ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)–ਅਜਰਾਈਲ ਅਮਰੀਕਾ ਵੱਲੋਂ ਈਰਾਨ ਤੇ ਬੇਵਜ੍ਹਾ ਕਮਲਾ ਕੀਤਾ ਗਿਆ ਇਸ ਦਾ ਸਭ ਤੋ ਪਤਾ ਹੈ ਕਿ ਅਮਰੀਕਾ ਆਪਣੀ ਤਾਕ਼ਤ ਦਾ ਗਲਤ ਇਸਤੇਮਾਲ ਕਰਦਾ ਹਰ ਅਜ਼ਾਦ ਪਸੰਦ ਮੁਲਕਾਂ ਨੂੰ ਆਪਣੇ ਗੁਲਾਮ ਬਣਾਉਣ ਤੇ ਤੁਲਿਆ ਹੋਇਆ ਹੈ ਅਤੇ ਇਸੇ ਕੜੀ ਤਹਿਤ ਅਮਰੀਕਾ ਈਰਾਨ ਵਿਚ ਆਪਣੀ ਦਖਲਅੰਦਾਜ਼ੀ ਰਾਹੀਂ ਪ੍ਰਸ਼ਾਸਨ ਚਲਾਉਣ ਲਈ ਵਚਨਬੱਧ ਹੈ ਅਤੇ ਇਸੇ ਹੀ ਕਰਕੇ ਅਮਰੀਕਾ ਈਰਾਨ ਨੂੰ ਦੋ ਟੁੱਕਾ ਕਹਿ ਦਿੱਤਾ ਹੈ ਕਿ ਉਹ ਬਿਨਾਂ ਸ਼ਰਤ ਹਥਿਆਰ ਸੁੱਟ ਕੇ ਆਤਮਸਮਰਪਣ ਕਰੇਂ,ਪਰ ਦੂਜੇ ਪਾਸੇ ਈਰਾਨ ਅਮਰੀਕਾ ਨਾਲ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਅਜਿਹਾ ਹਲਾਤਾਂ ਵਿੱਚ ਅਮਰੀਕਾ ਨੇ ਅੱਜ ਰਾਤ ਸਭ ਵੱਡਾ ਤਾਕਤਵਾਰ ਹਮਲੇ ਈਰਾਨ ਤੇ ਕਰਨ ਦਾ ਐਲਾਨ ਕੀਤਾ ਹੈ, ਪਤਾ ਲੱਗਾ ਹੈ ਜੰਗ ਦਾ ਅਸਰ ਹੁਣ ਹੋਰਨਾਂ ਮੁਲਕਾਂ ਤੇ ਵੀ ਪੈ ਸਕਦਾ ਹੈ ਕਿਉਂਕਿ ਦੁਬਈ ਤੋਂ ਹਵਾਈ ਉਡਾਨਾਂ ਬੰਦ ਹੋ ਰਹੀਆਂ ਹਨ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਇਹ ਜੰਗ ਹੁਣ ਜਲਦੀ ਰੁਕਣ ਵਾਲੀ ਨਹੀਂ ? ਅਤੇ ਇਸ ਅਸਰ ਹੋਰਨਾਂ ਮੁਲਕਾਂ ਤੇ ਵੀ ਪੈ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਮਰੀਕਾ ਵੱਲੋਂ ਈਰਾਨ ਤੇ ਆਪਣੀ ਨਿਗਰਾਨੀ ਹੇਠ ਪ੍ਰਸ਼ਾਸਨ ਚਲਾਉਣ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ ਕਿ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ? ਨਿਰਦੋਸ਼ ਬੱਚਿਆਂ ਬੱਚੀਆਂ ਨੌਜਵਾਨਾਂ ਬਜ਼ੁਰਗਾਂ ਤੇ ਹੋਰਾਂ ਦੀਆਂ ਲਾਸ਼ਾਂ ਤੇ ਗੰਦੀ ਸਿਆਸਤ ਖੇਡਣੀ ਬੰਦ ਕੀਤੀ ਜਾਵੇ ਤੇ ਇਰਾਨ ਨੂੰ ਆਪਣੇ ਮੁਲਕ ਵਿਚ ਅੱਣਖ ਗ਼ੈਰਤ ਤੇ ਅਜ਼ਾਦੀ ਨਾਲ ਪ੍ਰਸ਼ਾਸਨ ਚਲਾਉਣ ਬਣਾਉਣ ਦੀ ਆਗਿਆ ਦਿੱਤੀ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਵੱਲੋਂ ਈਰਾਨ ਨੂੰ ਬਦਾਉਣ ਲਈ ਕੀਤੇ ਜਾ ਰਹੇ ਯੁੱਧ ਤੇ ਗਹਿਰੀ ਚਿੰਤਾ, ਇਰਾਨ ਨੂੰ ਆਪਣੀ ਮਰਜ਼ੀ ਅਨੁਸਾਰ ਪ੍ਰਸ਼ਾਸਨ ਚਲਾਉਣ ਦੀ ਹਮਾਇਤ ਅਤੇ ਅਮਰੀਕਾ ਨੂੰ ਇਹ ਯੁੱਧ ਬੰਦ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਹ ਸਾਰੇ ਮੁਲਕ ਜਾਣਦੇ ਹਨ ਕਿ ਅਮਰੀਕਾ ਆਪਣੀ ਤਾਕਤ ਨਾਲ ਸਭਨਾਂ ਦੇਸ਼ਾਂ ਤੇ ਆਪਣਾ ਦਬਦਬਾ ਰੱਖਣ ਵਾਲੀ ਗੱਦੀ ਨੀਤੀ ਤੇ ਪਹਿਰਾ ਦੇ ਰਿਹਾ ਅਤੇ ਇਸੇ ਨੀਤੀ ਤਹਿਤ ਅਮਰੀਕਾ ਨੇ ਈਰਾਨ ਤੇ ਜ਼ਬਰਦਸਤ ਹਮਲਾ ਕੀਤਾ ਤੇ ਉਸ ਨੂੰ ਦਬਾਇਆ ਧਮਕਾਇਆ ਜਾ ਰਿਹਾ ਹੈ ਕਿ ਉਹ ਈਰਾਨ ਬਿਨਾਂ ਸ਼ਰਤ ਆਪਣੇ ਹਥਿਆਰ ਸੁੱਟ ਕੇ ਆਤਮਸਮਰਪਣ ਕਰੇ ਭਾਈ ਖਾਲਸਾ ਨੇ ਕਿਹਾ ਦੂਸਰੇ ਪਾਸੇ ਈਰਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਮਰੀਕਾ ਅੱਗੇ ਗੋਡੇ ਨਹੀ ਟੇਕੇ ਗਾਂ ਸਗੋਂ ਆਖ਼ਰੀ ਗੋਲੀ ਆਖ਼ਰੀ ਦਮ ਤੱਕ ਲੜੇਗਾ ਪਰ ਝੁੱਕੇਗਾ ਨਹੀਂ? ਓਧਰ ਪਤਾ ਲੱਗਾ ਹੈ ਕਿ ਦੁਬਈ ਤੋਂ ਹਵਾਈ ਉਡਾਨਾਂ ਬੰਦ ਹੋ ਰਹੀਆਂ ਹਨ, ਭਾਈ ਖਾਲਸਾ ਨੇ ਅਜਿਹੇ ਹਲਾਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਜੰਗ ਹੁਣ ਰੁਕਣ ਵਾਲੀ ਨਹੀਂ ? ਪਤਾ ਨਹੀਂ ਕਿੰਨਾ ਚਿਰ ਚੱਲੇਗੀ, ਇਸ ਕਰਕੇ ਭਾਰਤ ਨੂੰ ਅਜਿਹੇ ਹਲਾਤਾਂ ਵਿੱਚ ਕੂਟਨੀਤੀ ਦਾ ਇਸਤੇਮਾਲ ਕਰਨ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ।


