ਗੁਰਦਾਸਪੁਰ, 29 ਨਵੰਬਰ (ਸਰਬਜੀਤ ਸਿੰਘ)–17 ਦਸੰਬਰ ਨੂੰ ਦਿੱਲੀ ਤੋਂ ਰਵਾਨਾ ਹੋ ਕੇ 20 ਨੂੰ ਅਨੰਦਪੁਰ ਸਾਹਿਬ ਪਹੁੰਚਣ ਵਾਲਾ ਮਹਾਨ ਵਿਸ਼ਾਲ ਸੀਸ ਭੇਂਟ ਨਗਰ ਕੀਰਤਨ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਰਥਨ ਕਰ ਦਿੱਤਾ ਗਿਆ ਹੈ,ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਤੇ ਪ੍ਰਧਾਨ ਵੱਲੋਂ ਸੀਸ ਭੇਂਟ ਨਗਰ ਕੀਰਤਨ ਦੀ ਹਮਾਇਤ ਅਤੇ ਇਸ ਪੂਰ ਸੰਯੋਗ ਦੇਣ ਕਰਕੇ ਇਹ ਪੈਦਲ ਸੀਸ ਭੇਂਟ ਵਿਸ਼ਾਲ ਨਗਰ ਕੀਰਤਨ ਇਤਿਹਾਸਕ ਸਾਬਤ ਹੋਵੇਗਾ।
ਅੱਜ ਸੁਲਤਾਨ ਪੁਰ ਲੋਧੀ ਵਿਖੇ ਚੱਲ ਰਹੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਚੌਥੇ ਤੇ ਆਖਰੀ ਦਿਨ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਅਗਵਾਈ’ਚ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਇਕ ਵਿਸ਼ੇਸ਼ ਮੀਟਿੰਗ 17 ਦਸੰਬਰ ਨੂੰ ਦਿੱਲੀ ਤੋਂ ਰਵਾਨਾ ਹੋ ਕੇ 20 ਦਸੰਬਰ ਤੱਕ ਚੱਲਣ ਵਾਲੇ ਮਹਾਨ ਵਿਸ਼ਾਲ ਸੀਸ ਭੇਂਟ ਨਗਰ ਕੀਰਤਨ ਦੇ ਵਿਸ਼ੇਸ਼ ਪ੍ਰਬੰਧਾਂ ਤੇ ਕਾਮਜਾਬੀ ਲਈ ਕੀਤੀ ਗਈ ਜਿਸ ਵਿੱਚ ਮਾਂਝਾ ਦੁਵਾਬਾ ਮਾਲਵਾ ਖੇਤਰ ਦੇ ਜ਼ਿਲਾ ਜਥੇਦਾਰਾਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਮੀਟਿੰਗ ਵਿੱਚ ਜਥੇਦਾਰ ਬਲਦੇਵ ਸਿੰਘ ਵੱਲਾ ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਤੋਂ ਇਲਾਵਾ ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਦਲ ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਬਾਦ ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ ਜਥੇਦਾਰ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਜਥੇਦਾਰ ਸਤਨਾਮ ਸਿੰਘ ਪ੍ਰਧਾਨ ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਸਮੇਤ ਸੈਂਕੜੇ ਜਥੇਦਾਰ ਸ਼ਾਮਲ ਸਨ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਦਸਿਆ 17 ਤੋਂ 20 ਦਸੰਬਰ ਤੱਕ ਸੀਸ ਭੇਂਟ ਨਗਰ ਕੀਰਤਨ ਅਨੰਦ ਪੁਰ ਸਾਹਿਬ ਤੋਂ 17 ਦਸੰਬਰ ਨੂੰ ਰਵਾਨਾ ਹੋ ਗੁਰਦੁਆਰਾ ਬਿਬਾਣ ਸਾਹਿਬ ਤੋਂ ਹੁੰਦਾ ਹੋਇਆ ਹਰਿਆਣਾ’ਚ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਾਲ ਸਬੰਧਤ ਗੁਰਦੁਆਰਿਆਂ ਤੋਂ ਹੁੰਦਾ ਹੋਇਆ 20 ਦਸੰਬਰ ਨੂੰ ਕੀਰਤਪੁਰ ਸਾਹਿਬ ਪਹੁੰਚੇਗਾ ਤੇ ਸਵੇਰੇ ਕੇਸਗੜ੍ਹ ਆਨੰਦਪੁਰ ਸਾਹਿਬ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਇਸ ਸੀਸ ਭੇਂਟ ਵਿਸ਼ਾਲ ਨਗਰ ਕੀਰਤਨ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਇਸ ਧਾਰਮਿਕ ਵਿਸ਼ਾਲ ਸੀਸ ਭੇਂਟ ਨਗਰ ਕੀਰਤਨ ਨੂੰ ਸੁਰੱਖਿਆ ਸਮੇਤ ਹਰ ਤਰ੍ਹਾਂ ਦੇ ਸੰਯੋਗ ਕਰੇ ਕਿਉਂਕਿ ਇਹ ਦਿੱਲੀ ਤੋਂ ਪੈਦਲ ਚੱਲ ਕੇ ਆ ਰਿਹਾ ਹੈ ਇਸ ਕਰਕੇ ਪੰਜਾਬ ਸਰਕਾਰ ਦੀ ਹਰ ਸਹਾਇਤਾ ਕਰਨੀ ਡਿਊਟੀ ਬਣਦੀ ਹੈ।