ਹਿਰਦੇਪਾਲ ਸਿੰਘ ਬਾਜਵਾ ਉਪ ਮੰਡਲ ਅਫਸਰ ਨੇ ਸਬ ਅਰਬਨ ਗੁਰਦਾਸਪੁਰ ਦਾ ਸੰਭਾਲਿਆ ਚਾਰਜ

ਗੁਰਦਾਸਪੁਰ

ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)–ਸਹਾਇਕ ਕਾਰਜਕਾਰੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਵੱਲੋਂ ਸਬ ਅਰਬਨ ਉਪ ਮੰਡਲ ਗੁਰਦਾਸਪੁਰ ਦੇ ਦਫਤਰ ਦਾ ਕਾਰਜਭਾਗ ਸੰਭਾਲ ਲਿਆ ਹੈ |
ਇੰਜੀ. ਹਿਰਦੇਪਾਲ ਨੇ ਉਕਤ ਦਫਤਰ ਦਾ ਚਾਰਜ ਸੰਭਾਲਣ ਮੌਕੇ ਕਿਹਾ ਕਿ ਉਹ ਇਸ ਦਫਤਰ ਅਧੀਨ ਪੈਣ ਵਾਲੇ ਸਮੂਹ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਇਆ ਕਰਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਕੇ ਕੋਈ ਕਸਰ ਬਾਕੀਨਹੀਂ ਰਹਿਣ ਦੇਣਗੇ | ਉਨ੍ਹਾਂ ਇਲਾਕੇ ਦੇ ਸਮੂਹ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਮੁਲਾਜ਼ਮਾਂ ਨੂੰ ਲੋੜੀਂਦਾ ਸਹਿਯੋਗ ਦੇਣ ਤਾਂ ਜੋ ਉਹ ਘੱਟ ਗਿਣਤੀ ਵਿੱਚ ਰਿਹ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਸਮੇਂ ਸਿਰ ਹੱਲ ਕਰਨ ਵਿੱਚ ਪੂਰੀ ਵਾਹ ਲਾਉਣਗੇ | ਉਨ੍ਹਾਂ ਆਪਣੇ ਦਫਤਰ ਵਿੱਚ ਤਾਇਨਾਤ ਸਮੂਹ ਦਫਤਰੀ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤੇ ਕਿ ਦਫਤਰ ਵਿੱਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨਾਲ ਬੜੀ ਨਰਮੀ ਅਤੇ ਨਿਸ਼ਠਾ ਨਾਲ ਪੇਸ਼ ਆਉਣ | ਉਨ੍ਹਾਂ ਕਿਹਾ ਕਿ ਜੇਕਰ ਕੋਈ ਤਕਨੀਕੀ ਜਾਂ ਦਫਤਰੀ ਕਰਮਚਾਰੀ ਮੌਕੇ ਗਏ ਕੰਮਾਂ ਨੂੰ ਸਮੇਂ ਸਿਰ ਕਰਨ ਵਿੱਚ ਕੁਤਾਹੀ ਕਰੇਗਾ ਤਾਂ ਉਸ ਖਿਲਾਫ ਕਾਰਪੋਰੇਸ਼ਨ ਦੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ | ਇਸ ਮੌਕੇ ਸੇਵਾ ਮੁੱਕਤ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ, ਸੇਵਾ ਮੁੱਕਤ ਅਰੁਣ ਕੁਮਾਰ, ਪ੍ਰੇਮ ਪਾਲ, ਗੁਰਦੇਵ ਰਾਜ, ਰਾਜ ਕੁਮਾਰ, ਜੇ.ਈ ਅਮਿਤ ਸੈਣੀ, ਜੇ.ਈ ਦਵਿੰਦਰ ਸਿੰਘ, ਆਰ.ਏ ਨਾਨਕ ਸਿੰਘ ਅਤੇ ਦਿਲਬਾਗ ਸਿੰਘ ਲਾਲੀ ਚੀਮਾ ਵੀ ਮੌਜੂਦ ਸਨ |
ਵਰਣਯੋਗ ਹੈ ਕਿ ਹਿਰਦੇਪਾਲ ਸਿੰਘ ਬਾਜਵਾ ਉਪ ਮੰਡਲ ਅਫਸਰ ਪਹਿਲੇ ਵੀ ਸਿਟੀ ਗੁਰਦਾਸਪੁਰ ਵਿੱਚ ਆਪਣੇ ਸੇਵਾ ਨਿਭਾ ਚੁੱਕੇ ਹਨ | ਉਨ੍ਹਾਂ ਦਾ ਜੀਅ ਲਾ ਕੇ ਕੰਮ ਕਰਨ ਦਾ ਸਦਕਾ ਮੁੜ ਉਨ੍ਹਾਂ ਨੂੰ ਗੁਰਦਾਸਪੁਰ ਸ਼ਹਿਰ ਵਿੱਚ ਅਰਬਨ ਦਾ ਉਪ ਮੰਡਲ ਵਜੋਂ ਲਗਾਇਆ ਗਿਆ ਹੈ |

Leave a Reply

Your email address will not be published. Required fields are marked *