ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)–ਵਿਸ਼ਵ ਪ੍ਰਸਿੱਧ ਅੱਖਾਂ ਦੇ ਮਾਹਿਰ ਡਾਕਟਰ ਕੇ.ਡੀ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਗੁਰੂ ਪੁਰਬ ‘ਤੇ ਖੁੱਸ਼ੀ ਪ੍ਰਗਟਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਪੁਰਬ ਤੱਕ ਹਰ ਸ਼ਨੀਵਾਰ ਗੁਰਦਾਸਪੁਰ ਡਾਕਟਰ ਕੇ.ਡੀ ਹਸਪਤਾਲ ਵਿਖੇ ਮੁੱਫਤ ਅੱਖਾਂ ਦਾ ਚੈਕਅੱਪ ਤੇ ਇਲਾਜ਼ ਕੀਤਾ ਜਾਵੇਗਾ | ਇਸ ਲਈ ਜੋ ਵੀ ਅੱਖਾਂ ਦੇ ਪੀੜ੍ਹਤ ਲੋਕ ਹਨ, ਉਹ ਇਸ ਦਿਨ੍ਹ ਸ਼ਨੀਵਾਰ ਨੂੰ ਆ ਕੇ ਆਪਣਾ ਇਲਾਜ਼ ਮੱੁਫਤ ਕਰਵਾ ਸਕਦੇ ਹਨ |


