ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)—ਇਥੋਂ ਦੀਆਂ ਕਈ ਜਨਤਕ ਤੇ ਸਿਆਸੀ ਜਥੇਬੰਦੀਆਂ ਨੇ ਉੱਘੇ ਪੱਤਰਕਾਰ ਦਵਿੰਦਰ ਪਾਲ ਦੇ ਬੇਟੇ ਦੀ ਦਰਦਨਾਕ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੀਪੀਆਈ (ਐਮ ਐਲ) ਲਿਬਰੇਸ਼ਨ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ , ਬਾਬਾ ਬੂਝਾ ਸਿੰਘ ਯਾਦਗਾਰ ਟਰਸਟ,
ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਪ੍ਰਗਤੀਸ਼ੀਲ ਇਸਤਰੀ ਸਭਾ, ਇਨਕਲਾਬੀ ਨੌਜਵਾਨ ਸਭਾ, ਆਲ ਇੰਡੀਆ ਸੈਂਟਰਲ ਕੌਂਸਿਲ ਆਫ ਟਰੇਡ ਯੂਨੀਅਨਜ਼, ਡੀਟੀਐਫ ਅਤੇ ਰੈਡੀਕਲ ਪੀਪਲਜ਼ ਫੋਰਮ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਇਸ ਦਰਦਨਾਕ ਹਾਦਸੇ ਨੇ ਇਕ ਹੋਣਹਾਰ ਨੌਜਵਾਨ ਦੀ ਜ਼ਿੰਦਗੀ ਹੀ ਅਧਵਾਟੇ ਖਤਮ ਨਹੀਂ ਕੀਤੀ, ਸਗੋਂ ਪੰਜਾਬੀ ਦੇ ਨਿਡਰ ਪੱਤਰਕਾਰ ਦਵਿੰਦਰ ਪਾਲ ਅਤੇ ਉਨਾਂ ਦੇ ਪੂਰੇ ਪਰਿਵਾਰ ਉਤੇ ਭਿਆਨਕ ਸੱਟ ਮਾਰੀ ਹੈ। ਆਗੂਆਂ ਦਾ ਕਹਿਣਾ ਹੈ ਕਿ ਇਸ ਅਥਾਹ ਸਦਮੇ ਦੀ ਘੜੀ ਅਸੀਂ ਅਤੇ ਲੱਖਾਂ ਹੋਰ ਪੰਜਾਬੀ ਦਵਿੰਦਰ ਪਾਲ ਤੇ ਉਨਾਂ ਦੇ ਪਰਿਵਾਰ ਦੇ ਇਸ ਦੁੱਖ ‘ਚ ਸ਼ਾਮਲ ਹਾਂ।