ਬਿਜਲੀ ਫ੍ਰੀ ਕਰਨ ’ਤੇ ਰਮਨ ਬਹਿਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ

ਗੁਰਦਾਸਪੁਰ

ਗੁਰਦਾਸਪੁਰ, 8 ਜੁਲਾਈ (ਸਰਬਜੀਤ)–ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵਾਅਦਾ ਕੀਤਾ ਹੈ ਉਸ ਨੂੰ ਬੜੀ ਸੰਜੀਦਗੀ ਨਾਲ ਪੂਰਾ ਕੀਤਾ ਹੈ। ਜਿਸਦੀ ਉਦਾਹਰਣ ਬਿਜਲੀ ਫ੍ਰੀ ਕਰਨ ਤੋਂ ਮਿਲਦੀ ਹੈ।
ਉਨਾਂਕਿਹਾ ਕਿ ਚੋਣ ਮੈਨੀਫੈਸਟੋਂ ਵਿੱਚ ਇਹ ਅੰਕਿਤ ਸੀ ਕਿ ਸਰਕਾਰ ਬਣਨ ’ਤੇ ਕੁੱਝ ਸਮੇਂ ਬਾਅਦ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣਗੇ। ਪਰ ਹੁਣ ਉਨਾਂ ਵੱਲੋਂ ਹਰੇਕ ਵਰਗ ਨਾਲ ਸਬੰਧਤ ਲੋਕਾਂ ਦੇ 600 ਯੂਨਿਟ ਮੁੱਫਤ ਕਰ ਦਿੱਤੇ ਗਏ ਹਨ। ਅਜਿਹੀ ਸਹੂਲਤ ਪਿੱਛਲੀ ਸਰਕਾਰਾਂ ਨਹੀਂ ਕਰ ਸਕੀਆ। ਉਨਾਂ ਕਿਹਾ ਕਿ ਹੁਣ ਇਸ ਮਹੀਨੇ ਮਈ ਜੂਨ ਦਾ ਬਿੱਲ ਆਵੇਗਾ। 1 ਜੁਲਾਈ ਤੋਂ ਬਾਅਦ ਸੰਭਵ ਹੈ ਕਿ ਆਮ ਜਨਤਾ ਦਾ 0 ਬਿੱਲ ਹੀ ਆਵੇਗਾ। ਉਨਾਂ ਕਿਹਾ ਕਿ ਮਾਨ ਸਰਕਾਰ ਬੜੀ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ, ਜੋ ਬਜਟ ਪੇਸ਼ ਹੋਇਆ ਹੈ ਇਸਦੀ ਇੱਕ ਮਿਸਾਲ ਹੈ। ਅੱਜ ਤੱਕ ਅਜਿਹਾ ਬਜਟ ਪਿਛਲੀ ਸਰਕਾਰਾਂ ਵੱਲੋਂ ਦਿੱਤਾ ਗਿਆ ਹੈ। ਪਰ ਇਹ ਸਰਕਾਰ ਵੱਲੋਂ ਲੋਕਾਂ ਦੇ ਹੱਕ ਵਿੱਚ ਬਜਟ ਦੇਣ ਕਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁੱਸ਼ ਨਜਰ ਆ ਰਹੇ ਹਨ। ਉਨਾਂ ਕਿਹਾ ਕਿ ਪਿੱਛਲੀ ਸਰਕਾਰਾਂ ਦੌਰਾਨ ਬਦਲਾਖੋਰੀ ਦੀ ਭਾਵਨਾ ਨਾਲ ਚੱਲਦੀਆ ਰਹੀਆਂ ਹਨ। ਥਾਣੇ ਸਰੇਆਮ ਨੀਲਾਮ ਹੁੰਦੇ ਰਹੇ ਹਨ। ਪਰ ਹੁਣਅਜਿਹੀ ਕੋਈ ਪ੍ਰਕਿਰਿਆ ਨਹੀਂ ਹੈ।ਜਿਸ ਨਾਲ ਭਗਵੰਤ ਮਾਨ ਸਰਕਾਰ ’ਤੇ ਕੋਈ ਉਗਲ ਉਠਾ ਸਕੇ। ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ। ਉਹ ਜਾਣ ਬੁੱਝ ਕੇ ਵਿਰੋਧ ਦਾ ਵਿਰੋਧ ਕਰਨ ਲੱਗ ਪਏ ਹਨ। ਜਿਸ ਤੋਂ ਪੰਜਾਬ ਦੇਲੋਕ ਭਲੀ ਭਾਂਤ ਜਾਣਦੇ ਹਨ ਕਿ ਇੰਨਾਂ ਸਰਕਾਰਾਂ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਸੀ ।ਜਿਸ ਕਰਕੇ ਇੰਨਾਂ ਵੱਲੋਂ ਕੋਈ ਵੀ ਵਾਅਦਾ ਨਹੀਂ ਪੂਰਾ ਕੀਤਾ ਗਿਆ। ਜਿਸ ਕਰਕੇ ਸੂਬੇ ਦੇ ਲੋਕਾਂਵੱਲੋਂ ਇੰਨਾਂ ਰਿਵਾਇਤੀ ਪਾਰਟੀ ਦੇ ਹੱਕ ਵਿੱਚ ਫਤਵਾ ਨਹੀਂ ਦਿੱਤਾ। ਜਿਸ ਕਰਕੇ ਅੱਜ ਇਹ ਅਰਸ਼ ਤੋਂ ਫਰਸ਼ਾਂ ’ਤੇ ਪਏ ਹਨ। ਜੋ ਮਾਨ ਸਰਕਾਰ ਅਗਲੇ ਆਉਣ ਵਾਲੇ 5 ਸਾਲਾਂ ਵਿੱਚ ਲੋਕ ਹਿੱਤ ਫੈਸਲੇ ਲੇਵੇਗੀ। ਇਹ ਰਿਵਾਇਤੀ ਪਾਰਟੀਆ ਕਦੇ ਵੀ ਸੱਤਾ ਦਾ ਸੁਪਨਾ ਨਹੀਂ ਪੂਰਾ ਕਰ ਸਕਣਗੀਆ। ਪੱਤਰਕਾਰ ਨੇ ਵੇਖਿਆ ਕਿ ਰਮਨ ਬਹਿਲ ਦੇ ਨਿਵਾਸ ਸਥਾਨ ’ਤੇ ਬਿਜਲੀ ਫ੍ਰੀ ਕਰਨ ’ਤੇ ਉਨਾਂ ਨੂੰ ਵਧਾਈਆ ਦੇਣ ਦਾ ਲੋਕਾਂ ਦਾ ਵੱਡਾ ਤਾਂਤਾ ਲੱਗਾ ਹੋਇਆ ਸੀ।

Leave a Reply

Your email address will not be published. Required fields are marked *