ਗੁਰਦਾਸਪੁਰ, 8 ਜੁਲਾਈ (ਸਰਬਜੀਤ)–ਦੀਨਾਨਗਰ ਦੇ ਪਿੰਡ ਚੌਂਤਾ ਦੇ ਛੱਪੜ ਵਿੱਚ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਪੁਲਸ ਨੇ ਮਿ੍ਰਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਦੋ ਪ੍ਰਵਾਸੀ ਮਜਦੂਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਕਿ੍ਰਸ਼ਨਾ ਪੁੱਤਰ ਫੱਤੂ ਵਾਸੀ ਟਾਂਡਾ ਰਾਮ ਸਰਾਏ ਥਾਣਾ ਮੁਕੇਰੀਆਂ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਵੀਰਪਾਲ ਸਿੰਘ ਵੀਰੂ ਪਿੰਡ ਚੌਂਤਾ ਵਿਖੇ ਗਲੀਆ ਨਾਲੀਆ ਦੀ ਸਫਾਈ ਦਾ ਕੰਮ ਕਰਦਾ ਸੀ ਅਤੇ ਪਿੰਡ ਚੌਂਤਾ ਵਿੱਚ ਸਰਕਾਰੀ ਪਾਣੀ ਵਾਲੀ ਟੈਂਕੀ ਦੇ ਬਣੇ ਕਮਰੇ ਵਿੱਚ ਰਹਿੰਦਾ ਸੀ। ਇਸੇ ਜਗਾ ’ਤੇ ਕਰੀਬ 15/16 ਦਿਨ ਤੋਂ ਸੜਕ ਦੇ ਠੇਕੇਦਾਰ ਦੀਆਂ ਮਸ਼ੀਨਾ ਰਾਤ ਨੂੰ ਖੜਦੀਆਂ ਸਨ। ਇੰਨਾਂ ਮਸ਼ੀਨਾ ਦੀ ਨਿਗਰਾਨੀ ਲਈ ਦੋਸ਼ੀ ਦੀਪਕ ਕੁਮਾਰ ਪੁੱਤਰ ਨੱਨੂ ਲਾਲ ਮੰਡਲ ਵਾਸੀ ਗੋਰਵਗੜ ਸਾਉਰ ਬਜਾਰ ਸਾਰਸਾ ਬਿਹਾਰ ਅਤੇ ਪੰਕਜ ਕੁਮਾਰ ਪੁੱਤਰ ਕਿਸੋਰ ਮੰਡਲ ਵਾਸੀ ਰਾਠਾ ਥਾਣਾ ਬਿਹਾਰੀਗੰਜ ਜਿਲਾ ਮਾਦੇਪੁਰਾ ਸਟੇਟ ਬਿਹਾਰ ਲੱਗੇ ਹੋਏ ਸਨ। 2 ਜੁਲਾਈ ਨੂੰ ਉਹ ਆਪਣੇ ਭਰਾ ਨੂੰ ਮਿਲਣ ਗਿਆ ਸੀ ਜਿਥੇ ਦੋਸੀ ਉਸਦੇ ਭਰਾ ਨਾਲ ਝਗੜਾ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਤੂੰ ਸਾਡਾ ਮੋਬਾਇਲ ਚੁੱਕਿਆ ਹੈ ਇੰਨਾ ਨੂੰ ਸਮਝਾਉਣ ਤੋਂ ਬਾਅਦ ਉਥੋ ਚਲਾ ਗਿਆ ਸੀ। 7 ਜੁਲਾਈ ਨੂੰ ਪਿੰਡ ਚੌਤਾ ਤੋਂ ਫੋਨ ਆਇਆ ਕਿ ਪਿੰਡ ਦੇ ਛੱਪੜ ਵਿੱਚ ਤੈਰਦੀ ਹੋਈ ਵੀਰਪਾਲ ਸਿੰਘ ਉਰਫ ਵੀਰੂ ਲਾਸ ਮਿਲੀ ਹੈ। ਉਸਨੂੰ ਪੂਰਾ ਯਕੀਨ ਹੈ ਕਿ ਉਕਤ ਦੋਸੀਆਂ ਨੇ ਮੋਬਾਇਲ ਫੋਨ ਨੂੰ ਲੈ ਕੇ 3/4 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੀਰਪਾਲ ਸਿੰਘ ਦਾ ਗਲਾ ਘੁੱਟ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਕਤਲ ਕਰਕੇ ਲਾਸ ਨੂੰ ਬੋਰੀ ਵਿੱਚ ਇੱਟਾ ਪਾ ਕੇ ਲਾਸ ਖੁਰਦ ਬਰਦ ਕਰਨ ਲਈ ਛੱਪੜ ਵਿੱਚ ਡੋਬ ਦਿੱਤੀ ਹੈ ਅਤੇ ਦੋਸੀ ਆਪਣੇ ਪਿੰਡ ਬਿਹਾਰ ਭੱਜ ਗਏ ਹਨ।