ਲਿਬਰੇਸ਼ਨ ਵਲੋਂ ਤਰਲੋਚਨ ਸਮਰਾਲਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ-ਨੱਤ, ਭੀਖੀ

ਗੁਰਦਾਸਪੁਰ

ਨਾਬਾਲਿਗ ਗੱਡੀ ਚਾਲਕ ਤੇ ਉਸ ਦੇ ਮਾਪਿਆਂ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦੀ ਮੰਗ

ਮਾਨਸਾ, ਗੁਰਦਾਸਪੁਰ, 12 ਅਗਸਤ (ਸਰਬਜੀਤ ਸਿੰਘ)— ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੰਜਾਬ ਦੇ ਉਘੇ ਨਾਟਕ ਨਿਰਦੇਸ਼ਕ, ਸਕ੍ਰਿਪਟ ਲੇਖਕ, ਸੰਪਾਦਕ ਅਤੇ ਇਨਕਲਾਬੀ ਵਿਚਾਰਵਾਨ ਤਰਲੋਚਨ ਸਮਰਾਲਾ ਦੇ ਇਕ ਸੜਕ ਹਾਦਸੇ ਵਿਚ ਵਿਛੜ ਜਾਣ ‘ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨਾਂ ਦੇ ਪਰਿਵਾਰ ਤੇ ਸਨੇਹੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਪਾਰਟੀ ਦੀ ਸੂਬਾ ਕਮੇਟੀ ਵਲੋਂ ਬਿਆਨ ਜਾਰੀ ਕਰਦਿਆਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਅਤੇ ਹਰਭਗਵਾਨ ਭੀਖੀ ਨੇ ਕਿਹਾ ਹੈ ਕਿ ਤਰਲੋਚਨ ਸਮਰਾਲਾ ਦਾ ਬੇਵਕਤ ਦੇਹਾਂਤ ਪੰਜਾਬ ਦੇ ਚਿੰਤਨ ਤੇ ਸਭਿਆਚਾਰਕ ਖੇਤਰ ਲਈ ਇਕ ਵੱਡਾ ਘਾਟਾ ਹੈ। ਉਨਾਂ ਲੁਧਿਆਣਾ ਦੇ ਐਸਐਸਪੀ ਤੋਂ ਮੰਗ ਕੀਤੀ ਕਿ ਇਸ ਹਾਦਸੇ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਇਹ ਸੂਚਨਾ ਸਹੀ ਪਾਈ ਜਾਂਦੀ ਹੈ ਕਿ ਹਾਦਸਾ ਕਰਨ ਵਾਲੀ ਥਾਰ ਗੱਡੀ ਨੂੰ ਇਕ ਨਾਬਾਲਿਗ ਚਲਾ ਰਿਹਾ ਸੀ, ਜਿਸ ਕੋਲ ਡਰਾਈਵਿੰਗ ਲਾਈਸੈਂਸ ਵੀ ਨਹੀਂ ਸੀ, ਤਾਂ ਉਸ ਨਾਬਾਲਿਗ ਅਤੇ ਉਸ ਨੂੰ ਆਣ ਅਧਿਕਾਰਤ ਤੌਰ ‘ਤੇ ਸੜਕ ‘ਤੇ ਗੱਡੀ ਚਲਾਉਣ ਦੀ ਇਜਾਜ਼ਤ ਦੇਣ ਦੇ ਦੋਸ਼ ਵਿਚ ਉਸ ਦੇ ਮਾਪਿਆਂ ਖ਼ਿਲਾਫ਼ ਵੀ ਕਤਲ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਖਤ ਸਜ਼ਾ ਦਿਵਾਈ ਜਾਵੇ। ਤਾਂ ਜੋ ਅਪਣੇ ਲਾਡਲਿਆਂ ਨੂੰ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਤੋਂ ਸਖ਼ਤੀ ਨਾਲ ਨਾ ਰੋਕਣ ਵਾਲੇ ਸਾਰੇ ਮਾਪਿਆਂ ਨੂੰ ਇਕ ਸਖ਼ਤ ਸੰਦੇਸ਼ ਮਿਲ ਸਕੇ।

Leave a Reply

Your email address will not be published. Required fields are marked *