—-ਜਦੋਂ ਵੀ ਸਾਡੇ ਕਿਸੇ ਵਿਦਿਆਰਥੀ ਨੂੰ ਨੌਕਰੀ ਮਿਲਦੀ ਹੈ ਤਾਂ ਸਾਨੂੰ ਖੁਦ ’ਤੇ ਮਾਣ ਮਹਿਸੂਸ ਹੁੰਦਾ ਹੈ : ਇੰਜੀ:ਸੰਦੀਪ ਕੁਮਾਰ
ਗੁਰਦਾਸਪੁਰ, 2 ਸਤੰਬਰ (ਸਰਬਜੀਤ ਸਿੰਘ) – ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਕੋਚਿੰਗ ਦੇਣ ਵਾਲੀ ਮਸ਼ੂਹਰ ਸੰਸਥਾ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਦੇ ਇਕ ਹੋਰ ਵਿਦਿਆਰਥੀ ਸੰਨੀ ਕੁਮਾਰ ਦੀ ‘ਡੇਵਿਨਲੈਬਸ ਸਲਿਊਸ਼ਨ’ ਆਈ.ਟੀ ਕੰਪਨੀ ਵਿਚ ਚੋਣ ਹੋਈ ਹੈ।
ਉਨਾਂ ਸੰਨੀ ਕੁਮਾਰ ਨੂੰ ‘ਡੇਵਿਨਲੈਬਸ ਸਲਿਊਸ਼ਨ’ ਵਿਚ ਚੋਣ ਹੋਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਵੀ ਸਾਡੇ ਕਿਸੇ ਵਿਦਿਆਰਥੀ ਦੀ ਨੌਕਰੀ ਲਈ ਚੋਣ ਹੁੰਦੀ ਹੈ ਤਾਂ ਸਾਨੂੰ ਆਪਣੇ ਉਪਰ ਬਹੁਤ ਮਾਣ ਹੁੰਦਾ ਹੈ ਕਿਊਂਕਿ ਵਿਦਿਆਰਥੀ ਨੂੰ ਨੌਕਰੀ ਮਿਲਣ ਨਾਲ ਜਿਥੇ ਸਾਡੀ ਸੰਸਥਾ ਦਾ ਨਾਮ ਹੋਰ ਉਚਾ ਹੁੰਦਾ ਹੈ ਉਥੇ ਨਾਲ ਹੀ ਸਾਡੀ ਟੀਮ ਵਲੋਂ ਕੀਤੀ ਗਈ ਮੇਹਨਤ ਦਾ ਫਲ ਵੀ ਮਿਲਦਾ ਹੈ। ਇੰਜੀ.ਸੰਦੀਪ ਕੁਮਾਰ ਨੇ ਅੱਗੇ ਦੱਸਿਆ ਸਾਡੀ ਇਹੋ ਕੋਸ਼ਿਸ਼ ਹੁੰਦੀ ਹੈ ਕਿ ਜੋ ਵਿਦਿਆਰਥੀ ਕੰਪਿਊਟਰ ਜਾਂ ਆਈ.ਟੀ ਨਾਲ ਸਬੰਧਤ ਕੋਰਸਾਂ ਦੀ ਟ੍ਰੇਨਿੰਗ ਮੁਕੰਮਲ ਕਰਦਾ ਹੈ ਉਸ ਨੂੰ ਜਲਦ ਤੋਂ ਜਲਦ ਨੌਕਰੀ ਦਿਵਾਈ ਜਾਵੇ ਤਾਂ ਜੋ ਵਿਦਿਆਰਥੀ ਆਪਣੇ ਪੈਰਾਂ ਸਿਰ ਖੜਾ ਹੋ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਨੌਕਰੀ ਪ੍ਰਾਪਤ ਵਿਦਿਆਰਥੀ ਸੰਨੀ ਕੁਮਾਰ ਨੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਜਿਲਾ ਗੁਰਦਾਸਪੁਰ ਅੰਦਰ ਇਕੋ ਇਕ ਅਜਿਹੀ ਸੰਸਥਾ ਹੈ ਆਪਣੇ ਵਿਦਿਆਰਥੀ ਹਰ ਸੰਭਵ ਮਦਦ ਕਰਦੀ ਹੈ। ਉਹਨਾਂ ਨੇ ਕਿਹਾ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਚੰਗੀ ਕੰਪਨੀ ਵਿਚ ਨੌਕਰੀ ਹਾਸਲ ਕਰਨਾ ਚਾਹੁੰਦੇ ਹਨ ਤਾਂ ਅੱਜ ਹੀ ਸੀ.ਬੀ.ਏ ਇਨਫੋਟੈਕ ਵੀ ਦਾਖਲਾ ਲੈ ਕੇ ਕੋਚਿੰਗ ਪ੍ਰਾਪਤ ਕਰਨ।


