ਹਜੂਰ ਸਾਹਿਬ, ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)— ਦੁਸ਼ਹਿਰੇ ਉਤਸਵ ਨੂੰ ਮੁੱਖ ਰੱਖਦਿਆਂ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਹੀ ਸੰਗਤਾਂ ਸ਼ਰਧਾ ਭਾਵਨਾਵਾਂ ਅਤੇ ਉਤਸ਼ਾਹ ਨਾਲ ਸੱਚਖੰਡ ਹਜੂਰ ਸਾਹਿਬ ਮਹਾਰਾਸ਼ਟਰ ਵਿਖੇ ਨਤਮਸਤਕ ਹੁੰਦੀਆਂ ਅਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸੀਆਂ ਪ੍ਰਾਪਤ ਕਰਦੀਆਂ ਹਨ , ਬਹੁਤ ਸਾਰੇ ਪੰਜਾਬ ਤੋਂ ਆਏ ਨਿਹੰਗ ਸਿੰਘ ਦਲਾ ਤੇ ਹੋਰਾਂ ਵੱਲੋਂ ਇੱਥੇ ਤਰ੍ਹਾਂ ਤਰ੍ਹਾਂ ਦੇ ਸਿੱਖ ਸੰਗਤਾਂ ਲਈ ਲੰਗਰ ਲਾਏ ਜਾਂਦੇ ਹਨ, ਦੁਸ਼ਹਿਰੇ ਮਹਾਤਮ ਨੂੰ ਮੁੱਖ ਰੱਖਦਿਆਂ ਤਖਤ ਸੀਰੀ ਹਜੂਰ ਸਾਹਿਬ,ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਵੱਲੋ ਅਜ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਧਾਰਮਿਕ ਦੀਵਾਨਾ ਤੋਂ ਉਪਰੰਤ ਹੱਲਾ ਕੱਢਿਆ ਗਿਆ ,ਪਰ ਪੰਜਾਬ ਤੋਂ ਆਈਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਲ13 ਅਕਤੂਬਰ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣ ਜਾਣਗੇ ਤੇ ਮਹੱਲਾ ਖੇਡਿਆ ਜਾਵੇਗਾ, ਅਜ ਤਖਤ ਸ਼੍ਰੀ ਹਜੂਰ ਸਾਹਿਬ ਵਿਖੇ ਦੁਸਹਿਰੇ ਉਸਤਵ ਦੇ ਸਬੰਚ’ਚ ਰੱਖੇ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਹੱਲਾ ਕੰਡਿਆਂ ਗਿਆ। ਕਈ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਦੁਸਹਿਰੇ ਦੇ ਭੋਗ ਪਾਏ, ਪਰ ਸੱਚਖੰਡ ਹਜੂਰ ਸਾਹਿਬ ਦੇ ਪੰਜ ਨੰਬਰ ਗੇਟ ਸਹੀਦਪੁਰਾ ‘ਚ ਬਣੇ ਗੁਰਦੁਆਰਾ ਸਹੀਦ ਬਾਬਾ ਭੁਝੰਗ ਸਿੰਘ ਚੈਰੀਟੇਬਲ ਟਰੱਸਟ ਦੇ ਪ੍ਰਬੰਧਕੀ ਪ੍ਰਧਾਨ ਰਵਿੰਦਰ ਸਿੰਘ ਬੁੰਘਈ, ਮੀਤ ਪ੍ਰਧਾਨ ਪ੍ਰਦੀਪ ਸਿੰਘ ਭੋਸੀ ਵਾਲੇ, ਸਕੱਤਰ, ਦੀਪਕ ਸਿੰਘ ਗਲੀ ਵਾਲੇ, ਸੈਕਟਰੀ ਹਰਨਾਮ ਸਿੰਘ ਹੋਟਲ ਵਾਲੇ, ਹਰਦਿਆਲ ਸਿੰਘ ਮਾਲੀ ਅਤੇ ਰਘਬੀਰ ਸਿੰਘ ਕਾਰੀਗਰ ਆਦਿ ਮੁੱਖੀ ਪ੍ਰਬੰਧਕਾਂ ਵੱਲੋਂ ਅਖੰਡ ਪਾਠਾਂ ਦੇ ਭੋਗ ਪਾਉਣ ਤੋਂ ਉਪਰੰਤ 85 ਬੱਕਰੇ ਝਟਕੇ ਗਏੇ ਅਤੇ ਲੰਗਰ ਤਿਆਰ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਸੰਚਖੰਡ ਪਹੁੰਚੀਆ ਸਮੂਹ ਛਕਣ ਵਾਲੀਆਂ ਸੰਗਤਾਂ ਨੂੰ ਮਹਾਪ੍ਰਸਾਦ ਬੋਲ ਕੇ ਲੰਗਰ ਦੀ ਪੰਗਤ ਵਿੱਚ ਛਕਾਇਆ ਗਿਆ।
ਇਸ ਸਬੰਧੀ ਪਰੈਸ ਨੂੰ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰੂਦੁਆਰਾ ਸਹੀਦ ਬਾਬਾ ਭੁਝੰਗ ਸਿੰਘ ਚੈਰੀਟੇਬਲ ਦੇ ਸੈਕਟਰੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਬਿਆਨ ਰਾਹੀਂ ਦਿੱਤੀ ਭਾਈ ਖਾਲਸਾ ਨੇ ਦੱਸਿਆ ਕਿ ਹਜੂਰ ਸਾਹਿਬ’ਚ ਰਹਿੰਦੇ ਸਿੱਖ ਹਰ ਸਾਲ ਦੁਸਹਿਰਾ ਬਹੁਤ ਹੀ ਸਰਧਾ ਭਾਵਨਾਵਾਂ ਅਤੇ ਚਾਅ ਨਾਲ ਮਨਾਉਦੇ ਹਨ, ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ 101 ਬੱਕਰੇ ਝਟਕੇ ਲੰਗਰ ਤਿਆਰ ਕਰਦੇ ਤੇ ਸਮੂਹ ਸੰਗਤਾਂ ਨੂੰ ਲੰਗਰ ਦੀ ਪੰਗਤ ਲਾ ਕੇ ਇਸ ਨੂੰ ਮਹਾਪ੍ਰਸਾਦ ਦੇ ਰੂਪ ਵਿੱਚ ਛਕਾਇਆ ਜਾਂਦਾ ਹੈ, ਭਾਈ ਖਾਲਸਾ ਨੇ ਦੱਸਿਆ ਸਮੂਹ ਦਲਾਪੰਥਾ ਨੂੰ ਵੀ ਬੱਕਰੇ ਝਟਕਾ ਕਰਨ ਲਈ ਦਿਤੇ ਜਾਂਦੇ ਹਨ,ਭਾਈ ਖਾਲਸਾ ਨੇ ਦੱਸਿਆ ਨਿਹੰਗ ਸਿੰਘ ਦਲਾਂ ਵੱਲੋਂ ਕੱਲ 13 ਅਕਤੂਬਰ ਨੂੰ ਮਹੱਲਾ ਖੇਡਿਆ ਜਾਵੇਗਾ।