ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਬਾਦਲਾਂ ਦੇ ਦਬਾਅ ਤੋਂ ਉੱਪਰ ਉੱਠ ਕੇ ਸੱਤ ਮੈਂਬਰੀ ਕਮੇਟੀ ਨੂੰ ਅਮਲ’ਚ ਲਿਆਉਣ ਤਾਂ ਇਤਿਹਾਸਕ ਜਿੱਤ ਹੋਵੇਗੀ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 28 ਜਨਵਰੀ (ਸਰਬਜੀਤ ਸਿੰਘ)– ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਅਕਾਲ ਤਖ਼ਤ ਸਾਹਿਬ ਵਿਖੇ 28 ਜਨਵਰੀ ਨੂੰ ਹੋਣਵਾਲੀ ਪੰਜ ਸਿੰਘ ਸਾਹਿਬਾਨਾਂ ਦੀ ਮੁਲਤਵੀ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਰੁਝੇਵਿਆਂ ਕਾਰਨ ਅਕਾਲ ਤਖ਼ਤ ਸਾਹਿਬ ਤੇ ਹੋਣ ਵਾਲੀ ਇਹ ਜ਼ਰੂਰੀ ਮੀਟਿੰਗ ਮੁਲਤਵੀ ਕੀਤੀ ਗਈ ਸੀ ਅਤੇ ਨਾਲ ਹੀ ਉਨ੍ਹਾਂ ਕਿਹਾ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਭਰਤੀ ਮੁਹਿੰਮ ਲਈ ਬਣਾਈ 7 ਮੈਂਬਰੀ ਕਮੇਟੀ ਨੂੰ ਦੂਰ ਰੱਖ ਕੇ ਬਾਦਲਾਂ ਵੱਲੋਂ ਚਲਾਕੀ ਤੇ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋ ਕੇ ਕੀਤੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਰੱਦ ਹੋਵੇਂਗੀ, ਉਨ੍ਹਾਂ ਇਸ ਵਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਜਾਂਚ ਸਬੰਧੀ ਸਬੰਧੀ ਬਣਾਈ ਤਿੰਨ ਮੈਂਬਰੀ ਕਮੇਟੀ ਨੂੰ ਸਿਰਫ਼ ਇੰਨਾ ਹੀ ਕਿਹਾ ਕਿ ਆਹੁਦੇ ਦੇ ਸਤਿਕਾਰ ਨੂੰ ਮੁੱਖ ਰੱਖਿਆ ਜਾਵੇ, ਬਾਗੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਵਾਰ ਫਿਰ ਕਿਹਾ ਕਿ ਬਾਦਲਕੇ ਜਥੇਦਾਰ ਸਾਹਿਬ ਜੀ ਦੇ ਹੁਕਮਾਂ ਤਹਿਤ ਬਣਾਈਂ ਸੱਤ ਮੈਂਬਰੀ ਭਰਤੀ ਮੁਹਿੰਮ ਕਮੇਟੀ ਨੂੰ ਪਾਸੇ ਕਰਕੇ ਆਪਣੇ ਅਬਜਰਵਰਾ ਰਾਹੀਂ ਭਰਤੀ ਕਰਕੇ ਸੁਖਬੀਰ ਨੂੰ ਫਿਰ ਤੋਂ ਪ੍ਰਧਾਨ ਬਣਾਉਣ ਦੀ ਚਲਾਕੀ ਖੇਡ ਰਹੇ ਸਨ, ਭਾਈ ਖਾਲਸਾ ਨੇ ਕਿਹਾ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਸਪਸ਼ਟ ਕਰ ਦਿੱਤਾ ਹੈ ਕਿ 28 ਜਨਵਰੀ ਵਾਲੀ ਮੁਲਤਵੀ ਹੋਈ ਮੀਟਿੰਗ ਫਿਰ ਦੁਬਾਰਾ ਬੁਲਾਈ ਜਾਵੇਗੀ ਅਤੇ ਦੋ ਦਸੰਬਰ ਨੂੰ ਬਣਾਈਂ ਸੱਤ ਮੈਂਬਰੀ ਭਰਤੀ ਮੁਹਿੰਮ ਕਮੇਟੀ ਜਿਉਂ ਦੀ ਤਿਉਂ ਰਹੇਗੀ ਅਤੇ ਉਹ ਹੀ ਸਾਰੀ ਭਰਤੀ ਪ੍ਰਕਿਰਿਆ ਦੀਆਂ ਹੋ ਰਹੀਆਂ ਬੇਨਿਯਮੀਆਂ ਸਬੰਧੀ ਪੂਰੀ ਰਿਪੋਰਟ ਤਿਆਰ ਕਰੇਗੀ, ਭਾਈ ਖਾਲਸਾ ਨੇ ਦੱਸਿਆ ਅਗਰ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਬਾਦਲਕਿਆਂ ਦੇ ਦਬਾਅ ਤੋਂ ਉੱਪਰ ਉੱਠ ਕੇ ਸੱਤ ਮੈਂਬਰੀ ਭਰਤੀ ਮੁਹਿੰਮ ਕਮੇਟੀ ਨੂੰ ਅਮਲ ਵਿੱਚ ਲਿਆਕੇ ਸਮੁੱਚੇ ਪੰਥ ਦੀ ਏਕਤਾ ਕਰਾਉਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਨ੍ਹਾਂ ਦੀ ਇਤਿਹਾਸਕ ਜਿੱਤ ਹੋਵੇਗੀ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਮਹਾਨਤਾ ਦੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਗੂੰਜਾ ਪੈਣਗੀਆਂ ਤੇ ਅਕਾਲੀ ਦਲ ਦੀ ਮੁੱਢਲੀ ਹੋਂਦ ਨੂੰ ਬਚਾਉਣ ਲਈ ਰਾਹ ਪੱਧਰਾ ਹੋ ਸਕਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਥੇਦਾਰ ਦੇ ਹੁਕਮਾਂ ਤੋਂ ਬਾਗੀ ਹੋ ਕੇ ਬਾਦਲਕਿਆਂ ਵੱਲੋਂ ਭਰਤੀ ਮੁਹਿੰਮ ਸ਼ੁਰੂ ਕਰਨ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਬਾਦਲਕਿਆਂ ਦੇ ਨਾਲ ਨਾਲ ਸਮੁੱਚੀ ਪੰਥਕ ਏਕਤਾ ਕਰਵਾਉਣ ਦੀ ਲੋੜ ਤੇ ਜ਼ੋਰ ਦੇਣ ਤੇ ਹੀ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਸਕਦਾ ਹੈ ਤੇ ਅਕਾਲੀ ਰਾਜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸੁਰਜੀਤ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਆਦਿ ਆਗੂ ਹਾਜਰ ਸਨ ।