19 ਮੰਗਾਂ ਨੂੰ ਪੂਰੀ ਕਰਨ ਦੀ ਕੀਤੀ ਮੰਗ
ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)-ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗੁਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਪਿੱਛਲੇ ਲੰਬੇ ਸਮੇਂ ਤੋਂ ਲਟਕਦੀਆ ਮੰਗਾ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ |
ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਕਿਸਾਨਾਂ ਦੇ ਰਹਿੰਦੇ ਪਰਿਵਾਰਾ ਨੂੰ ਪਹਿਲ ਦੇ ਆਧਾਰ ਤੇ ਮੁਆਵਜਾ ਅਤੇ ਨੌਕਰੀਆਂ ਦਿੱਤੀਆ ਜਾਣ | ਸਾਲ 2021 ਦੌਰਾਨ ਗੁਰਦਾਸਪੁਰ ਜਿਲੇ ਵਿੱਚ ਗੜੇਮਾਰੀ ਕਾਰਨ ਬਰਬਾਦ ਹੋਈ ਬਾਸਮਤੀ ਦੀ ਫਸਲ ਦਾ ਮੁਆਵਜਾ ਦਿੱਤਾ ਜਾਵੇ | ਕਿਸਾਨਾਂ ਨੂੰ ਵਾਜਬ ਰੇਟਾਂ ‘ਤੇ ਝੋਨਾ ਦੀ ਸਿੱਧੀ ਲਵਾਈ ਲਈ ਡੀ.ਐਸ.ਆਰ ਮਸ਼ੀਨਾਂ ਦੀ ਨਵੀਂ ਅਤੇ ਪੁਰਾਣੀ ਸਬਸਿਡੀ ਲਾਗੂ ਕੀਤੀ ਜਾਵੇ | ਅੰਡਰਗਰਾਉਂਡ ਪਾਇਪ ਲਾਈਨਾਂ ਪਾਉਣ ਲਈ ਕਿਸਾਨਾਂ ਨੂੰ ਸਬਸਿਡੀ ਜਾਰੀ ਕੀਤੀ ਜਾਵੇ | ਡੇਰਾ ਬਾਬਾ ਨਾਨਕ ਤਹਿਸੀਲ ਵਿੱਚ ਖਾਲੀ ਪਈਆ ਐਸ.ਡੀ.ਐਮ, ਤਹਿਸੀਲਦਾਰ, ਪਟਵਾਰੀਆ ਅਤੇ ਡੀ.ਐਸ.ਪੀ ਦੀਆਂ ਅਸਾਮੀਆਂ ਭਰੀਆ ਜਾਣ | ਬਾਰਡਰ ਏਰੀਆ ਅਤੇ ਗੁਰਦਾਸਪੁਰ ਵਿੱਚ ਸਕੂਲਾਂ ਅਤੇ ਹਸਪਤਾਲਾ ਵਿੱਚ ਖਾਲੀ ਪਈਆ ਅਸਾਮੀਆ ਭਰੀਆ ਜਾਣ | ਡੇਰਾ ਬਾਬਾ ਨਾਨਕ ਕੋਰੀਡੋਰ ਬਣਾਉਣ ਸਮੇਂ ਕੋਰੀਡੋਰ ਚ ਆਏ ਦਰਖੱਤਾਂ,ਬੋਰਾਂ ਅਤੇ ਟਿਊਬਵੈਲਾਂ ਦਾ ਮੁਆਵਜਾ ਦਿੱਤਾ ਜਾਵੇ ਅਤੇ ਜਮੀਨਾਂ ਦੇ ਰਹਿੰਦੇ ਮੁਆਵਜੇ ਤੁਰੰਤਦਿੱਤੇ ਜਾਣ | ਜਿੰਨਾਂ ਕਿਸਾਨਾਂ ਦੀਆਂ ਕੋਰੀਡੋਰ ਚ ਆਈਆ ਸਨ, ਵਾਅਦੇ ਮੁਆਬਕੇ ਉਨ੍ਹਾਂ ਨੂੰ 5-5 ਲੱਖ ਰੂਪਏ ਦਿੱਤੇ ਜਾਣ | ਗੁਰਦੁਆਰਾ ਚੋਲਾ ਸਾਹਿਬ ਤੋਂ ਹਰੂਵਾਲ ਜਾਣ ਵਾਲੀ ਕੋਰੀਡੋਰ ਕਰਾਸ ਕਰਨ ਵਾਲੀ ਸੜਕ ਤੇ ਚੌਕ ਬਣਾਇਆ ਜਾਵੇ, ਕੰਡੀਆਲੀ ਤਾਰੋਂ ਪਾਰ ਦੀਆੰ ਜਮੀਨਾਂ ਨੂੰ ਜਾਣ ਵਾਲੇ ਕਿਸਾਨਾਂ ਲਈ ਸਮਾਂ ਸਵੇਰੇ 7 ਵਜੇ ਤੋ ਸ਼ਾਮ 6 ਵਜੇ ਕੀਤਾ ਜਾਵੇ | ਕੰਢਿਆਲੀ ਤਾਰ ਤੋਂ ਪਾਰ ਜਮੀਨਾਂ ਵਿੱਚ ਬੋਰ ਕਰਵਾਉਣ, ਮੋਟਰਾਂ ਬਣਾਉਣ ਲਈ ਬੈਟਰੀ ਕਰੰਟੀ ਲਗਾਉਣ ਦੀ ਇਜਾਜਤ ਦਿੱਤੀ ਜਾਵੇ | ਪਿੰਡ ਸਾਧਾਂਵਾਲੀ ਪਿਕਟ ਅਤੇ ਧੁਸੀ ਬੰਨ ਤੱਕ ਸੜਕ ਬਣਾਉਣ ਲਈ ਲੋਂੜੀਦੀ ਜਮੀਨ ਰੇਟ ਕੀਮਤ ਦਾ ਭਗੁਤਾਨ ਕਰਨ ਉਪਰੰਤ ਰਸਤਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ | ਇਤਾਹਿਸਕ ਸ਼ਹਿਰ ਡੇਰਾ ਬਾਬਾ ਨਾਨਕ ਵਿੱਚ ਸਫਾਈ ਸੇਵਕਾਂ ਨੂੰ ਤਨਖਾਹਾਂ ਦੇ ਕੇ ਹੜਤਾਲ ਬੰਦ ਕਰਵਾਈ ਜਾਵੇ ਅਤੇ ਸਫਾਈ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ | ਪਿੰਡ ਖਹਿਰਾ ਕੋਟਲੀ ‘ਤੇ ਲੱਗਣ ਵਾਲਾ ਟੋਲ ਪਲਾਜਾ ਬੰਦ ਕੀਤਾ ਜਾਵੇ | ਪੰਚਾਇਤੀ ਜਮੀਨਾਂ ਵਿੱਚ ਬਣੇ ਘਰਾਂ ਦੇ ਮਾਲਕਾਂ ਪਾਸੋੰ ਵਾਜਬ ਕੀਮਤਾ ਲੈ ਕੇ ਵਾਜਬ ਹੱਕ ਦਿੱਤਾ ਜਾਵੇ | ਪਿੰਡ ਕਾਹਲਵਾਂ ਵਾਲੀ ਦੀ ਸੱਕੀ ਤੱਕ ਜਾਣ ਵਾਲੀ ਬਾਬਾਗਰੀਬ ਦਾਸ ਡਰੇਨ, ਨੈਸ਼ਨਲ ਹਾਇਵੇ ਵੱਲੋਂ ਪੂਰ ਦਿੱਤੀ ਗਈ ਹੈ | ਸੜਕਦੇ ਨਾਲ ਨਾਲ ਮੁਡ ਡਰੇਨ ਬਣਾਈ ਜਾਵੇ | ਰਾਵੀ ਦਰਿਆ ਦੇ ਨਾਲ ਲੱਗਦੇ ਸੇਮ ਏਰੀਏ ਵਿੱਚ ਝੋਨੇ ਦੀ ਫਸਲ ਅਗੇਤੇ ਲਗਾਉਣ ਦੀ ਮੰਜੂਰੀ ਦਿੱਤੀ ਜਾਵੇ | ਕਮਾਦ ਵਾਲੀ ਬੈਲਟ ਹੋਣ ਕਰਕੇ ਘਣੀਏ ਕੇ ਡਾਲਾ ਫੀਡਰ 8 ਘੰਟੇ ਏ.ਪੀ ਬਿਜਲੀ ਸਪਲਾਈ ਕੀਤੀ ਜਾਵੇ | ਰਾਵੀ ਦਰਿਆ ਤੇ ਬਣੇ ਦੋਨੋਂ ਪੁੱਲ ਦੇ ਸਾਇਡਾ ਤੇ ਅਪਰਾਉਚ ਦੇ ਪੱਥਰ ਸਟੈਂਡ ਬਣਾਏ ਜਾਵੇ | ਰਾਵੀ ਦਰਿਆ ਵਿੱਚ ਬਰਸਾਤਾਂ ਦੇ ਪਾਣੀ ਆਉਣ ਕਾਰਨ ਪਿੰਡ ਧਰਮਕੋਟ ਪੱਤਣ, ਡਾਲਾ, ਮਨਸੂਰ, ਗੁਰਚੱਕ ਆਦਿ ਪਿੰਡਾਂ ਦੀ ਜਮੀਨ ਨੂੰ ਦਰਿਆ ਦੇ ਪਾਣੀ ਨਾਲ ਰੁੜਣ ਲਈ ਸਟੈਂਡ ਬਣਾਏ ਜਾਣ |


