ਪੰਜਾਬ ਨੂੰ ਏ.ਆਈ ਦੀ ਹੱਬ ਬਣਾਇਆ ਜਾਵੇਗਾ- ਚੇਅਰਮੈਨ ਗੁਰਪਾਲ ਸਿੰਘ

ਗੁਰਦਾਸਪੁਰ

ਚੇਅਰਮੈਨ ਗੁਰਪਾਲ ਸਿੰਘ ਵਲੋਂ ਜ਼ਿਲ੍ਹੇ ਦੇ ਸਮੂਹ ਸਰਕਾਰੀ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨਾਲ ਕੀਤੀ ਅਹਿਮ ਮੀਟਿੰਗ

ਦੀਨਾਨਗਰ/ਗੁਰਦਾਸਪੁਰ, 18 ਅਗਸਤ (ਸਰਬਜੀਤ ਸਿੰਘ)– ਗੁਰਪਾਲ ਸਿੰਘ, ਚੇਅਰਮੈਨ, ਵਿਕਸਿਤ ਭਾਰਤ ਪ੍ਰੋਜੈਕਟ (SOAR) ਏ.ਆਈ, ਭਾਰਤ ਸਰਕਾਰ ਵਲੋਂ ਜ਼ਿਲ੍ਹੇ ਗੁਰਦਾਸਪੁਰ ਦੇ ਸਮੂਹ ਸਰਕਾਰੀ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਮੁਖੀਆਂ/ਪ੍ਰਿੰਸੀਪਲਾਂ ਨਾਲ ਐੱਸ.ਐੱਸ.ਐਮ. ਕਾਲਜ ਦੀਨਾਨਗਰ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਗਗਨਦੀਪ ਸਿੰਘ ਐੱਸ.ਡੀ.ਐਮ ਦੀਨਾਨਗਰ , ਰਾਜੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫਸਰ (ਸ), ਅਨਿਲ ਸ਼ਰਮਾ, ਡਿਪਟੀ ਡੀ.ਈ.ਓ, ਪ੍ਰਿੰਸੀਪਲ ਆਰ.ਕੇ.ਤੁਲੀ, ਪ੍ਰਦੀਪ ਕੁਮਾਰ ਅਰੋੜਾ, ਜ਼ਿਲ੍ਹਾ ਕੁਆਰਡੀਨੇਟਰ ਵੋਕੇਸ਼ਨਲ ਗੁਰਦਾਸਪੁਰ ਆਦਿ ਮੌਜੂਦ ਸਨ।

ਮੀਟਿੰਗ ਦੌਰਾਨ ਚੇਅਰਮੈਨ ਗੁਰਪਾਲ ਸਿੰਘ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਇੱਕ ਸਾਲ ਦੇ ਅੰਦਰ ਘੱਟੋ-ਘੱਟ ਇਕ ਕਰੋੜ ਯੁਵਾ ਨੂੰ ਏ.ਆਈ (ਆਰਟੀਫਿਸ਼ੀਅਲ ਇੰਟੈਲੀਜੈੰਸ ) ਨਾਲ ਜੋੜਿਆ ਜਾਵੇਗਾ।

ਚੇਅਰਮੈਨ ਨੇ ਅੱਗੇ ਕਿਹਾ ਕਿ ਏ.ਆਈ ਬੱਚਿਆਂ ਦਾ ਭਵਿੱਖ ਹੈ ਅਤੇ ਅੱਜ ਇਤਿਹਾਸ ਦੇ ਪੰਨਿਆਂ ਵਿਚ ਪਹਿਲਾ ਪੇਜ਼ ਜੁੜ ਗਿਆ ਹੈ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੋਂ ਹੋਈ ਹੈ।

ਉਨਾਂ ਨੇ ਵਿਸਥਾਰ ਵਿੱਚ ਸਕਿੰਲਗ ਫਾਰ ਏ.ਆਈ ਰੈਡੀਨੈੱਸ (SOAR) ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਜ਼ਿਲੇ ਦੇ ਸਾਰੇ ਸਕੂਲਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ, ਇਸ ਸਬੰਧੀ ਸਮੇਂ-ਸਮੇਂ ਤੇ ਪਹਿਲਾਂ ਹੀ ਆਪ ਨੂੰ ਪੱਤਰਾਂ ਰਾਹੀ ਸੂਚਿਤ ਕੀਤਾ ਜਾ ਚੁੱਕਾ ਹੈ।

ਉਨਾ ਕਿਹਾ ਕਿ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ (ਸਰਕਾਰੀ ਅਤੇ ਪ੍ਰਾਈਵੇਟ) ਦੀ ਜਾਣਕਾਰੀ ਪੋਰਟਲ ਓਪਰ ਅਪਲੋਡ ਕੀਤੀ ਜਾਵੇ।

ਉਨਾਂ ਨੇ ਸਮੂਹ ਸਕੂਲ ਮੁਖੀਆਂ ਨੂੰ ਏ.ਆਈ ਦੇ ਵੱਖ-ਵੱਖ ਟੂਲਜ਼, ਚੈਟ ਜੀਪੀਟੀ, ਗਰੋਕ, ਮੇਟਾ, ਜੇਮਨੀ ਅਤੇ ਇੰਸਟਾਗ੍ਰਾਮ ਸਬੰਧੀ ਵਿਸਥਾਰ ਵਿਚ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।

ਚੇਅਰਮੈਨ ਗੁਰਪਾਲ ਸਿੰਘ ਨੇ ਅੱਗੇ ਕਿਹਾ ਕਿ ਅਸੀ ਆਪਣੇ ਬੱਚਿਆਂ ਨੂੰ ਏ.ਆਈ ਦੇ ਡਿਵਲਪਰ ਬਣਾਵਾਗੇ, ਉਹ ਖੁਦ ਏ.ਆਈ ਦੇ ਟੂਲਜ਼ ਬਣਾਉਣਾ ਸਿੱਖਣ ਅਤੇ ਏ.ਆਈ ਦੀ ਫੈਸੀਲਿਟੀ ਹਰ ਵਿਦਿਆਰਥੀ ਤੱਕ ਪੁਜਦਾ ਕੀਤੀ ਜਾਵੇਗੀ।

ਇਸ ਮੌਕੇ ਸਕੂਲਾਂ ਦੇ ਮੁਖੀਆਂ ਅਤੇ ਪ੍ਰਿੰਸੀਪਲਾਂ ਵਲੋਂ ਏ.ਆਈ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਸਬੰਧੀ ਪ੍ਰਸ਼ਨ ਵੀ ਪੁੱਛੇ ਗਏ, ਜਿਨਾਂ ਦਾ ਚੇਅਰਮੈਨ ਗੁਰਪਾਲ ਸਿੰਘ ਵੱਲੋਂ ਬਹੁਤ ਹੀ ਸਪੱਸ਼ਟ ਸ਼ਬਦਾਂ ਵਿਚ ਵਿਸਥਾਰਪੂਰਵਕ ਉੱਤਰ ਦੇ ਕੇ ਸਕੂਲ ਮੁਖੀਆਂ ਦੇ ਸ਼ੰਕੇ ਦੂਰ ਕੀਤੇ।

Leave a Reply

Your email address will not be published. Required fields are marked *