ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)- ਸੁਖਦੇਵ ਸਿੰਘ ਢੀਡਸਾਂ ਨੇ ਸੱਤਾ ਦੀ ਭੁੱਖ ਕਾਰਨ ਸਿੱਖ ਪੰਥ ਦੀ ਸਰਗਰਮ ਸਿਆਸਤ ਤੋਂ ਨਿਕਾਰੇ ਬਾਦਲਾਂ ਨਾਲ ਇਸ ਕਰਕੇ ਸਮਝੌਤਾ ਕੀਤਾ ਹੈ ਭਾਜਪਾ ਹਾਈ ਕਮਾਡ ਹੁਣ ਬਾਦਲਾਂ ਨਾਲ ਸਮਝੌਤਾ ਕਰਨ ਦੇ ਆਖਰੀ ਪੜਾਅ’ਚ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਸੰਗਰੂਰ ਤੋਂ ਲੋਕ ਸਭਾ ਦੀ ਸੀਟ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਡਸਾਂ ਨੂੰ ਅਕਾਲੀ ਦਲ ਦੀ ਟਿਕਟ ਤੋਂ ਲੜਾਕੇ ਕੇਂਦਰੀ ਮੰਤਰੀ ਬਣਾਉਣ ਦੇ ਚਾਹਵਾਨ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਬਾਦਲਾਂ ਦੀਆਂ ਪੰਥ ਵਿਰੋਧੀਆਂ ਗਤੀਵਿਧੀਆਂ ਕਰਕੇ ਬਾਦਲਾਂ ਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਵੱਡੀ ਹਾਰ ਪ੍ਰਾਪਤ ਕਰਨ ਜਾ ਰਿਹਾ ਹੈ। ਇਸ ਕਰਕੇ ਅਕਾਲੀ ਗੱਠਜੋੜ ਜਿਥੇ ਭਾਜਪਾ ਲੈ ਡੁਬੇਗਾ,ਉਥੇ ਟੀਡਸਾਂ ਬਾਦਲਾਂ ਦੀ ਡੁੱਬਦੀ ਬੇੜੀ ਨੂੰ ਅਸਫਲ ਸਿੱਧ ਹੋਣਗੇ ਤੇ ਢੀਂਡਸਾ ਦਾ ਵੀ ਬ੍ਰਹਮਪੁਰਾ ਵਾਲਾ ਹਾਲ ਹੋਵੇਗਾ ਕਿਉਕਿ ਲੋਕ ਹੁਣ ਬਾਦਲਾਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ ਹਨ। ਇਹਨਾਂ ਵਿਚਾਰਾ ਦਾ ਪਰਗਟਾਵਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਹੇ।
ਸੁਖਦੇਵ ਸਿੰਘ ਢੀਂਡਸਾਂ ਵੱਲੋਂ ਬਾਦਲਾ ਨਾਲ ਕੀਤੇ ਗੱਠਜੋੜ ਨੂੰ ਮੁੱਖ ਰੱਖਦਿਆਂ ਭਾਈ ਖਾਲਸਾ ਨੇ ਕਿਹਾ ਢੀਂਡਸਾ ਨੇ ਆਪਣੀ ਸਿਆਸੀ ਭੁੱਖ ਖਾਤਰ ਲੰਮੇਂ ਸਮੇ ਤੋਂ ਉਹਨਾਂ ਨੂੰ ਆਪਣਾ ਲੀਡਰ ਮੰਨੀ ਬੈਠੇ ਸਿੱਖ ਪੰਥ ਦੇ ਆਗੂਆਂ ਨਾਲ ਵੱਡੀ ਗਦਾਰੀ ਕੀਤੀ ਹੈ ਅਤੇ ਇਸ ਦਾ ਸਬਕ ਪੰਜਾਬ ਲੋਕ ਸਭਾ ਦੀਆਂ ਚੋਣਾਂ ਵਿੱਚ ਢੀਂਡਸਾਂ ਸਿੱਖ ਪੰਥ ਦੇ ਲੋਕ ਮੂੰਹ ਤੋੜ ਜਵਾਬ ਦੇਣਗੇ। ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸਨ ਖਾਲਸਾ ਸੁਖਦੇਵ ਸਿੰਘ ਢੀਂਡਸਾ ਵੱਲੋਂ ਸਿਆਸੀ ਭੁੱਖ ਖਾਤਰ ਪੰਥਕ ਆਗੂਆਂ ਨਾਲ ਕੀਤੀ ਗਦਾਰੀ ਵਾਲੀ ਨੀਤੀ ਦੀ ਜੋਰਦਾਰ ਸ਼ਬਦਾ’ਚ ਨਿੰਦਾ ਕਰਦੀ ਹੋੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਮੌਕਾ ਪ੍ਰਸਤ ਤੇ ਦਲ ਬਦਲੂ ਲੋਕਾਂ ਨੂੰ ਮੂੰਹ ਨਾ ਲਾਇਆਂ ਜਾਵੇਂ ਅਤੇ ਸੰਤ ਸਮਾਜ ਦੇ ਪੰਥਕ ਆਗੂਆਂ ਨੂੰ ਵੋਟਾਂ ਪਾ ਕੇ ਜਿਤਾਇਆਂ ਜਾਵੇਂ ਤਾਂ ਕਿ ਅਜਿਹੇ ਦਲ ਬਦਲੂਆਂ ਨੂੰ ਸਬਕ ਸਿਖਾਇਆਂ ਜਾ ਸਕੇ ।