ਗੁਰਦਾਸਪੁਰ, 6 ਫਰਵਰੀ (ਸਰਬਜੀਤ ਸਿੰਘ)– ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਦਾ ਉਸ ਵੇਲੇ ਪੂਰੀ ਤਰ੍ਹਾਂ ਨਾਲ ਭੋਗ ਪੈ ਗਿਆ ਜਦੋਂ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਾਲਿਆਂ ਨੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਤੋ ਸਪੀਕਰ ਵਿੱਚ ਲੋਕਾਂ ਨੂੰ ਬਾਦਲਕਿਆਂ ਦੀ ਪੰਜਾਬ ਬਚਾਓ ਯਾਤਰਾ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਸਪੀਕਰ ਰਾਹੀਂ ਐਲਾਨ ਕਰਵਾ ਦਿੱਤਾ ਅਤੇ ਗ੍ਰੰਥੀ ਸਿੰਘ ਨੇ ਸ਼ਰੇਆਮ ਨਿਧੜਕ ਹੋ ਕੇ ਇਨ੍ਹਾਂ ਦੀਆਂ (ਬਾਦਲਾਂ) ਆਪਣੀ ਸਰਕਾਰ ਸਮੇਂ ਕੀਤੀਆਂ ਗਈਆਂ ਪੰਥਕ ਗੁਦਾਰੀਆ ਜਿਵੇਂ ਬਾਈਬਲ ਕਲਾਂ ਗੋਲੀ ਕਾਂਡ,366 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕਰਨ, ਸਰਸੇ ਵਾਲੇ ਸਾਧ ਨੂੰ ਬਿਨਾਂ ਮੁਆਫੀ ਮੰਗੇ ਮੁਆਫੀ ਦੇਣ, ਨਕੋਦਰ ਬੇਅਦਬੀ ਕਾਂਡ ਸਮੇਂ ਚਾਰ ਗੋਲੀ ਨਾਲ ਸ਼ਹੀਦ ਕੀਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਨੂੰ 38 ਸਾਲ ਤੱਕ ਕੋਈ ਸਨਮਾਨ ਜਾ ਇਨਸਾਨ ਨਾਂ ਦੇਣ, ਭਾਈ ਗੁਰਦੇਵ ਸਿੰਘ ਕਾਉਂਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਸ਼ਹਾਦਤ ਨੂੰ ਨਜ਼ਰ ਅੰਦਾਜ਼ ਕਰਕੇ ਦੋਸ਼ੀ ਅਫਸਰਾਂ ਨੂੰ ਉੱਚ ਅਹੁਦਿਆਂ ਤੇ ਬਿਰਾਜਮਾਨ ਕਰਨ ਤੇ ਤਿਵਾੜੀ ਕਮਿਸ਼ਨ ਦੀ ਰਿਪੋਰਟ 33 ਸਾਲ ਤਕ ਦਬਾਈ ਰੱਖਣ ਵਰਗੇ ਕਈ ਸਿੱਖ ਪੰਥ ਨਾਲ ਕੀਤੀਆਂ ਗਈਆਂ ਵਿਸ਼ੇਸ਼ ਪੰਥਕ ਗੁਦਾਰੀਆ ਬਾਰੇ ਲੋਕਾਂ ਨੂੰ ਦੱਸ ਕੇ ਇਨ੍ਹਾਂ ਦੀ ਪੰਜਾਬ ਬਚਾਓ ਯਾਤਰਾ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕਰਨਾ ਸਮੇਂ ਅਤੇ ਲੋਕਾਂ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਲੋਕਾਂ ਦੇ ਇਸ ਫੈਸਲੇ ਦਾ ਪੁਰਜੋਰ ਸ਼ਬਦਾਂ’ਚ ਸਵਾਗਤ ਕਰਦੀ ਹੈ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਪੰਥਕ ਫੈਸਲਾ ਮੰਨਦੀ ਹੋਈ ਸੁਖਬੀਰ ਬਾਦਲ ਦੀ ਇਸ ਪੰਜਾਬ ਬਚਾਓ ਯਾਤਰਾ ਦਾ ਮੁਕੰਮਲ ਬਾਈਕਾਟ ਕਰਦੀ ਹੋਈ ਇਸ ਨੂੰ ਪੰਜਾਬ ਬਚਾਓ ਨਹੀ ? ਬਾਦਲ ਪਰਵਾਰ ਬਚਾਓ ਯਾਤਰਾ ਦਾ ਨਾਂਮ ਦੇਂਦੀ ਹੈ ,ਕਿਉਂਕਿ ਪੰਜਾਬ ਤਾਂ ਠੀਕ ਠਾਕ ਹੀ ਚੱਲ ਰਿਹਾ ਹੈ ਪਰ ਬਾਦਲਾਂ ਨੂੰ ਆਪਣੇ ਰਾਜ ਖੁਸੇ ਦਾ ਜਾਇਦਾ ਦੁੱਖ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਸਿੱਖ ਸਿਆਸਤ ਨੂੰ ਅਰਸ਼ਾਂ ਤੋਂ ਫ਼ਰਸ਼ਾਂ ਤੇ ਲੈ ਆਂਦਾ ਹੈ ਅਤੇ ਹੁਣ ਉਹ ਆਪਣਾ ਪ੍ਰਵਾਰ ਬਚਾਉਣ ਲਈ ਲੋਕਾਂ ਨੂੰ ਪੰਜਾਬ ਬਚਾਓ ਯਾਤਰਾ ਰਾਹੀਂ ਬੁੱਧੂ ਤੇ ਮੂਰਖ ਬਣਾ ਕੇ ਨੂੰ ਵੋਟਾਂ ਖਾਤਰ ਗੁਮਰਾਹ ਕਰ ਰਹੇ ਹਨ,ਪਰ ਪੰਜਾਬ ਦੇ ਲੋਕ ਬਾਦਲਕਿਆਂ ਦੀਆਂ ਚਾਲਾਂ ਵਿੱਚ ਹੁਣ ਆਉਣ ਵਾਲੇ ਨਹੀਂ ਇਸੇ ਹੀ ਕਰਕੇ ਇਹਨਾਂ ਦੀਆਂ ਕੀਤੀਆਂ ਗਈਆਂ ਪੰਥਕ ਗੁਦਾਰੀਆ ਦਾ ਸਾਰਾ ਹਿਸਾਬ ਕਿਤਾਬ ਲੈਣ ਲਈ 10 ਜਨਵਰੀ ਨੂੰ ਜਲੰਧਰ ਵਿਖੇ ਨੁਮਾਇਦਾ ਇਕੱਠ ਸੱਦਿਆਂ ਜਾ ਰਿਹਾ ਹੈ ਅਤੇ ਇਸ ਸਬੰਧੀ ਲੱਖਾਂ ਪੰਥਕ ਆਗੂਆਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਚੇਅਰਮੈਨ ਡਾਕਟਰ ਮਨਜੀਤ ਸਿੰਘ ਭੋਮਾ ਵੱਲੋਂ ਸੱਦੇ ਪੱਤਰ ਭੇਜੇ ਜਾ ਚੁੱਕੇ ਹਨ ਅਤੇ ਇਸ ਇਕੱਠ ਨੂੰ ਇਤਿਹਾਸਕ ਬਣਾਉਣ ਲਈ ਵੱਡੀ ਪੱਧਰ ਤੇ ਤਿਆਰੀਆਂ ਚਲ ਰਹੀਆਂ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਾਦਲਾ ਦੀ ਪੰਜਾਬ ਯਾਤਰਾ ਦਾ ਗੁਰੂਦਵਾਰਿਆਂ ਦੇ ਸਪੀਕਰਾਂ ਰਾਹੀਂ ਲੋਕਾਂ ਵਲੋਂ ਬਾਈਕਾਟ ਕਰਨ ਦਾ ਸਵਾਗਤ ਅਤੇ ਪੰਥਕ ਜਥੇਬੰਦੀਆਂ ਵੱਲੋਂ ਬਾਦਲਾ ਦੀਆਂ ਪੰਥਕ ਗੁਦਾਰੀਆ ਸਬੰਧੀ ਜਾਗਰੂਕ ਕਰਨ ਲਈ 10 ਫਰਵਰੀ ਨੂੰ ਜਲੰਧਰ ਵਿਖੇ ਨੁਮਾਇਦਾ ਇਕੱਠ ਕਰਨ ਦੇ ਆਏ ਸੱਦੇ ਪੱਤਰ ਨੂੰ ਪ੍ਰਾਪਤ ਕਰਨ ਦੇ ਨਾਲ ਨਾਲ ਸਮੂਹ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ ਤੇ ਹੋਰ ਪੰਥ ਦਰਦੀਆਂ ਨੂੰ ਇਸ ਨੁਮਾਇਦਾ ਇਕੱਠ ਵਿੱਚ ਪਹੁਚੰਣ ਦੀ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਕਿਹਾ ਬੀਤੇ ਦਿਨੀਂ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੀ ਅਗਵਾਈ’ਚ ਸਰਬੱਤ ਖਾਲਸਾ ਕਮਾਂਡਰ ਭਾਈ ਮੋਹਕਮ ਸਿੰਘ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ, ਭਾਈ ਮਨਜੀਤ ਸਿੰਘ ਭੋਮਾ, ਭਾਈ ਮਨਾਵਾਂ ਤੋਂ ਇਲਾਵਾ ਕਈ ਪੰਥਕ ਆਗੂਆਂ ਨੇ ਇੱਕ ਮੰਗ ਦੇ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਸੀ ਕਿ ਬਾਦਲ ਸਰਕਾਰ ਸਮੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਜਥੇਦਾਰ ਸਾਹਿਬ ਜੀ ਦੇ ਮਾਮਲੇ ਵਿੱਚ 33 ਸਾਲ ਤਕ ਤਿਵਾੜੀ ਕਮਿਸ਼ਨ ਰਿਪੋਰਟ ਦਬਾਉਣ,ਕਾਤਲ ਦੋਸ਼ੀਆਂ ਸਜਾਵਾਂ ਦੇਣ ਦੀ ਬਜਾਏ ਉੱਚ ਅਹੁਦਿਆਂ ਤੇ ਬਿਰਾਜਮਾਨ ਕਰਨ ਦੇ ਨਾਲ ਨਾਲ ਹੋਰ ਕੀਤੀਆਂ ਪੰਥਕ ਗੁਦਾਰੀਆ ਨੂੰ ਮੁੱਖ ਰੱਖਦਿਆਂ ਉਨ੍ਹਾਂ ਕੋਲੋਂ ਫ਼ਕਰ ਏ ਕੌਮ ਤੇ ਪੰਥ ਰਤਨ ਵਾਲੇ ਸਨਮਾਨ ਵਾਪਸ ਲੈ ਕੇ ਉਹ ਸਨਮਾਨ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਪ੍ਰਵਾਰ ਨੂੰ ਸੌਂਪੇ ਜਾਣ, ਭਾਈ ਖਾਲਸਾ ਨੇ ਦੱਸਿਆ 10 ਫਰਵਰੀ ਦਾ ਇਤਿਹਾਸਕ ਇਕੱਠ ਜਲੰਧਰ ਵਿਖੇ ਇਸੇ ਹੀ ਕਰਕੇ ਸੱਦਿਆਂ ਗਿਆ ਹੈ ਉਨ੍ਹਾਂ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਾਦਲਾਂ ਦੀ ਪੰਜਾਬ ਬਚਾਓ ਯਾਤਰਾ ਦਾ ਲੋਕਾਂ ਵਲੋਂ ਗੁਰਦੁਵਾਰਿਆਂ ਦੇ ਸਪੀਕਰਾਂ ਰਾਹੀਂ ਬਾਈਕਾਟ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੈ ਉਥੇ ਪੰਥਕ ਜਥੇਬੰਦੀਆਂ ਵੱਲੋਂ 10 ਫਰਵਰੀ ਨੂੰ ਜਲੰਧਰ ਵਿਖੇ ਸੱਦੇ ਗਏ ਨਮਾਇੰਦਾ ਇਕੱਠ ਦਾ ਸਮਰਥਨ ਕਰਦੀ ਹੋਈ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੀ ਹੈ ਕਿ ਇਸ ਇਕੱਠ ਵਿੱਚ ਹੁਮ ਹੁਮਾ ਕੇ ਵੱਡੀ ਗਿਣਤੀ ਵਿੱਚ ਪਹੁਚੰਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ। ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਵੱਡੀ ਗਿਣਤੀ ਵਿੱਚ ਆਗੂ ਹਾਜਰ ਸਨ।
ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਜਲੰਧਰ ਵਿਖੇ 10 ਫਰਵਰੀ ਨੂੰ ਨੁਮਾਇਦਾ ਇਕੱਠ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਨਾਲ ਹੋਰ ਆਗੂ।
ਬਾਦਲਾਂ ਦੀ ਪੰਜਾਬ ਬਚਾਓ ਯਾਤਰਾ ਦਾ ਧਰਮਕੋਟ ਵਿਖੇ ਵਿਰੋਧ ਕਰਦਾ ਸਿੰਦਾ ਸਿੰਘ ਨਿਹੰਗ।



