ਕਿਸਾਨੀ ਮੰਗਾਂ ਦਾ ਮੰਗ ਪੱਤਰ ਡਿਪਟੀ ਸਪੀਕਰ ਨੇ ਇੱਕਠ ਵਿੱਚ ਆ ਕੇ ਲਿਆ
ਗੜ੍ਹਸ਼ੰਕਰ, ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)— ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਵਰਦੇ ਮੀਂਹ ਵਿੱਚ ਰੋਹ ਭਰਿਆ ਧਰਨਾ ਡਿਪਟੀ ਸਪੀਕਰ ਪੰਜਾਬ ਦੇ ਘਰ ਸਾਹਮਣੇ ਧਰਨਾ ਲਗਾਇਆ ਗਿਆ।ਇਸ ਧਰਨੇ ਕੁੱਲ ਹਿੰਦ ਕਿਸਾਨ ਸਭਾ ਦੇ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਕਿਰਤੀ ਕਿਸਾਨ ਯੂਨੀਅਨ ਦੇ ਹਰਮੇਸ਼ ਸਿੰਘ ਢੇਸੀ, ਸੁਰਿੰਦਰ ਸਿੰਘ ਬੈਂਸ, ਜਮਹੂਰੀ ਕਿਸਾਨ ਸਭਾ ਦੇ ਕੁਲਭੂਸ਼ਨ ਕੁਮਾਰ ਮਹਿੰਦਵਾਨੀ, ਰਾਮਜੀ ਦਾਸ ਚੌਹਾਨ ਤੇ ਹੋਰਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ, ਮਜ਼ਦੂਰਾਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ , ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਤੇ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇ, ਗੈਰਕਾਨੂੰਨੀ ਮਾਈਨਿੰਗ ਬੰਦ ਕੀਤੀ ਜਾਵੇ,ਕੰਢੀ ਨਹਿਰ ਦਾ ਪਾਣੀ ਕੁਆਟਮ ਪੇਪਰ ਮਿੱਲ ਨੂੰ ਪਾਣੀ ਦੇਣਾ ਬੰਦ ਕੀਤਾ ਜਾਵੇ ਅਤੇ ਕੰਢੀ ਦੇ ਖੇਤਾਂ ਨੂੰ ਦਿੱਤਾ ਜਾਵੇ। ਦਿੱਲੀ ਮੋਰਚੇ ਸਮੇਤ ਸਾਰੇ ਝੂਠੇ ਕੇਸ ਵਾਪਸ ਲਏ ਜਾਣ। ਖੇਤੀ ਵਿਪਾਰ ਲਈ ਬਾਹਗਾ ਅਟਾਰੀ ਬਾਰਡਰ, ਹੂਸੈਨੀਵਾਲਾ ਸੁਲੇਮਾਨ ਬਾਰਡਰ ਤੁਰੰਤ ਖੋਲਿਆ ਜਾਵੇ।ਲਿੰਪੀ ਸਕਿਨ ਨਾਲ ਮਾਰੇ ਗਏ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਸਟੇਜ ਦੀ ਕਾਰਵਾਈ ਕਿਸਾਨ ਆਗੂ ਕੁਲਵਿੰਦਰ ਸਿੰਘ ਚਾਹਲ ਨੇ ਨਿਭਾਈ।ਇਸ ਮੌਕੇ ਚੌਧਰੀ ਅੱਛਰ ਸਿੰਘ ਬਿਲੜੋ, ਇਕਬਾਲ ਸਿੰਘ ਜੱਸੋਵਾਲ, ਕਸ਼ਮੀਰ ਸਿੰਘ ਭੱਜਲ, ਮਹਿੰਦਰ ਕੁਮਾਰ ਬਡੋਆਣ,ਗੋਪਾਲ ਥਾਂਦੀ, ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਜਰਨੈਲ ਸਿੰਘ ਕਾਹਮਾ, ਰਾਮਜੀਤ ਸਿੰਘ ਦੇਣੋਵਾਲ, ਪਰਮਜੀਤ ਸਿੰਘ ਸਹਾਬ ਪੁਰ, ਸੁਰਜੀਤ ਕੌਰ ਅਟਾਲ, ਦਵਿੰਦਰ ਰਾਨਾ, ਸ਼ਾਮ ਸੁੰਦਰ ਕਪੂਰ, ਸੂਬੇਦਾਰ ਅਸ਼ੋਕ ਕੁਮਾਰ , ਕੁਲ ਹਿੰਦ ਕਿਸਾਨ ਸਭਾ ਨਿਹਾਲ ਸਿੰਘ ਵਾਲਾ ਜੁਝਾਰ ਸਿੰਘ ਕੁੱਕੜ ਮਜਾਰਾ,ਕੌਮੀ ਕਿਸਾਨ ਯੂਨੀਅਨ ਦੇ ਪਵਨ ਸ਼ਰਮਾ, ਸੰਤੋਖ ਸਿੰਘ ਬੀ ਕੇ ਯੂ ਰਾਜੇਵਾਲ ਆਦਿ ਹਾਜ਼ਰ ਸਨ। ਸ਼ੇਰ ਜੰਗ ਬਹਾਦਰ ਸਿੰਘ,ਸੁਰਿੰਦਰ ਸਿੰਘ ਢਿੱਲੋਂ, ਸ਼ਿੰਗਾਰਾ ਰਾਮ ਭੱਜਲ ਦੀ ਪ੍ਰਾਧਾਨਗੀ ਹੇਠ ਧਰਨੇ ਦੀ ਕਾਰਵਾਈ ਚਲਾਈ ਗਈ, ਸ਼ੇਰ ਜੰਗ ਬਹਾਦਰ ਸਿੰਘ ਨੇ ਆਏ ਕਿਸਾਨਾਂ,ਤੇ ਹੋਰ ਲੋਕਾਂ ਦਾ ਧੰਨਵਾਦ ਕੀਤਾ।