26 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਚੰਡੀਗੜ੍ਹ ਵਿੱਚ ਟ੍ਰੈਕਟਰ ਟਰਾਲੀਆਂ ਨਾਲ ਵਹੀਰਾ ਘੱਤਣ ਦੀ ਤਿਆਰੀ

ਗੁਰਦਾਸਪੁਰ

ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਪ੍ਰੈਸ ਨੋਟ ਰਾਹੀਂ ਦੱਸਿਆ ਕਿ 26 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਚੰਡੀਗੜ੍ਹ ਵਿੱਚ ਟ੍ਰੈਕਟਰ ਟਰਾਲੀਆਂ ਨਾਲ ਵਹੀਰਾ ਘੱਤਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸਦਾ ਏਜੰਡਾ ਇਹ ਹੈਕਿ ਐਮ.ਐਸ.ਪੀ ਕਾਨੂਨ ਬਣਾਉਣ ਤੇ ਸੀ ਜਮਾ 50 ਪ੍ਰਤੀਸ਼ਤ ਅਨੁਸਾਰ ਭਾਅ ਲੈਣ ਲਈ ਅੰਦੋਲਨ ਦੌਰਾਨ ਕਿਸਾਨਾਂ ਅਤੇ ਕਿਸਾਨ ਆਗੂਆਂ ਉਤੇ ਕੀਤੇ ਪਰਚੇ ਰੱਦ ਕਰਵਾਉਣ ਲਈ, ਲਖੀਮਪੁਰ ਦੇ ਅੰਦੋਲਨ ਦੇ ਸ਼ਹੀਦਾਂ ਨੂੰ ਮੁਆਵਜਾ ਦਿਵਾਉਣ ਲਈ, ਕਿਸਾਨਾਂ ਦਾ ਕਰਜਾ ਮੁਆਫ ਕਰਨ ਲਈ, ਸਰਲ ਤੇ ਕਿਸਾਨ ਪੱਖੀ ਬੀਮਾ ਯੋਜਨਾ ਲਾਗੂ ਕਰਵਾਉਣ ਲਈ, 60 ਸਾਲ ਤੋਂ ਉਪਰ ਕਿਸਾਨ ਮਰਦ ਔਰਤਾਂ ਨੂੰ 10 ਹਜਾਰ ਰੂਪਏ ਪੈਨਸ਼ਨ ਅਤੇ ਨਿਊਜ ਕਲਿੱਕ ਖਿਲਾਫ ਦਰਜ ਕੀਤੀ ਐਫ.ਆਈ.ਆਰ ਰੱਦ ਕਰ ਗਿਰਫਤਾਰ ਕੀਤੇ ਰਿਹਾਅ ਕਰੋ। ਕਿਸਾਨ ਆੰਦੋਲਨ ਨੂੰ ਦੇਸ਼ ਵਿਰੋਧੀ, ਸਮਾਜ ਵਿਰੋਧੀ, ਦੇਸ਼ ਦੇ ਵਿਕਾਸ ਵਿਰੋਧੀ ਕਹਿ ਕੇ ਬਦਨਾਮ ਕਰਨਾ ਬੰਦ ਕਰੋ। ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੇ ਸਾਰੇ ਨੀਤੀਗਤ ਫੈਸਲੇ ਰੱਦ ਕਰੋ, ਨਿੱਜੀ ਕਰਨ ਬੰਦ ਕਰੋ, ਪਬਲਿਕ ਸੈਕਟਰ ਬਹਾਲ ਕੀਤੇ ਜਾਣ।

Leave a Reply

Your email address will not be published. Required fields are marked *