ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੂੰ ਛੱਤਰਪਤੀ ਪੱਤਰਕਾਰ ਕਤਲਕਾਂਡ ਮਾਮਲੇ ‘ਚ ਹਾਈ ਕੋਰਟ ਨੇ ਬਰੀ ਕਰਕੇ ਦੱਸ ਦਿੱਤਾ ਹੈ ਕਿ ਭਾਰਤੀ ਅਦਾਲਤਾਂ ਵਿੱਚ ਇਨਸਾਫ਼ ਨਾ ਦੀ ਕੋਈ ਗੱਲ ਨਹੀਂ ? ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)–ਇੱਕ ਪਾਸੇ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੱਖ ਬਹੁਤ ਸਾਰੀਆਂ ਜੇਲ੍ਹਾਂ ਵਿੱਚ ਸੜ ਰਹੇ ਹਨ ਅਤੇ ਦੂਸਰੇ ਪਾਸੇ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਗੈਰ ਕਾਨੂੰਨੀ ਤੌਰ ਤੇ ਬਾਰ ਬਾਰ ਜੇਲ੍ਹ ਤੋਂ ਪਰੂਲ ਦੇ ਕੇ ਸਿੱਖਾਂ ਨੂੰ ਚਿੜਾਉਣਾ ਭਾਰਤ ਸਰਕਾਰ ਦਾ ਸ਼ੁਗਲ ਬਣ ਗਿਆ ਹੈ ਅਤੇ ਹੁਣ ਸੀ ਬੀ ਆਈ ਅਦਾਲਤ ਵੱਲੋਂ ਉਮਰ ਕੈਦ ‘ਚ ਸਜ਼ਾ ਕੱਟ ਰਹੇ ਸਿਰਸੇ ਵਾਲੇ ਸਾਧ ਰਾਮ ਰਹੀਮ ਨੂੰ ਛਤਰਪਤੀ ਪੱਤਰਕਾਰ ਕਤਲਕਾਂਡ ਮਾਮਲੇ ‘ਚ ਬਾ ਇੱਜ਼ਤ ਬਰੀ ਕਰ ਕੇ ਸ਼ਾਬਤ ਕਰ ਦਿੱਤਾ ਗਿਆ ਕਿ ਭਾਰਤੀ ਅਦਾਲਤਾਂ ਕੋਲ਼ ਇਨਸਾਫ਼ ਨਾਲ ਦੀ ਕੋਈ ਗੱਲ ? ਰਾਜਨੀਤਕ ਸਿਆਸੀ ਕਰਨ ਹੋ ਚੁੱਕਾਂ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਾਈਕੋਰਟ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਛਤਰਪਤੀ ਪੱਤਰਕਾਰ ਕਤਲਕਾਂਡ ਮਾਮਲੇ ਵਿੱਚੋਂ ਬਰੀ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਪੱਸ਼ਟ ਕੀਤਾ ਕਿ ਭਾਰਤੀ ਅਦਾਲਤਾਂ ਵਿੱਚ ਇਨਸਾਨ ਨਾਲ ਕੋਈ ਗੱਲ ਨਹੀਂ ? ਕਿਉਂਕਿ ਇੱਕ ਪਾਸੇ ਤਾਂ ਅਦਾਲਤਾਂ ਵੱਲੋਂ ਮਿਲੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਸਿੱਖ ਬੰਦੀ ਸਿੰਘ ਜੇਲਾਂ ਵਿੱਚ ਸੜ ਰਹੇ ਹਨ ਅਤੇ ਦੂਸਰੇ ਪਾਸੇ ਬਲਾਤਕਾਰ ਤੇ ਕਤਲਾਂ ‘ਚ ਦੋਸ਼ੀ ਪਾਏ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਰ ਬਾਰ ਪਰੋਲ ਛੁੱਟੀ ਦੇ ਕੇ ਸਿਖਾਂ ਨੂੰ ਚਿੜਾਇਆ ਜਾ ਰਿਹਾ ਹੈ ਅਤੇ ਹੁਣ ਛਤਰਪਤੀ ਪੱਤਰਕਾਰ ਕਤਲਕਾਂਡ ਮਾਮਲੇ ਵਿਚੋ ਹਾਈ ਕੋਰਟ ਨੇ ਬਾ ਇੱਜ਼ਤ ਬਰੀ ਕਰਕੇ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਅਦਾਲਤਾਂ ਵਿੱਚ ਇਨਸਾਫ਼ ਨਾਲ ਦੀ ਕੋਈ ਗੱਲ ਨਹੀਂ ? ਸਿਆਸੀ ਕਰਨ ਹੋ ਚੁੱਕੇ ਹੈ ਅਗਰ ਸਰਕਾਰ ਅਤੇ ਅਦਾਲਤ ਇਸ ਟੈਗ ਨੂੰ ਲਾਉਣਾ ਚਾਹੇ ਤਾਂ ਬਿਨਾਂ ਵਜ੍ਹਾ ਜੇਲਾਂ ‘ਚ ਕੱਢੇ ਸਾਰੇ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਲੋੜ ਤੇ ਜ਼ੋਰ ਦੇਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਾਈ ਕੋਰਟ ਵੱਲੋਂ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਨੂੰ ਛਤਰਪਤੀ ਪੱਤਰਕਾਰ ਕਤਲਕਾਂਡ ਮਾਮਲੇ ਵਿਚੋਂ ਬਰੀ ਕਰਨ ਦੀ ਨਿੰਦਾ ਅਤੇ ਲੰਮੇਂ ਸਮੇਂ ਤੋਂ ਬਿਨਾਂ ਵਜ੍ਹਾ ਜ਼ੇਲ੍ਹਾਂ ਵਿਚ ਬੰਦ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਲੰਮੇ ਸਮੇਂ ਤੋਂ ਸਿੱਖ ਬੰਦੀ ਸਿੰਘ ਅਦਾਲਤ ਵੱਲੋਂ ਮਿਲੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਨਾਂ ਛੱਡ ਕੇ ਸਿਖਾਂ ਵਿੱਚ ਦੇਸ਼ ਪ੍ਰਤੀ ਬਿਗਾਨਗੀ ਪੈਦਾ ਕਰ ਰਹੀ ਹੈ ਅਤੇ ਦੂਸਰੇ ਪਾਸੇ ਬਲਾਤਕਾਰ ਤੇ ਕਤਲ ਕੇਸਾਂ ਵਿੱਚ ਦੋਸੀ ਸ਼ਾਬਤ ਹੋ ਕੇ ਜੇਲ੍ਹ ਕੱਟ ਰਹੇ ਰਾਮ ਰਹੀਮ ਨੂੰ ਬਾਰ ਬਾਰ ਜੇਲ੍ਹ ਤੋਂ ਪਰੋਲ ਛੁੱਟੀ ਦੇ ਕੇ ਸਿੱਖਾਂ ਨੂੰ ਚਿੜਾਇਆ ਜਾ ਰਿਹਾ ਹੈ ਅਤੇ ਹੁਣ ਛਤਰਪਤੀ ਪੱਤਰਕਾਰ ਕਤਲਕਾਂਡ ਮਾਮਲੇ ਵਿਚੋ ਬਰੀ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤੀ ਅਦਾਲਤਾਂ ਕੋਲ ਇਨਸਾਫ਼ ਨਾਲ ਦੀ ਕੋਈ ਗੱਲ ਨਹੀਂ ? ਸ਼ਰੇਆਮ ਬੇਇਨਸਾਫ਼ੀ ਤੇ ਧੱਕੇ ਸ਼ਾਹੀ ਦੇ ਨਾਲ ਨਾਲ ਸਿਆਸਤ ਅਦਾਲਤਾਂ ਤੇ ਹੈਵੀ ਹੋ ਚੁੱਕੀ ਹੈ ਅਤੇ ਇਨਸਾਫ਼ ਖਤਮ ਹੋ ਚੁੱਕਾ ਹੈ ਭਾਈ ਖਾਲਸਾ ਨੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਲਾਤਕਾਰੀ ਤੇ ਕਾਤਲ ਸਿਰਸੇ ਵਾਲੇ ਸਾਧ ਨੂੰ ਹਾਈਕੋਰਟ ਵਲੋਂ ਛਤਰਪਤੀ ਪੱਤਰਕਾਰ ਕਤਲਕਾਂਡ ਮਾਮਲੇ ‘ਚ ਬਰੀ ਕਰਨ ਦੀ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਲੰਮੇ ਸਮੇਂ ਤੋਂ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲਾਂ ਵਿੱਚ ਸੜ ਰਹੇ ਸਿੱਖ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਤਾਂ ਕਿ ਉਨ੍ਹਾਂ ਵਿੱਚੋ ਬੇਗਾਨਗੀ ਵਾਲਾ ਐਸਾਸ ਦੂਰ ਕੀਤਾ ਜਾ ਸਕੇ, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਕਈ ਹੋਰ ਫੈਡਰੇਸ਼ਨ ਕਾਰਕੁੰਨ ਹਾਜਰ ਸਨ ।

Leave a Reply

Your email address will not be published. Required fields are marked *