ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਸੀ.ਬੀ.ਏ ਇੰਫੋਟੈਕ ਵਲੋਂ ਫੀਸ ਵਿੱਚ 50 ਪ੍ਰਤੀਸ਼ਤ ਛੋਟ ਦੇਣ ਦਾ ਐਲਾਨ

ਗੁਰਦਾਸਪੁਰ

ਅੱਜ ਦੇ ਯੁੱਗ ਵਿੱਚ ਹਰੇਕ ਬੱਚੇ ਨੂੰ ਕੰਪਿਊਟਰ ਪ੍ਰਤੀ ਚੰਗਾ ਗਿਆਨ ਹੋਣਾ ਜਰੂਰੀ : ਇੰਜੀ:ਸੰਦੀਪ ਕੁਮਾਰ
ਗੁਰਦਾਸਪੁਰ, 2 ਸਤੰਬਰ (ਸਰਬਜੀਤ ਸਿੰਘ) – ਸੀ.ਬੀ.ਏ ਇੰਫੋਟੈਕ ਦੇ ਐਮ.ਡੀ. ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ਮਦਦ ਕਰਨ ਲਈ ਮਸ਼ਹੂਰ ਆਈ.ਟੀ ਸੰਸਥਾ ਸੀ.ਬੀ.ਏ ਇੰਫੋਟੈਕ ਵੱਲੋਂ ਗ਼ਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਆਈ.ਟੀ. ਨਾਲ ਸਬੰਧਤ ਕੋਰਸ ਅਤੇ ਕੰਪਿਊਟਰ ਨਾਲ ਸਬੰਧਤ ਕੋਰਸ ਕਰਨ ‘ਤੇ 50 ਪ੍ਰਤੀਸ਼ਤ ਫੀਸ ਵਿੱਚ ਛੋਟ ਦਿੱਤੀ ਜਾਵੇਗੀ।

ਸੰਸਥਾ ਦੇ ਐਮ.ਡੀ. ਇੰਜੀ. ਸੰਦੀਪ ਕੁਮਾਰ ਨੇ ਕਿਹਾ ਕਿ ਕਈ ਵਾਰ ਹੋਣਹਾਰ ਬੱਚੇ ਪੈਸਿਆਂ ਦੀ ਕਮੀ ਕਾਰਨ ਕੰਪਿਊਟਰ ਜਾਂ ਕਿਸੇ ਵੀ ਹੋਰ ਤਰ੍ਹਾਂ ਦਾ ਕੋਰਸ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਜਿਸ ਕਾਰਨ ਉਹ ਆਪਣੀ ਜਿੰਦਗੀ ਵਿੱਚ ਅੱਗੇ ਨਹੀਂ ਵੱਧ ਸਕਦੇ। ਉਨ੍ਹਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਨੂੰ ਲੈ ਕੇ ਸੀ.ਬੀ. ਏ ਇੰਫੋਟੈਕ ਵੱਲੋਂ ਕਰਵਾਏ ਜਾਂਦੇ ਹਰ ਕੋਰਸ ‘ਤੇ 50 ਪ੍ਰਤੀਸ਼ਤ ਲੋੜਵੰਦ ਵਿਦਿਆਰਥੀਆਂ ਨੂੰ ਛੂਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀ ਦੀ ਹੀ ਸੰਸਥਾ ਵੱਲੋਂ ਪਲੇਸਮੈਂਟ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੰਪਿਊਟਰ ਦਾ ਯੁੱਗ ਹੈ ਇਸ ਲਈ ਹਰ ਬੱਚੇ ਨੂੰ ਕੰਪਿਊਟਰ ਦਾ ਚੰਗਾ ਗਿਆਨ ਹੋਣਾ ਜਰੂਰੀ ਹੈ। ਚਾਹਵਾਨ ਵਿਦਿਆਰਥੀ ਅੱਜ ਹੀ ਕਲਾਨੌਰ, ਗੁਰਦਾਸਪੁਰ ਦਫ਼ਤਰ ਵਿਖੇ ਆ ਕੇ ਦਾਖ਼ਲਾ ਲੈ ਸਕਦੇ ਹਨ।

Leave a Reply

Your email address will not be published. Required fields are marked *