ਸੀਪੀਆਈ ਐੱਮ ਐੱਲ ਲਿਬਰੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਦੂਸਰਾ ਇਜਲਾਸ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)— ਸੀਪੀਆਈ ਐੱਮ ਐੱਲ ਲਿਬਰੇਸ਼ਨ ਦੀ ਤਹਿਸੀਲ ਦਿਹਾਤੀ ਮਾਨਸਾ ਦਾ ਦੂਸਰਾ ਇਜਲਾਸ 23 ਮਾਰਚ ਦੇ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ। ਇਹ ਇਜਲਾਸ ਦੀ ਸ਼ੁਰੂਆਤ 23 ਮਾਰਚ ਅਤੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ  ਕੀਤੀ ਗਈ

ਇਹ ਇਜਲਾਸ  ਕਾਮਰੇਡ ਨਿਰਭੈ ਸਿੰਘ ਬੁਰਜ ਹਰੀ,ਹਾਕਮ ਸਿੰਘ ਖਿਆਲਾ,ਬਲਵਿੰਦਰ ਸਿੰਘ ਭੁਪਾਲ,ਅੰਗਰੇਜ਼ ਸਿੰਘ ਨੰਗਲ ਖੁਰਦ ਅਤੇ ਸੁਖਵਿੰਦਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ। ਇਸ ਇਜਲਾਸ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਲਈ ਚੰਡੀਗੜ੍ਹ ਬੁਲਾਏ ਕਿਸਾਨ ਆਗੂਆਂ ਨੂੰ ਵਾਪਸੀ ਤੇ ਗ੍ਰਿਫਤਾਰ ਕਰਨ ਅਤੇ ਕਿਸਾਨ ਮੋਰਚਿਆਂ ਖਿਲਾਫ ਵੱਡਾ ਪੁਲਿਸ ਐਕਸ਼ਨ ਕਰਕੇ ਉਥੇ ਹਾਜ਼ਰ ਕਿਸਾਨਾਂ ਨੂੰ ਫੜਨ ਅਤੇ ਉਨ੍ਹਾਂ ਦੇ ਸਾਜ਼ੋ ਸਾਮਾਨ ਨੂੰ ਬੁਲਡੋਜ਼ਰਾਂ ਨਾਲ ਨਸ਼ਟ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਅਤੇ ਗਿਰਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।

  ਕਾਮਰੇਡ  ਰਾਣਾ ਨੇ ਕਿਹਾ ਕਿ ਭਗਵੰਤ ਮਾਨ ਨੇ ਉਦਯੋਗਪਤੀਆਂ ਤੇ ਵੱਡੇ ਵਪਾਰੀਆਂ ਨੂੰ ਖੁਸ਼ ਕਰਨ ਲਈ ਕਿਸਾਨ ਸੰਘਰਸ਼ ਉਤੇ ਜੋ ਹਮਲਾ ਵਿੱਢਿਆ ਹੈ ਇਹ ਆਮ ਆਦਮੀ ਪਾਰਟੀ ਨੂੰ ਬਹੁਤ ਮਹਿੰਗਾ ਪਵੇਗਾ । ਉਨ੍ਹਾਂ ਕਿਹਾ ਕਿ ਬੀਜੇਪੀ  ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਕਿਸਾਨੀ ਨੂੰ ਨਿਖੇੜਨ ਅਤੇ ਸੂਬੇ ਦੇ ਹਿੰਦੂ ਤੇ ਦਲਿਤ ਭਾਈਚਾਰੇ ਨੂੰ ਆਪਣੇ ਪਿੱਛੇ ਲਾਮਬੰਦ ਕਰਕੇ ਅਗਲੀਆਂ ਚੋਣ ਜਿੱਤਣ ਲਈ ਜੋ ਘਾਤਕ ਚਾਲਾ ਚੱਲੀਆਂ ਜਾ ਰਹੀਆਂ ਹਨ , ਇਹ ਪੰਜਾਬ ਨੂੰ ਮੁੜ ਇਕ ਵੱਡੇ ਟਕਰਾਅ ਵੱਲ ਧੱਕ ਸਕਦੀਆਂ ਹਨ।    ।

ਪਾਰਟੀ ਦੇ ਮੌਜੂਦਾ ਸਕੱਤਰ ਗੁਰਸੇਵਕ ਮਾਨਬੀਬੜੀਆਂ ਨੇ ਇਜਲਾਸ ਵਿੱਚ ਪਿਛਲੇ ਕੰਮਾਂ ਦਾ ਲੇਖਾ ਜੋਖਾ ਪੇਸ਼ ਕੀਤਾ,ਜਿਸ ਉੱਪਰ ਵੱਖ-ਵੱਖ ਬੁਲਾਰਿਆਂ ਦੁਆਰਾ ਆਪਣੇ ਵਿਚਾਰ ਰੱਖਣ ਉਪਰੰਤ ਇਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। ਇਸ ਇਜਲਾਸ ਨੂੰ ,ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਖੀਵਾ,ਸੂਬਾ ਕਮੇਟੀ ਮੈਂਬਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ ਅਤੇ ਬਲਵਿੰਦਰ ਕੌਰ ਖਾਰਾ ਨੇ ਵੀ ਸੰਬੋਧਨ ਕੀਤਾ।  ਇਜਲਾਸ ਵੱਲੋਂ ਵਿੱਚ ਮੱਤਾ ਪਾਸ ਕਰਕੇ ਆਪਣੇ ਜਲ ਜੰਗਲ ਜ਼ਮੀਨ ਦੀ ਰਾਖੀ ਲਈ ਸਘੰਰਸ਼ ਕਰ ਰਹੇ ਛੱਤੀਸਗੜ੍ਹ ਦੇ ਬੀਜਾਪੁਰ ਵਿੱਚ 30 ਆਦਿਵਾਸੀਆਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ

। ਇਸ ਇਜ਼ਲਾਸ ਵਿੱਚ ਕਾਮਰੇਡ ਅਜੈਬ ਸਿੰਘ ਭੈਣੀਬਾਘਾ, ਕਾਮਰੇਡ ਦਨੇਸ ਭੀਖੀ, ਦਲਜੀਤ ਕੌਰ, ਅੰਗਰੇਜ਼ ਸਿੰਘ ਨੰਗਲ, ਸੰਤੋਖ ਸਿੰਘ ਬੁਰਜ ਰਾਠੀ ਜਾਗਰ ਸਿੰਘ ਮਾਖਾ ਗੁਰਜੰਟ ਸਿੰਘ ਉੱਭਾ, ਰਣਜੀਤ ਸਿੰਘ ਸਰਪੰਚ ਤਾਮਕੋਟ, ਜਗਤਾਰ ਸਿੰਘ ਸਹਾਰਨਾ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਇਜ਼ਲਾਸ ਵਿੱਚ14 ਮੈਂਬਰੀ ਤਹਿਸੀਲ ਦਿਹਾਤੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੇ ਸਕੱਤਰ ਕਾਮਰੇਡ ਨਿਰਭੈ ਸਿੰਘ ਬੁਰਜ ਹਰੀ ਅਤੇ ਖਜਾਨਚੀ ਕਾਮਰੇਡ ਬਲਵਿੰਦਰ ਸਿੰਘ ਭੁਪਾਲ ਨੂੰ ਚੁਣਿਆ ਗਿਆ।

Leave a Reply

Your email address will not be published. Required fields are marked *