ਪੁਲਸ ਚੋਰ ਨੂੰ ਫੜਨ ਵਿੱਚ ਨਾਕਾਮ
ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)– ਬਲਜੀਤ ਸਿੰਘ ਪੁੱਤਰ ਸ਼ਿੰਦਰ ਪਿੰਡ ਔਜਲਾ ਦਾ ਮੋਟਰਸਾਇਕਲ ਸਪਲੈਂਡਰ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਉਕਤ ਨਾਮੀ ਵਿਅਕਤੀ ਨੇ ਦੱਸਿਆ ਕਿ ਉਸਦਾ ਗੁਰਦਾਸਪੁਰ ਤੋਂ ਕਲਾਨੌਰ ਨੂੰ ਜਾਣ ਵਾਲੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਨਿੱਜੀ ਰਿਸ਼ਤੇਦਾਰ ਬੀਮਾਰ ਸੀ। ਜਿਸਦਾ ਉਹ ਆਪਣੇ ਮੋਟਰਸਾਇਕਲ ਪੀਬੀ 06 ਏ.ਟੀ 6393 ਸਪਲੈਂਡਰ ਤੇ ਸਵਾਰ ਹੋ ਕੇ ਹਸਪਤਾਲ ਦੇ ਬਾਹਰ ਗੇਟ ਦੇ ਖੜ੍ਹਾ ਕਰਕੇ ਅੰਦਰ ਉਸਦਾ ਪਤਾ ਲੈਣ ਲਈ ਗਿਆ। ਜਦੋਂ ਉਹ ਬਾਹਰ ਮੋਟਰਸਾਇਕਲ ਉਥੋਂ ਗਾਇਬ ਸੀ। ਇਸ ਸਬੰਧੀ ਪੁਲਸ ਸੀਸੀਟੀਵੀ ਦੀ ਫੁਟੇਜ ਲੈ ਕੇ ਥਾਣਾ ਸਿਟੀ ਨੂੰ ਸੂਚਿਤ ਕੀਤਾ ਹੈ, ਪਰ ਮੋਟਰਸਾਇਕਲ ਚੋਰੀ ਹੋਏ ਨੂੰ ਅੱਜ 5 ਦਿਨ੍ਹ ਹੋ ਗਏ ਹੈ, ਪਰ ਅਜੇ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।


