ਕਿਸਾਨੀ ਸੰਘਰਸ਼ ਦੇ ਪੰਜਾਬ ਸਰਕਾਰ ਨਾਲ ਜੁੜੇ ਕੁੱਝ ਅਹਿਮ ਮੁੱਦੇ ਸਰਕਾਰ ਕਰੇਂ ਪੂਰਤੀ

ਗੁਰਦਾਸਪੁਰ

ਗੁਰਦਾਸਪੁਰ, 14 ਨਵੰਬਰ (ਸਰਬਜੀਤ ਸਿੰਘ)-ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਭਾਰਤ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਕਿਸਾਨੀ ਸੰਘਰਸ਼ ਦੇ ਪੰਜਾਬ ਸਰਕਾਰ ਨਾਲ ਕੁੱਝ ਅਜਿਹੇ ਮੁੱਦੇ ਹਨ, ਜਿੰਨ੍ਹਾਂ ਨੂੰ ਲੈਣਾ ਕਿਸਾਨ ਦਾ ਹੱਕ ਹੈ | ਜਿਵੇਂ ਕਿ ਜੁਮਲਾ ਮੁਸ਼ਤਰਕਾ ਜ਼ਮੀਨਾਂ, ਆਬਾਦਕਾਰ ਕਿਸਾਨਾਂ ਦੀਆ ਜ਼ਮੀਨਾਂ ਦੇ ਕਿਸਾਨਾਂ ਨੂੰ ਨੂੰ ਮਾਲਕਾਨਾ ਹੱਕ ਦਿਵਾਉਣੇ,2007ਦੀ ਪਾਲਿਸੀ ਵਾਲੇ ਰੱਦ ਕੀਤੇ ਗਏ ਇੰਤਕਾਲ ਬਹਾਲ ਕਰਵਾਉਣੇ,ਮੱਖੀ ਮੱਛਰ ਹੜ੍ਹਾਂ ਅਤੇ ਕੁਦਰਤੀ ਹੋਰ ਕੁਦਰਤੀ ਆਫ਼ਤਾਂ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਨਰਮਾ ਗੰਨਾ ਚਾਰਾ ਸਬਜ਼ੀਆਂ ਕਿੰਨੂ ਮੂੰਗੀ ਝੋਨੇ ਆਦਿ ਫਸਲਾਂ, ਲੰਪੀ ਸਕਿਨ ਨਾਲ ਨੁਕਸਾਨੇ ਗਏ ਪਸ਼ੂਆਂ ਦੇ ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਲੈਣਾ,ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਿਵਾਉਣੀਆਂ, ਕਿਸਾਨੀ ਅੰਦੋਲਨ ਦੌਰਾਨ ਹੋਏ ਪਰਚੇ ਰੱਦ ਕਰਵਾਉਣ,ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਪਾਈਆਂ ਰੈੱਡ ਐਂਟਰੀਆਂ ਹਟਾਉਣੀਆਂ, ਗੰਨੇ ਦੀ ਕੀਮਤ 470 ਰੁਪਏ ਨੂੰ ਮੁੱਖ ਰੱਖ ਕੇ ਲੈਣ ਗੰਨਾ ਮਿੱਲਾਂ ਨੂੰ ਤੁਰੰਤ ਚਾਲੂ ਕਰਵਾਉਣਾ ਅਤੇ ਬੰਦ ਪਈਆਂ ਸ਼ੇਰੋਂ, ਜ਼ੀਰਾ, ਫ਼ਰੀਦਕੋਟ, ਜਗਰਾਓਂ, ਰੱਖੜਾ, ਬੁਢਲਾਡਾ ਸਹਿਕਾਰੀ ਮਿੱਲਾਂ ਨੂੰ ਮੁੜ ਚਾਲੂ ਕਰਵਾਉਣਾ, ਕਿਸਾਨਾਂ ਦੇ ਤਕਸੀਮ ਆਦਿ ਦੇ ਕੇਸ ਵਿਚਾਰਨ ਲਈ ਤਹਿਸੀਲਾਂ ਵਿੱਚ ਵੱਖਰਾ ਅਫ਼ਸਰ ਜਾਂ ਦਿਨ ਮੁਕੱਰਰ ਕਰਨਾ,ਛੋਟੀਆਂ ਰਜਿਸਟਰੀਆਂ ਤੋਂ ਐਨਓਸੀ ਹਟਾਉਣੀ,
ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਵਾਉਣੀ, ਭਾਰਤਮਾਲਾ ਪ੍ਰਾਜੈਕਟ ਹੇਠ ਹੋ ਰਹੀਆਂ ਬੇਨਿਯਮੀਆਂ ਅਤੇ ਕਿਸਾਨਾਂ ਦੇ ਉਜਾੜੇ ਨੂੰ ਰੋਕਣਾ ਆਵਾਰਾ ਪਸ਼ੂਆਂ ਕੁੱਤਿਆਂ ਸੂਰਾਂ ਅਤੇ ਜੰਗਲੀ ਜਾਨਵਰਾਂ ਨੂੰ ਕੰਟਰੋਲ ਕਰਨ ਲਈ, ਵਾਹੀਯੋਗ ਸਾਰੀ ਜ਼ਮੀਨ ਨੂੰ ਨਹਿਰੀ ਪਾਣੀ ਦੇ ਘੇਰੇ ਹੇਠ ਲਿਆਉਣ ਲਈ, ਬਾਰਡਰ ਏਰੀਏ ਵਿਚ ਬੰਦ ਹੋਈ ਰੇਤੇ ਦੀ ਮਾੲੀਨਿੰਗ ਨੂੰ ਚਾਲੂ ਕਰਵਾਉਣ ਲਈ,ਬਾਰਡਰ ਏਰੀਏ ਦੇ ਕੰਡਿਆਲੀ ਤਾਰੋਂ ਪਾਰਲੀ ਫ਼ਸਲ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣਾ, ਲੈਂਡ ਮਾਰਗੇਜ਼ ਬੈਂਕ ਦਾ ਲੈਣ ਦੇਣ ਮੁੜ ਚਾਲੂ ਕਰਵਾਉਣ ਅਤੇ ਖਾਲੀ ਚੈੱਕ ਬੈਂਕਾਂ ਤੋਂ ਵਾਪਸ ਕਰਵਾਉਣ ਲਈ, ਸਰਹੰਦ ਫੀਡਰ ਤੇ ਚਲ ਰਹੇ ਲਿਫਟ ਪੰਪਾਂ ਨੂੰ ਏਪੀ ਕੁਨੈਕਸ਼ਨ ਵਿੱਚ ਕਨਵਰਟ ਕਰਵਾਉਣ ਲਈ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚ ਹੋਈਆਂ ਧਾਂਦਲੀਆਂ ਦੀ ਜਾਂਚ ਕਰਵਾ ਕੇ ਉਥੋਂ ਡਿਗਰੀਆਂ ਪ੍ਰਾਪਤ ਵਿਦਿਆਰਥੀਆਂ ਨੂੰ ਇਨਸਾਫ ਦੁਆਉਣ ਲਈ, ਸਿੱਖ ਇਤਹਾਸ ਨੂੰ ਵਿਗਾਡ਼ ਕੇ ਪੇਸ਼ ਕਰਦੀਆਂ ਪਾਬੰਦੀਸ਼ੁਦਾ ਕਿਤਾਬਾਂ ਦੀ ਛਪਾਈ ਬੰਦ ਕਰਵਾਉਣਾ, ਵੈਟਰਨਰੀ ਫਾਰਮਾਸਿਸਟਾਂ ਦੀਆਂ ਤਨਖਾਹਾਂ ਵਧਾਉਣ ਸਮੇਤ ਕਰੀਬ 100 ਨੁਕਤਿਆਂ ਦੇ ਉਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਸੰਘਰਸ਼ ਕਰ ਰਿਹਾ ਹੈ

Leave a Reply

Your email address will not be published. Required fields are marked *