ਬਦਲਾਅ ਦਾ ਨਾਮ ਤੇ ਮਾਨ ਸਰਕਾਰ ਵੱਲੋਂ ਲਏ ਗਏ ਫੈਸਲੇ ਤੋਂ ਹਰ ਵਰਗ ਦੁੱਖੀ-ਕਾਮਰੇਡ ਰਾਣਾ
ਮਾਨਸਾ,ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)– ਮਾਨਸਾ ਸ਼ਹਿਰ ਵਿੱਚ ਲੱਗੇ ਗੰਦੇ ਕੂੜੇ ਦੇ ਢੇਰਾਂ ਨੂੰ ਸ਼ਹਿਰ ਵਿਚੋਂ ਬਾਹਰ ਕੱਢਣ ਲਈ ਸ਼ਹਿਰ ਦੀਆਂ ਸੜਕਾਂ ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਮਾਨਸਾ ਸਹਿਰ ਦੇ ਵਾਰਡਾਂ ਦੇ ਐੱਮ ਸੀਆਂ ਨੇ ਮਾਨਸਾ ਸ਼ਹਿਰ ਦੇ ਮੇਨ ਚੌਂਕ ਸਹੀਦ ਬਾਬਾ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਕਾਲੇ ਚੋਲੇ ਪਾ ਕੇ ਧਰਨਾ ਦਿੱਤਾ ਧਰਨਾ ਦੇਣ ਵਾਲਿਆਂ ਵਿੱਚ ਨਗਰ ਪਾਲਿਕਾ ਦਾ ਪ੍ਰਧਾਨ ਵਿਜੇ ਸਿੰਗਲਾ,ਰਾਮਪਾਲ ਸਿੰਘ , ਅਮ੍ਰਿਤਪਾਲ ਗੋਗਾ , ਜਸਵੀਰ ਕੌਰ , ਸਿਮਰਨਜੀਤ ਕੌਰ , ਕਮਲੇਸ਼ ਰਾਣੀ , ਸੰਦੀਪ ਮਹੰਤ , ਟੇਕ ਚੰਦ ਚੌਧਰੀ, ਅਮਨ ਮਿੱਤਲ , ਦਵਿੰਦਰ ਕੁਮਾਰ , ਸਤੀਸ਼ ਮਹਿਤਾ, ਕ੍ਰਿਸ਼ਨਾ ਦੇਵੀ ,ਨੰਦੀ ਸ਼ਰਮਾ, ਗੋਪਾਲ ਦਾਸ ਪਾਲੀ ਸਮੇਂਤ 13 ਦੇ ਕਰੀਬ ਐਮ ਸੀ ਇਸ ਧਰਨੇ ਵਿੱਚ ਸ਼ਾਮਲ ਹੋਏ ਜਦੋਂ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਮੁਰਦਾਬਾਦ ਅਤੇ ਸੀਵਰੇਜ ਬੋਰਡ ਮੁਰਦਾਬਾਦ ਦੇ ਨਾਹਰੇ ਲਾਏ ਤਾਂ ਨਗਰ ਪਾਲਿਕਾ ਦਾ ਪ੍ਰਧਾਨ ਧਰਨੇ ਵਿਚੋਂ ਚਲਾ ਗਿਆ ਇਸ ਧਰਨੇ ਦੀ ਹਮਾਇਤ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਸਾਂਝੇ ਤੌਰ ਸਮੂਲੀਅਤ ਕੀਤੀ ਗਈ
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਤੇ ਬੈਠੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਅਜ ਪੁੱਛਣ ਕੀ ਇਸੇ ਨੂੰ ਹੀ ਬਦਲਾਅ ਕਹਿੰਦੇ ਸੀ ਪੰਜਾਬ ਸਰਕਾਰ ਦੁਆਰਾ ਲਏ ਗਏ ਫੈਸਲਿਆਂ ਤੋਂ ਅੱਜ ਹਰੇਕ ਵਰਗ ਦੁੱਖੀ ਹੋ ਚੁਕਿਆ ਹੈ ਮਾਨਸਾ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਇਕ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਸ਼ਹਿਰ ਵਿੱਚ ਸ਼ੀਵਰੇਜ ਜਗਾ ਜਗਾ ਤੋ ਬੰਦ ਹੋਇਆ ਪਿਆ ਹੈ ਅਤੇ ਗੰਦਾ ਪਾਣੀ ਸ਼ਹਿਰ ਦੀਆਂ ਮੇਨ ਸੜਕਾ ਅਤੇ ਸਹਿਰ ਦੇ ਵਾਰਡਾਂ ਵਿੱਚ ਗੰਦਾ ਪਾਣੀ ਖੜਾ ਰਹਿੰਦਾ ਹੈ ਜਿਸ ਨਾਲ ਡੇਂਗੂ ਵਰਗੀਆਂ ਭਿਆਨਕ ਬਿਮਾਰੀਆ ਨਾਲ ਲੋਕ ਬਿਮਾਰ ਹੋ ਰਹੇ ਹਨ ਬਦਬੂ ਨਾਲ ਲੋਕਾਂ ਦਾ ਬੁਰਾ ਹਾਲ ਹੈ ਅਤੇ ਆਉਣ ਜਾਣ ਵਾਲੇ ਰਾਹੀਆਂ ਅਤੇ ਸਕੂਲੀ ਬੱਚਿਆਂ ਨੂੰ ਸਮੱਸਿਆ ਆ ਰਹੀ ਹੈ, ਸੀਵਰੇਜ ਦਾ ਪਾਣੀ ਵਾਟਰ ਵਰਕਸ ਦੇ ਪਾਣੀ ਵਿੱਚ ਮਿਲ ਰਿਹਾ ਹੈ ਜਿਸ ਕਾਰਨ ਸ਼ਹਿਰ ਅੰਦਰ ਕਾਲਾ ਪੀਲੀਆਂ ਫੈਲਣ ਦਾ ਗੰਭੀਰ ਖ਼ਦਸ਼ਾ ਬਣਿਆ ਹੋਇਆ ਹੈ ਪਰੰਤੂ ਸਰਕਾਰ ਅਤੇ ਸੀਵਰੇਜ ਬੋਰਡ ਦੇ ਕੰਨਾਂ ਤੇ ਜੂੰਅ ਨਹੀਂ ਸਰਕ ਰਹੀ ਉਨ੍ਹਾਂ ਕਿਹਾ ਕਿ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਹਿਲਾਂ ਵੀ ਸੀਵਰੇਜ ਬੋਰਡ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ ਇਸ ਧਰਨੇ ਦੀ ਪੂਰਨ ਤੌਰ ਤੇ ਹਿਮਾਇਤ ਕਰਦੇ ਹਨ ਜੇਕਰ ਸਰਕਾਰ ਨੇ ਸ਼ਹਿਰ ਵਿੱਚ ਸੀਵਰੇਜ ਅਤੇ ਗੰਦਗੀ ਦੇ ਢੇਰਾ ਦਾ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਦੀ ਵੱਡੇ ਪੱਧਰ ਤੇ ਲਾਮਬੰਦੀ ਕਰ ਕੇ ਸੰਘਰਸ਼ ਵਿੱਢਿਆ ਜਾਵੇਗਾ ਇਸ ਮੌਕੇ ਕਾਂਗਰਸ ਦੇ ਆਗੂ ਮਾਈਕਲ ਗਾਗੋਵਾਲ ਮਜ਼ਦੂਰ ਆਗੂ ਬਲਵਿੰਦਰ ਸਿੰਘ ਘਰਾਗਣਾ ਸੀ ਪੀ ਆਈ ਦੇ ਜਿਲਾ ਸੱਕਤਰ ਕ੍ਰਿਸ਼ਨ ਚੌਹਾਨ ਆਗੂ ਕੁਲਵਿੰਦਰ ਉੱਡਤ ਐਡਵੋਕੇਟ ਲਖਨ ਲਖਨਪਾਲ ਐਂਟੀ ਡਰੱਗ ਟਾਸਕ ਫੋਰਸ ਦੇ ਪਰਦੀਪ ਸਿੰਘ ਖਾਲਸਾ ਪਰਵਿੰਦਰ ਸਿੰਘ ਝੋਟਾ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਰਾਜਦੀਪ ਗੇਹਲੇ, ਵਿੰਦਰ ਅਲਖ, ਆਦਿ ਨੇ ਵੀ ਸੰਬੋਧਨ ਕੀਤਾ