ਕਮਿਊਨਿਸਟ ਆਗੂ ਨਿਹਾਲ ਸਿੰਘ ਮਾਨਸਾ ਨੂੰ ਵੱਖ-ਵੱਖ ਰਾਜਸੀ ਤੇ ਜਨਤਕ ਆਗੂਆ ਵੱਲੋਂ ਸ਼ਰਧਾਂਜਲੀਆਂ ਭੇਂਟ

ਬਠਿੰਡਾ-ਮਾਨਸਾ

ਬਰਾਬਰੀ ਵਾਲਾ ਸਮਾਜ ਸਿਰਜਣ ਵੱਲ ਅੱਗੇ ਵਧਣਾ ਹੀ ਕਾਮਰੇਡ ਨਿਹਾਲ ਸਿੰਘ ਨੂੰ ਸੱਚੀ ਸ਼ਰਧਾਂਜਲੀ — ਕਾਮਰੇਡ ਅਰਸੀ, ਕਾਮਰੇਡ ਬਰਾੜ

ਮਾਨਸਾ, ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)—ਸੀਪੀਆਈ ਤੇ ਕੁਲ ਹਿੰਦ ਕਿਸਾਨ ਸਭਾ ਦੇ ਸਿਰਮੌਰ ਆਗੂ ਕਾਮਰੇਡ ਨਿਹਾਲ ਸਿੰਘ ਮਾਨਸਾ ਦੀ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ-ਵੱਖ ਰਾਜਸੀ, ਸਮਾਜਿਕ ਤੇ ਜਨਤਕ ਆਗੂਆ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਕਾਮਰੇਡ ਨਿਹਾਲ ਸਿੰਘ ਮਾਨਸਾ ਨੂੰ ਸ਼ਰਧਾਂਜਲੀ ਭੇਟ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਸਾਦਗੀ , ਇਮਾਨਦਾਰੀ ਤੇ ਸੰਘਰਸ਼ਸ਼ੀਲ ਸਖਸੀਅਤ ਵੱਲੋਂ ਹਮੇਸ਼ ਸਮਾਜਿਕ ਤੇ ਆਰਥਿਕ ਬਰਾਬਰੀ ਤੇ ਲੁੱਟ ਖਸੁੱਟ ਰਹਿਤ ਸਮਾਜ ਸਿਰਜਣ ਲਈ ਜੀਵਨਭਰ ਯਤਨਸ਼ੀਲ ਰਹੇ ਤੇ ਆਪਣਾ ਪੂਰਾ ਕਿਰਤੀਆਂ , ਕਿਸਾਨਾਂ ਤੇ ਲਾਲ ਝੰਡੇ ਨੂੰ ਸਮਰਪਿਤ ਕੀਤਾ । ਆਗੂਆਂ ਨੇ ਕਿਹਾ ਕਾਮਰੇਡ ਨਿਹਾਲ ਸਿੰਘ ਮਾਨਸਾ ਦੀ ਵਿਚਾਰਧਾਰਾ ਤੇ ਪਹਿਰਾ ਦਿੰਦਿਆਂ , ਲੋਕਪੱਖੀ ਨਿਜਾਮ ਦੀ ਸਿਰਜਣਾ ਕਰਨ ਵੱਲ ਅੱਗੇ ਵੱਧਣਾ ਹੀ ਕਾਮਰੇਡ ਨਿਹਾਲ ਸਿੰਘ ਮਾਨਸਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।

ਸਰਧਾਜਲੀ ਸਮਾਗਮ ਦੌਰਾਨ ਵੱਖ-ਵੱਖ ਆਗੂਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਹਰਦੇਵ ਸਿੰਘ ਬਖਸ਼ੀਵਾਲਾ , ਜੱਥੇਦਾਰ ਮਨਜੀਤ ਸਿੰਘ ਬੱਪੀਆਣਾ , ਕਾਮਰੇਡ ਸੀਤਾਰਾਮ ਗੋਬਿੰਦਪੁਰਾ , ਕਾਮਰੇਡ ਵੇਦ ਪ੍ਰਕਾਸ ਬੁਢਲਾਡਾ , ਕਾਮਰੇਡ ਰੂਪ ਸਿੰਘ ਢਿੱਲੋ , ਕਾਮਰੇਡ ਗੁਰਮੀਤ ਸਿੰਘ ਜੋਗਾ , ਸਵਰਨਜੀਤ ਸਿੰਘ ਦਲਿਓ , ਮਾਸਟਰ ਛੱਜੂ ਰਾਮ ਰਿਸ਼ੀ , ਜਸਵੀਰ ਕੌਰ ਨੱਤ , ਜੁਗਰਾਜ ਹੀਰਕੇ , ਰਤਨ ਭੋਲਾ , ਸਾਧੂ ਸਿੰਘ ਰਾਮਾਨੰਦੀ , ਜਗਸੀਰ ਸਿੰਘ ਝੁਨੀਰ , ਅਮਰੀਕ ਫਫੜੇ , ਕਰਨੈਲ ਸਿੰਘ ਮਾਨਸਾ , ਮੱਖਣ ਸਿੰਘ ਭੈਣੀਬਾਘਾ , ਹਰਕੇਸ ਮੰਡੇਰ ਸਾਬਕਾ ਸਰਪੰਚ , ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਸੁਖਦੇਵ ਸਿੰਘ ਪੰਧੇਰ , ਭੁਪਿੰਦਰ ਸਿੰਘ ਗੁਰਨੇ , ਹਰਮੀਤ ਬੌੜਾਵਾਲ , ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ , ਆਤਮਾ ਸਿੰਘ ਪੁਮਾਰ , ਸੁਖਵਿੰਦਰ ਸਿੰਘ ਪਿੰਦਰ ਸਾਬਕਾ ਐਮ ਸੀ , ਪੂਰਨ ਸਿੰਘ ਸਰਦੂਲਗੜ੍ਹ , ਹਰਪਾਲ ਸਿੰਘ ਬੱਪੀਆਣਾ , ਸੁਖਰਾਜ ਸਿੰਘ ਜੋਗਾ , ਕਪੂਰ ਸਿੰਘ ਲੱਲੂਆਣਾ , ਅਰਵਿੰਦਰ ਕੌਰ ਮਾਨਸਾ ਆਦਿ ਆਗੂਆ ਨੇ ਕਾਮਰੇਡ ਨਿਹਾਲ ਸਿੰਘ ਮਾਨਸਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।

Leave a Reply

Your email address will not be published. Required fields are marked *