ਮਨਜੀਤ ਕੌਰ ਦੇ ਕਾਤਲਾ ਨੂੰ ਬਿਨਾ ਦੇਰੀ ਗ੍ਰਿਫਤਾਰ ਕਰੇ ਪੁਲਿਸ ਪ੍ਰਸ਼ਾਸਨ- ਐਡਵੋਕੇਟ ਉੱਡਤ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਸੀਪੀਆਈ ਦੀ ਸੂਬਾਈ ਕੋਸਲ ਮੈਬਰ ਤੇ ਪੰਜਾਬ ਇਸਤਰੀ ਸਭਾ ਦੀ ਜਿਲ੍ਹਾ ਪ੍ਰਧਾਨ ਭੈਣ ਮਨਜੀਤ ਕੌਰ ਗਾਮੀਵਾਲਾ ਦਾ  ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸੀਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਤੇ ਦੋਸ਼ੀਆ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ , ਇਹ ਮੰਗ ਪ੍ਰੈਸ ਬਿਆਨ ਰਾਹੀ ਜਿਲ੍ਹਾ ਪੁਲਿਸ ਪ੍ਰਸਾਸਨ ਤੋ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਤੇ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਕੋਈ ਪਕੜ ਨਹੀ ਤੇ ਅਪਰਾਧੀਆ ਦੇ ਹੋਸਲੇ ਦਿਨ ਪ੍ਰਤੀ ਦਿਨ ਬੁਲੰਦ ਹੋ ਰਹੇ ਹਨ ਤੇ ਪੰਜਾਬ ਵਿੱਚ ਦਿਨ ਦਿਹਾੜੇ ਕਾਤਲ ਹੋ ਰਹੇ ਹਨ ।

ਐਡਵੋਕੇਟ ਉੱਡਤ ਨੇ ਕਿਹਾ ਕਿ ਆਮ ਲੋਕਾ ਦੀ ਸੁਰੱਖਿਆ ਤਾ ਛੱਡੋ , ਲੋਕ ਲਹਿਰਾਂ ਦੇ ਆਗੂ ਵੀ ਅਪਰਾਧੀਆ ਤੋ ਸੁਰੱਖਿਆਤ ਨਹੀ ਹਨ , ਉਨ੍ਹਾਂ ਕਿਹਾ ਕਿ ਕਿੱਦਾ ਦਿਨ ਦਿਹਾੜੇ ਬੋਹਾ ਵਿੱਖੇ ਔਰਤ ਦਿਵਸ ਤੇ ਔਰਤਾ ਦੇ ਹੱਕਾ ਤੇ ਬਰਾਬਰੀ ਲਈ ਜੂਝਣ ਵਾਲੀ ਪੰਜਾਬ ਇਸਤਰੀ ਸਭਾ ਦੀ ਸੂਬਾਈ ਆਗੂ ਭੈਣ ਮਨਜੀਤ ਕੌਰ ਗਾਮੀਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ  ਘੁੱਮਕਰਨੀ ਨੀਦ ਨਹੀ ਖੁੱਲ ਰਹੀ। ਐਡਵੋਕੇਟ ਉੱਡਤ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਤੱਕ ਭੈਣ ਮਨਜੀਤ ਦੇ ਮ੍ਰਿਤਕ ਸਰੀਰ ਦਾ ਸੰਸਕਾਰ ਨਹੀ ਕੀਤਾ ਜਾਵੇਗਾ ਤੇ ਬੁਢਲਾਡਾ ਵਿੱਖੇ ਚੱਲ ਰਹੇ ਮੋਰਚੇ ਦਾ ਦਾਇਰਾ ਹੋਰ ਵਿਸਾਲ ਕੀਤਾ ਜਾਵੇਗਾ।

Leave a Reply

Your email address will not be published. Required fields are marked *