ਆਈਪੀਐਲ ਦੀ ਤਰਜ ਤੇ ਹੋਣ ਵਾਲੇ ਮਹਾਜਨ ਪ੍ਰੀਮੀਅਮ ਲੀਗ ਟੂਰਨਾਮੈਂਟ ਦਾ ਟੈਸਟਿੰਗ ਮੈਚ ਦੀਨਾ ਨਗਰ ਦੀ ਟੀਮ ਨੇ ਜਿੱਤਿਆ

ਗੁਰਦਾਸਪੁਰ

ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਯੂਥ ਵਿੰਗ ਵੱਲੋਂ ਇੰਡੀਅਨ ਪ੍ਰੀਮੀਅਮ ਲੀਗ (ਆਈਪੀਐਲ) ਦੀ ਤਰਜ ਤੇ ਪਹਿਲਾ ਆਲ ਇੰਡੀਆ ਟੀ_20 ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿੱਚ ਪੂਰੇ ਭਾਰਤ ਦੀਆਂ ਟੀਮਾਂ ਭਾਗ ਲੈਣਗੀਆਂ। ਐਮਪੀਐਲ ਨਾਲ ਸੰਬੰਧਿਤ ਟੈਸਟਿੰਗ ਮੈਚ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਦੇ ਮੈਦਾਨ ਵਿਖੇ ਹੋਇਆ। ਅੱਜ ਦਾ ਮੈਚ ਦੀਨਾਨਗਰ ਦੀ ਟੀਮ ਨੇ ਜਿੱਤਿਆ ਹੈ ਜਦਕਿ ਗੁਰਦਾਸਪੁਰ ਦੀ ਟੀਮ ਦੇ ਟਰਾਇਲ ਵਿੱਚ ਵੀ 35 ਖਿਡਾਰੀਆਂ ਦੀ ਚੋਣ ਕੀਤੀ ਹੈ ਜਿਨਾਂ ਵਿੱਚੋਂ ਗੁਰਦਾਸਪੁਰ ਦੀ ਟੀਮ ਬਣਾਈ ਜਾਵੇਗੀ।
ਜਲੰਧਰ ਤੋਂ ਪਹੁੰਚੇ ਅਖਿਲ ਭਾਰਤੀਏ ਮਹਾਜਨ ਸ਼੍ਰੋਮਣੀ ਸਭਾ ਦੇ ਕੌਮੀ ਮੀਡੀਆ ਕੁਆਰਡੀਨੇਟਰ ਹਿਮਾਂਸ਼ੂ ਮਹਾਜਨ ਅਤੇ ਮਹਾਜਨ ਵੈਲਫੇਅਰ ਸੋਸਾਇਟੀ ਦੇ ਵਿਕਾਸ ਮਹਾਜਨ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਅਖਿਲ ਭਾਰਤੀ ਮਹਾਜਨ ਸ਼੍ਰੋਮਣੀ ਸਭਾ ਦੇ ਕੌਮੀ ਪ੍ਰਧਾਨ ਜੰਗੀ ਲਾਲ ਮਹਾਜਨ ਅਤੇ ਸ਼੍ਰੋਮਣੀ ਮਹਾਜਨ ਸਭਾ ਯੂਥ ਦੇ ਪ੍ਰਧਾਨ ਅਮਿਤ ਗੁਪਤਾ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਮਹਾਜਨ ਸਭਾ ਲਗਾਤਾਰ ਖੂਨਦਾਨ ਕੈਂਪ ਲਗਾਉਣ ਅਤੇ ਲੋੜਵੰਦਾਂ ਦੀ ਸਹਾਇਤਾ ਜਿਹੇ ਲੋਕ ਭਲਾਈ ਦੇ ਕੰਮ ਲਗਾਤਾਰ ਕਰ ਰਹੀ ਹੈ। ਮਹਾਜਨ ਪ੍ਰੀਮੀਅਮ ਲੀਗ ਯਾਨੀ ਐਮਪੀਐਲ ਦੇ ਲਗਭਗ ਦੋ ਮਹੀਨੇ ਚੱਲਣ ਵਾਲੇ ਟੀ_20 ਮੈਚਾਂ ਵਿੱਚ ਪੂਰੇ ਭਾਰਤ ਵਿੱਚੋਂ ਵੱਖ ਵੱਖ ਸ਼ਹਿਰਾਂ ਦੀਆਂ ਟੀਮਾਂ ਭਾਗ ਲੈਣਗੀਆਂ। ਖਾਸੀਅਤ ਇਹ ਹੋਵੇਗੀ ਕਿ ਹਰ ਸ਼ਹਿਰ ਦੀ ਟੀਮ ਵਿੱਚ ਮਹਾਜਨ ਬਿਰਾਦਰੀ ਨਾਲ ਸੰਬੰਧਿਤ ਖਿਡਾਰੀ ਹੀ ਹੋਣਗੇ। ਉਹਨਾਂ ਦੱਸਿਆ ਕਿ ਫਿਲਹਾਲ ਐਮਪੀਐਲ ਨਾਲ ਸੰਬੰਧਿਤ ਟੈਸਟਿੰਗ ਮੈਚ ਕਰਵਾਏ ਜਾ ਰਹੇ ਹਨ ਜਿਨ੍ਹਾਂ ਰਾਹੀਂ ਵੱਖ-ਵੱਖ ਜ਼ਿਲਿਆਂ ਦੀਆਂ ਟੀਮਾਂ ਦੀ ਚੋਣ ਕੀਤੀ ਜਾਵੇਗੀ। ਟੈਸਟਿੰਗ ਮੈਚਾਂ ਰਾਹੀਂ ਕਰੀਬ 35 ਟੀਮਾਂ ਦੀ ਚੋਣ ਹੋਣ ਦੀ ਉਮੀਦ ਹੈ ਉਸ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਮੈਚਾਂ ਦੀ ਲੜੀ ਸ਼ੁਰੂ ਕਰ ਦਿੱਤੀ ਜਾਵੇਗੀ। ਐਮਪੀਐਲ ਲਗਭਗ ਦੋ ਮਹੀਨੇ ਚਲੇਗਾ।
ਉਹਨਾਂ ਦੱਸਿਆ ਕਿ ਫਾਈਨਲ ਮੈਚ ਧਰਮਸ਼ਾਲਾ ਵਿਖੇ ਹੋਵੇਗਾ ਅਤੇ ਫਾਈਨਲ ਮੈਚ ਵਿੱਚ ਜੇਤੂ ਰਹੀ ਟੀਮ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜਦ ਕਿ ਵੱਖ-ਵੱਖ ਮੈਚਾਂ ਵਿੱਚ ਮੈਨ ਆਫ ਦਾ ਮੈਚ ਰਹੇ ਖਿਡਾਰੀਆਂ, ਬੈਸਟ ਬੈਟਸਮੈਨ , ਬੈਸਟ ਬਾਲਰ, ਬੈਸਟ ਫੀਲਡਰ ਅਤੇ ਹੋਰ ਵਧੀਆ ਪ੍ਰਦਰਸ਼ਨ ਵਾਲੇ ਖਿਡਾਰੀਆਂ ਨੂੰ ਵੀ ਇਨਾਮ ਦਿੱਤੇ ਜਾਣਗੇ।
ਇਸ ਮੌਕੇ ਹਿਮਾਂਸ਼ੂ ਮਹਾਜਨ ਦੇ ਨਾਲ ਜਲੰਧਰ ਤੋਂ ਆਏ ਰਾਕੇਸ਼ ਮਹਾਜਨ, ਸਾਹਿਲ ਮਹਾਜਨ,ਦੀਕਸ਼ਤ ਮਹਾਜਨ, ਦੀਪਕ ਮਹਾਜਨ, ਅਤੇ ਗੁਰਦਾਸਪੁਰ ਤੋਂ ਰਕੇਸ਼ ਮਹਾਜਨ,ਗੌਰਵ ਮਹਾਜਨ ,ਵਿਸ਼ਾਲ ਮਹਾਜਨ ਰਿੰਕੂ ਆਦਿ ਵੀ ਹਾਜਰ ਸਨ ।

Leave a Reply

Your email address will not be published. Required fields are marked *