ਅਗਨੀਪੱਥ ਯੋਜਨਾ ਬਾਰੇ ਮੁੜ ਤੋਂ ਵਿਚਾਰ ਕਰਨ ਸਰਕਾਰ-ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਪੰਜਾਬ

ਗੁਰਦਾਸਪੁਰ, 15 ਨਵੰਬਰ (ਸਰਬਜੀਤ ਸਿੰਘ)– ਆਲ ਇੰਡੀਆ ਡਿਫੈਂਸ ਬ੍ਰਦਰ ਹੁੱਡ ਦੇ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅਗਨੀਪੱਥ ਸਕੀਮ ਦੇ ਅੰਤਰਗਤ ਪਹਿਲੇ ਬੈਚ ਦੇ ਜਿਨ੍ਹਾਂ 18 ਹਜਾਰ 899 ਅਗਨੀਵੀਰਾਂ ਨੇ ਵੱਖ-ਵੱਖ ਰੈਜੀਮੈਂਟਲ ਸੇਂਟਰ ਵਿੱਚੋਂ ਮੁੱਢਲੀ ਸਿਖਲਾਈ ਉਪਰੰਤ ਜੂਨ 2023 ਉਨ੍ਹਾਂ ਵਿੱਚੋਂ 12 ਹਜਾਰ 752 ਨੂੰ ਫੌਜ ਦੀਆਂ ਵੱਖ-ਵੱਖ ਯੂਨਿਟਾਂ ਵਿੱਚ ਸ਼ਾਮਲ ਕਰ ਲਿਆ ਗਿਆ ਤੇ ਬਾਕੀ ਦੀ ਅਜੇ ਸ਼ਨਾਖਤੀ ਹੋਣੀ ਲੰਬਿਤ ਸੀ।

ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਦੇ ਜੰਮਪਾਲ 21 ਸਾਲਾ ਅਗਨੀਵੀਰ ਜਿਨ੍ਗਾਂ ਦੀ ਪੋਸਟ ਪੁਲਸ ਸੈਕਟਰ ਵਿੱਚ ਤੈਨਾਤ, ਜੰਮੂ ਕਸ਼ਮੀਰ ਰਾਈਫਲ ਵਿੱਚ ਹੋ ਗਈ ਸੀ, ਜਿਸਦੀ 11 ਅਕਤੂਬਰ ਨੂੰ ਮੌਤ ਹੋ ਗਈ ਸੀ। ਫੌਜ ਨੇ ਉਸਨੂੰ ਖੁਦਕੁਸ਼ੀ ਵਾਲਾ ਕੇਸ ਐਲਾਨਿਆ। ਇਸ ਵਾਸਤੇ ਬਣਦਾ ਮੁਆਵਜ਼ਾ ਨਾ ਦਿੱਤਾ ਗਿਆ। ਜਿਕਰਯੋਗ ਹੈ ਕਿ ਬੀਤੇ 14 ਜੂਨ ਨੂੰ ਫੌਜ ਵਿੱਚ ਭਰਤੀ ਸਬੰਧੀ ਅਗਨੀਪੱਥ ਯੋਜਨਾ ਦਾ ਐਲਾਨ ਬੜੀ ਤੇਜ਼ੀ ਨਾਲ ਕਰ ਦਿੱਤਾ ਗਿਆ ਤਾਂ 2 ਸਾਲਾ ਵਿੱਚ ਜੋ ਵੀ ਕੋਵਿਡ ਕਾਰਨ ਬੰਦ ਕੀਤੀ ਗਈ ਸੇਨਾ ਵਿੱਚ ਭਰਤੀ ਖੁੱਲਣ ਦੇ ਇੰਤਜਾਰ ਵਿੱਚ ਤਿਆਰ ਬਰ ਤਿਆਰ ਬੈਠੇ ਨੌਜਵਾਨ ਭੜਕ ਉਠੇ ਤੇ ਬਗੈਰ ਕਿਸੇ ਨਿਸ਼ਚਿੰਤ ਨੇਤਾ ਤੋਂ ਆਪ ਮੁਹਾਰੇ ਦੇਸ਼ ਦੇ ਕਈ ਕਈ ਸੂਬਿਆ ਵਿੱਚ ਵਿਦ੍ਰੋਹ ਪ੍ਰਦਰਸ਼ਨ ਹਿੰਸਕ ਸ਼ੁਰੂ ਹੋ ਗਈ। ਬੇਰੋਜਗਾਰੀ ਕਾਰਨ ਇਸ ਆਰਜ਼ੀ ਭਰਤੀ ਨੂੰ ਹੁੰਗਾਰਾ ਤੋਂ ਮਿਲਿਆ ਪਰ ਅਨੇਕਾਂ ਕਿਸਮ ਦੀਆਂ ਚੁਣੌਤੀਆ ਦਾ ਜਾਇਜਾ ਲੈਣ ਖਾਤਰ ਸਰਬ ਹਿੰਦ ਫੌਜੀ ਭਾਈਚਾਰੇ ਦੇ ਸੂਬਾ ਪ੍ਰਧਾਨ ਨੇ ਬੀਤੇ 2 ਦਿਨ੍ਹਾਂ ਤੋਂ ਗੁਰਦਾਸਪੁਰ ਜਿਲ੍ਹੇ ਦੇ ਪਿੰਡਾ ਵਿੱਚ ਪਹੁੰਚ ਕੇ ਸਾਬਕਾ ਫੌਜੀਆੰ ਨਾਲ ਮੁਲਾਕਾਤ ਕੀਤੀ ਤੇ ਮਹਿਸੂਸ ਕੀਤਾ ਕਿ ਸਰਕਾਰ ਨੂੰ ਅਗਨੀਪੱਥ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੋਵੇਗੀ।

Leave a Reply

Your email address will not be published. Required fields are marked *