ਗੁਰਦਾਸਪੁਰ, 3 ਜੁਲਾਈ (ਸਰਬਜੀਤ ਸਿੰਘ)–ਮਰਨਾ ਇੱਕ ਸੱਚਾਈ ਹੈ, ਪਰ ਮਰਨ ਤੋਂ ਬਾਅਦ ਵੀ ਅਸੀ ਜਿਉਂਦੇ ਰਹਿ ਸਕਦੇ ਹਾਂ ਜੇਕਰ ਆਪਣੇ ਸ਼ਰੀਰ ਦੇ ਅੰਗਾਂ ਨੂੰ ਦਾਨ ਕੀਤਾ ਜਾਵੇ। ਇਹ ਲਫਜ਼ ਆਈ ਡੋਨਰ ਇੰਚਾਰਜ਼ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਹੇ।
ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਸੰਸਾਰ ਤੇ ਮਾਨਵ ਆਪਣੀ ਇੱਛਾ ਅਨੁਸਾਰ ਦੂਜੇ ਮਾਨਵ ਦੀ ਭਲਾਈ ਲਈ ਸ਼ਰੀਰ ਦਾਨ ਕਰ ਸਕਦਾ ਹੈ। ਸ਼ਰੀਰ ਦਾਨ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾ ਅੰਮ੍ਰਿਤਸਰ, ਫਰੀਦਕੋਟ, ਪਟਿਆਲਾ, ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਜਲੰਧਰ, ਪੀਜੀਆਈ ਚੰਡੀਗੜ੍ਹ, ਲੁਧਿਆਣਾ ਸੀ.ਐਮ.ਸੀ ਵਿਖੇ ਮਰਨ ਤੋ ਬਾਅਦ ਸ਼ਰੀਰ ਦਾਨ ਕੀਤੇ ਜਾ ਸਕਦੇ ਹਨ। ਅੰਗਦਾਨ ਭਾਰਤ ਦੇ ਅੰਦਰ ਚੇਨੱਈ, ਬੰਗਲੌਰ, ਮੁੰਬਈ, ਹੈਦਰਾਬਾਦ, ਪੰਜਾਬ ਦੇ ਪੀਜੀਆਈ ਚੰਡੀਗੜ੍ਹ ਵਿਖੇ ਕਰ ਸਕਦੇ ਹਾਂ। ਅੰਗਦਾਨ ਕਰਨਾ ਜੀਵਨ ਤੇ ਇਨਸਾਨੀ ਦਾ ਤੋਹਫਾ ਹੈ। ਭਾਰਤ ਸਰਕਾਰ ਵੱਲੋਂ ਮਨੁੱਖੀ ਅੰਗਦਾਨ ਅਤੇ ਟਰਾੰਸਪਲਾਟ ਐਕਟ ਦੇ ਮੁਤਾਬਕ 1994, ਅੰਗਦਾਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਕਿਸੇ ਇਨਸਾਨ ਨੂੰ ਜਿੰਦਾ ਰਹਿੰਦੇ, 18 ਸਾਲ ਤੋਂ ਵੱਧ ਉਮਰ ਦਾ ਸਿਹਤਮੰਦ ਇਨਸਾਨ, ਅੰਗਦਾਨ ਐਕਟ ਅਨੁਸਾਰ ਆਪਣੇ ਪਰਿਵਾਰਕ ਮੈਂਬਰਜ਼ ਨਜਦੀਕੀ ਰਿਸ਼ਤੇਦਾਰ ਨੂੰ ਲੋੜ ਪੈਣ ਤੇ ਅੰਗਦਾਨ ਕਰ ਸਕਦੇ ਹੈ। ਇੱਕ ਅੰਗਦਾਨੀ 8 ਜਿੰਦਗਿਆ ਨੂੰ ਬਚਾਉਣ ਹੈ ਤੇ ਹੋਰ ਵੀ ਕਾਫੀ ਜਿੰਦਗੀਆ ਨੂ ਬਿਹਤਰ ਕਰ ਸਕਦੇ ਹਾਂ।


