ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ- ਭਾਈ ਖਾਲਸਾ

ਬਠਿੰਡਾ-ਮਾਨਸਾ

ਸਾਬੋ ਤਲਵੰਡੀ, ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਸਾਬੋ ਤਲਵੰਡੀ ਬਠਿੰਡਾ ਵਿਖੇ ਚੱਲ ਰਹੇ ਚਾਰ ਰੋਜ਼ਾ ਧਾਰਮਿਕ ਸਮਾਗਮ ਦੇ ਚੌਥੇ ਅਤੇ ਆਖਰੀ ਪੜਾਅ’ਚ 34 ਰੰਘਰੇਟਾ ਦਲ ਜਥੇਬੰਦੀਆਂ ਨੇ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ’ਚ ਸ਼ਾਨਦਾਰ ਮਹਲੇ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਪੁਰਾਤਨ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਜ਼ੰਗੀ ਪੱਧਰ ਤੇ ਉਪਰਾਲੇ ਕੀਤੇ, ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਧਾਰਮਿਕ ਬੁਲਾਰਿਆਂ ਤੇ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਟੁੱਟ ਵਰਤਾਏ ਗਏ ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।

ਭਾਈ ਖਾਲਸਾ ਨੇ ਦੱਸਿਆ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾ ਕੇ ਕਲਗ਼ੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ,ਉਥੇ ਅਕਾਲ ਪੁਰਖ ਦੀਆਂ ਲਾਡਲੀਆਂ ਰੰਗਰੇਟਾ ਜਥੇਬੰਦੀਆਂ ਜਿਵੇਂ ਦਸਮੇਸ਼ ਤਰਨਾ ਦਲ ਦੀ ਅਗਵਾਈ ਵਾਲੇ ਦਸਮੇਸ਼ ਤਰਨਾ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਦੀ ਅਗਵਾਈ ਵਾਲੇ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਅਤੇ ਮਾਲਵਾ ਤਰਨਾਦਲ ਸ਼ਹੀਦ ਬਾਬਾ ਸੰਗਤ ਸਿੰਘ ਦੀ ਅਗਵਾਈ ਵਾਲੇ ਮਾਲਵਾ ਤਰਨਦਲ ਦੇ ਮੁਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਵੱਲੋਂ ਪਰਸੋ ਦੇ ਰੋਜ਼ ਤੋਂ ਆਪਣੇ ਆਪਣੇ ਪੜਾਵਾਂ ਆਦਿ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅਜ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੇ ਕਥਾਵਾਚਕਾਂ ਤੋਂ ਇਲਾਵਾ ਕਈ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਬਹੁਤ ਡੂੰਘੇ ਵਿਚਾਰਾਂ ਨਾਲ ਖ਼ਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ ,ਭਾਈ ਖਾਲਸਾ ਨੇ ਦੱਸਿਆ ਬਾਹਦ ਦੁਪਹਿਰ ਨਿਹੰਗ ਸਿੰਘ ਜਥੇਬੰਦੀਆਂ ਨੇ ਆਪਣੇ ਆਪਣੇ ਘੌੜਿਆ ਤੇ ਸਵਾਰ ਨੇਜੇ ਬਰਛੇ ਖੰਡੇ ਦੋਧਾਰੇ ਕਿਰਪਾਨਾਂ ਤੇ ਹੋਰ ਕਈ ਤਰ੍ਹਾਂ ਦੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਦਸਮੇਸ ਤਰਨਾਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਸਮੂਹ ਇਤਿਹਾਸਕ ਗੁਰਦੁਆਰਿਆਂ ਦੇ ਨਕਮਸਤਕ ਹੋਣ ਤੋਂ ਉਪਰੰਤ ਸਥਾਨਕ ਸਟੇਡੀਅਮ ਵਿੱਚ ਸ਼ਾਨਦਾਰ ਮਹਲੇ ਦੇ ਪ੍ਰਦਰਸ਼ਨ ਰਾਹੀਂ ਨੌਜਵਾਨ ਪੀੜ੍ਹੀ ਨੂੰ ਘੌੜ ਸਵਾਰੀ, ਨੇਜ਼ਾ ਬਾਜ਼ੀ, ਗਤਕਾ ਬਾਜ਼ੀ, ਪੈਂਤੜੇ ਕੱਢਣੇ ,ਦੋ ਦੋ ਤਿੰਨ ਤਿੰਨ ਨੰਗੀਆਂ ਤਲਵਾਰਾਂ ਨਾਲ ਗਤਕੇਬਾਜ਼ੀ ਦੇ ਜੌਹਰ ਵਿਖਾਉਣ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਢੁਕਵੇਂ ਉਪਰਾਲੇ ਕੀਤੇ ,ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮੁਖੀ ਮਾਲਵਾਂ ਤਰਨਾਦਲ, ਜਥੇਦਾਰ ਬਾਬਾ ਬਲਦੇਵ ਸਿੰਘ, ਜਥੇਦਾਰ ਬਾਬਾ ਪ੍ਰਗਟ ਸਿੰਘ, ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ, ਬਾਬਾ ਨਰਿੰਦਰ ਸਿੰਘ ਵੱਲਾ, ਬਾਬਾ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ, ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ, ਬਾਬਾ ਬਲਵਿੰਦਰ ਸਿੰਘ ਖਡੂਰ ਸਾਹਿਬ ਜਥੇਦਾਰ ਬਲਬੀਰ ਸਿੰਘ ਖਾਪੜਖੇੜੀ, ਬੀਬੀ ਅਮਰਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ, ਬਾਬਾ ਸੁਖਦੇਵ ਸਿੰਘ ਫੌਜੀ ਜਗਰਾਵਾਂ ,ਭਾਈ ਗੁਰਜਸਪਰੀਤ ਸਿੰਘ ਮਜੀਠਾ ਤੋਂ ਇਲਾਵਾ ਸੈਂਕੜੇ ਜਥੇਦਾਰ ਤੇ ਲਾਡਲੀਆਂ ਨਿਹੰਗ ਫੌਜ਼ਾਂ ਹਾਜਰ ਸਨ, ਮਹੱਲਾ ਖੇਡਣ ਵਾਲਿਆਂ ਨੂੰ ਜਥੇਦਾਰ ਸਾਹਿਬਾਨਾ ਵੱਲੋਂ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ।

Leave a Reply

Your email address will not be published. Required fields are marked *