ ਅੰਦਰ ਕੀਤੀਆਂ ਚੇਤਨਾ ਮੀਟਿੰਗਾਂ ਦੀ ਕੜੀ ਵਜੋਂ ਸਰਕਲ ਗੁਰਦਾਸਪੁਰ ਅਧੀਨ ਡੀਜਾਇਰ ਰੈਸਟੋਰੈਂਟ ਵਿਖੇ ਕੀਤੀ ਗਈ। ਇਸ ਚੇਤਨਾ ਮੀਟਿੰਗ ਵਿੱਚ ਜੋਨਲ ਆਗੂ ਇੰਜੀ ਜੀ.ਪੀ ਸਿੰਘ, ਇੰਜੀ ਜਤਿੰਦਰ ਲਖਨਪਾਲ, ਪ੍ਰੇਮ ਸਿੰਘ, ਸਰਕਲ ਗੁਰਦਾਸਪੁਰ ਪ੍ਰਧਾਨ ਇੰਜੀ ਜਤਿੰਦਰ ਸ਼ਰਮਾ, ਜਨਰਲ ਸਕੱਤਰ ਇੰਜੀ ਵਿਪਲ ਕੁਆਰ, ਮੰਡਲ ਪ੍ਰਧਾਨ ਇੰਜੀ ਚੰਦਰ ਮੋਹਣ ਮਹਾਜਨ, ਇੰਜੀ. ਸੁਖਦੇਵ ਸਿੰਘ ਕਾਲਾਨੰਗਲ, ਇੰਜੀ. ਅਸ਼ੋਕ ਕੁਮਾਰ ਇੰਜੀ ਜਤਿੰਦਰ ਸਿੰਘ ਨੇ ਸੰਬੋਧਨ ਕੀਤਾ।
ਆਗੂਆਂ ਦੱਸਿਆਂ ਕਿ ਜੇਈ ਕੋਸਲ ਲਗਾਤਾਰ ਜੇਈਜ਼ ਦੀਆਂ ਅੰਗਾ ਹਲ ਕਰਵਾ ਰਹੀ ਹੈ। ਮੈਨਜਮੈਟ ਨਾਲ ਪਿਛਲੇ ਦਿਨੀ ਹੋਈ ਮੀਟਿੰਗ ਵਿਚ ਅਹਿਮ ਮੰਗਾ ਤੇ ਵਿਚਾਰ ਕੀਤਾ ਗਿਆਂ। ਜਿਸ ਵਿਚ ਜੇਈਜ਼ ਨੂੰ ਲੈਪਟਾਪ ਦੇਣ ਦੀ ਮੰਗ ਪ੍ਰਵਾਣ ਤੋ ਗਈ ਹੈ, ਲਾਈਨ ਪਰਮਿਟ ਦੀ ਸੁਵਿਧਾ 15 ਦਿਨ ਅੰਦਰ ਲਾਗੂ ਕੀਤਾ ਜਾਵੇਗਾ।


