ਸੇਖਪੁਰ ਸਕੂਲ ਦੀਆਂ 6 ਮੈਰੀਟੋਰੀਅਸ ਵਿਦਿਆਰਥਣਾਂ ਕੇਨਰਾ ਬੈਕ ਵੱਲੋ ਅਵਾਰਡ ਮਨੀ ਨਾਲ ਸਨਮਾਨਿਤ

ਗੁਰਦਾਸਪੁਰ

ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)— ਕੇਨਰਾ ਬੈਕ ਵੱਲੋ ਚਲਾਈ ਜਾ ਰਹੀ “ ਕੇਨਰਾ ਵਿਦਿਆ ਜਯੋਤੀ “ ਸਕੀਮ ਤਹਿਤ ਉਹਨਾਂ ਵਿਦਿਆਰਥਣਾ ਨੂੰ ਅਵਾਰਡ ਮਨੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜੋ ਅਨੂਸੂਚਿਤ ਜਾਤੀ / ਅਨੁਸੂਚਿਤ ਕਬੀਲਿਆਂ ਨਾਲ ਸੰਬੰਧ ਰੱਖਦੀਆਂ ਹਨ ਤੇ ਪੜਾਈ ਵਿੱਚ ਮੈਰੀਟੋਰੀਅਸ ਹਨ।

ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਨਰਾ ਬੈਕ ਜੈਤੀਪੁਰ ਦੀ ਟੀਮ ਵੱਲੋ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੇਖਪੁਰ ਦੀਆਂ 6ਵੀ ਤੋ 10ਵੀ ਜਮਾਤ ਦੀਆ 6 ਅਨੂਸੂਚਿਤ ਜਾਤੀ ਨਾਲ ਸੰਬੰਧ ਰੱਖਦੀਆਂ ਮੈਰੀਟੋਰੀਅਸ ਵਿਦਿਆਰਥਣਾ ਨੂੰ ਸਨਮਾਨਿਤ ਕਰਨਾ ਡਾ ਬੀ. ਆਰ. ਅੰਬੇਦਕਰ ਦੇ ਔਰਤਾਂ ਦੇ ਸ਼ਕਤੀਕਰਨ ਅਤੇ ਸਿਖਿਆ ਦੇ ਖੇਤਰ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਦੀ ਮਿਸਾਲ ਹੈ ਜਿਸ ਨਾਲ ਇਹਨਾਂ ਵਿਦਿਆਰਥਣਾ ਦਾ ਮਨੋਬਲ ਤੱਕੜਾ ਹੋਇਆ ਹੈ । ਉਹਨਾਂ ਕਿਹਾ ਕਿ ਹਰਕਮਲ ਕੌਰ ਦਸਵੀ , ਮਨੀਸ਼ਾ ਨੌਵੀ , ਕਿਰਨਪ੍ਰੀਤ ਕੌਰ ਅੱਠਵੀ ਜਮਾਤ ਦੀਆ ਵਿਦਿਆਰਥਣਾ ਨੂੰ ਪੰਜ -ਪੰਜ ਹਜਾਰ ਰੁਪਏ ਦੇਕੇ ਸਨਮਾਨਿਤ ਕੀਤਾ ਗਿਆ ਤੇ ਇਸੇ ਤਰਾਂ ਮਨਜੋਤ ਕੌਰ ਸਤਵੀ , ਮਹਿਕਦੀਪ ਕੌਰ ਛੇਵੀ , ਸ਼ਰਨਜੀਤ ਕੌਰ ਛੇਵੀ ਜਮਾਤ ਦੀਆਂ ਵਿਦਿਆਰਥਣਾ ਨੂੰ ਤਿੰਨ-ਤਿੰਨ ਹਜਾਰ ਰੁਪਏ ਦੇਕੇ ਸਨਮਾਨਿਤ ਕੀਤਾ ਗਿਆ ।

ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਸਾਡੇ ਸਕੂਲ ਦੇ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਲੈਕ ਪੋਲ ਸਾਇੰਸ ਡਾ. ਮਦਨ ਲਾਲ ਜੀ ਨੇ ਕੇਨਰਾ ਬੈਕ ਜੈਤੀਪੁਰ ਦੇ ਮੈਨੇਜਰ ਅਸ਼ੀਸ਼ ਕੁਮਾਰ ਅਤੇ ਅਸਿਸਟੈਟ ਦਵਿੰਦਰ ਸਿੰਘ ਨਾਲ ਰਾਬਤਾ ਕਰਕੇ ਸਕੂਲ ਦੀਆ ਮੈਰੀਟੋਰੀਅਸ ਵਿਦਿਆਰਥਣਾ ਨੂੰ ਅਵਾਰਡ ਮਨੀ ਨਾਲ ਸਨਮਾਨਿਤ ਕਰਨ ਦੀ ਤਜਵੀਜ ਭੇਜੀ ਸੀ ਜੋ ਕਿ ਉਹਨਾ ਵੱਲੋ ਪ੍ਰਵਾਨ ਕਰ ਲਈ ਗਈ ਤੇ ਡਾ ਮਦਨ ਲਾਲ ਜੀ ਨੇ ਵੱਖ ਵੱਖ ਕਲਾਸ ਇੰਚਾਰਜਾ ਦੀ ਮੱਦਦ ਨਾਲ ਇਹਨਾ ਹੋਣਹਾਰ ਵਿਦਿਆਰਥਣਾ ਦੀ ਚੋਣ ਕਰਕੇ ਤੇ ਇਹਨਾ ਵਿਦਿਆਰਥਣਾ ਨੂੰ ਸਨਮਾਨਿਤ ਕਰਵਾ ਕੇ ਪ੍ਰਸੰਸਾ ਯੋਗ ਕਾਰਜ ਕੀਤਾ ਹੈ ।ਹੁਣ ਇਸ ਅਵਾਰਡ ਰਾਸ਼ੀ ਨਾਲ ਇਹਨਾ ਵਿਦਿਆਰਥਣਾ ਨੂੰ ਪੜਾਈ ਵਿੱਚ ਬਹੁਤ ਮੱਦਦ ਮਿਲੇਗੀ । ਇਸ ਮੌਕੇ ਇਹਨਾ ਵਿਦਿਆਰਥਣਾ ਦੇ ਕਲਾਸ ਇੰਚਾਰਜ ਸ਼ਾਕਸ਼ੀ ਸੈਣੀ , ਸੁਨੀਲ ਕੁਮਾਰ, ਨਿਸ਼ਾ ਦੇਵੀ , ਰਜਨੀ , ਭੁਪਿੰਦਰ ਸਿੰਘ ਅਤੇ ਬੱਚੇ ਹਾਜਰ ਸਨ ।

Leave a Reply

Your email address will not be published. Required fields are marked *