ਪੰਜਾਬ ਸਰਾਰ ਸਿੱਖਿਆ ਪ੍ਰਤੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ : ਐਡਵੋਕੇਟ ਅਮਰਪਾਲ ਸਿੰਘ
ਬਟਾਲਾ, ਗੁਰਦਾਸਪੁਰ 20 ਮਾਰਚ (ਸਰਬਜੀਤ ਸਿੰਘ)– ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਚੂਹੇਵਾਲ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਸਕੂਲ ਵਿਖੇ ਬਣੇ ਨਵੇਂ ਬਣੇ 3 ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਪ੍ਰਤੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਤੇ ਸਕੂਲਾਂ ਦੇ ਵਿਕਾਸ ਲਈ ਵੱਡੀ ਮਾਤਰਾ ਵਿੱਚ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਬਿਹਤਰੀਨ ਸਕੂਲ ਹਨ ਜਿੱਥੇ ਤਜਰਬੇਕਾਰ ਤੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਰਹੇ ਹਨ। ਉਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡਾ. ਅਨਿਲ ਸ਼ਰਮਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਸਰਕਾਰੀ ਪ੍ਰਾਇਮਰੀ ਸਕੂਲ ਚੂਹੇਵਾਲ ਲਈ ਲਗਪਗ 15 ਲੱਖ 2 ਹਜ਼ਾਰ ਦੀ ਲਾਗਤ ਨਾਲ ਉਸਾਰੇ 2 ਕਮਰੇ ਤੇ ਸਰਕਾਰੀ ਮਿਡਲ ਸਕੂਲ ਚੂਹੇਵਾਲ ਲਈ 7 ਲੱਖ 51 ਹਜ਼ਾਰ ਦੀ ਲਾਗਤ ਨਾਲ ਉਸਾਰੇ ਇੱਕ ਕਮਰੇ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦਾ ਗ੍ਰਾਂਟ ਲਈ ਧੰਨਵਾਦ ਕੀਤਾ। ਇਸ ਮੀਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਦੌਰਾਨ ਸ਼ੈਸ਼ਨ 2025-26 ਲਈ ਸ਼ੁਰੂ ਕੀਤੀ ਬਲਾਕ ਬਟਾਲਾ 1 ਦੀ ਦਾਖਲਾ ਮੁਹਿੰਮ ਦਾ ਆਗਾਜ ਕੀਤਾ ਗਿਆ ਹੈ। ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਸ. ਜਸਵਿੰਦਰ ਸਿੰਘ ਵੱਲੋਂ ਬਲਾਕ ਦੀ ਸਿੱਖਿਆ ਤੇ ਖੇਡਾਂ ਵਿੱਚ ਹੋਈਆਂ ਪ੍ਰਾਪਤੀਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਨਵਦੀਪ ਸਿੰਘ, ਸਰਪੰਚ ਅਮਰੀਕ ਸਿੰਘ, ਸੈਕਟਰੀ ਦਲਜੀਤ ਸਿੰਘ, ਸਤਪਾਲ ਸਿੰਘ ਮਿੱਠੂ , ਡੀ.ਐਸ.ਐਮ. ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਸਟੇਟ ਐਵਾਰਡੀ ,ਪ੍ਰਿੰਸੀਪਲ ਬਲਵਿੰਦਰ ਕੌਰ ਸਟੇਟ ਐਵਾਰਡੀ, ਗਗਨਦੀਪ ਸਿੰਘ, ਡੀ.ਐਸ.ਐਮ. ਪ੍ਰਾਇਮਰੀ ਗੁਰਨਾਮ ਸਿੰਘ , ਹਰਪ੍ਰੀਤ ਸਿੰਘ ਪਰਮਾਰ, ਸਕੂਲ ਸਟਾਫ ਨਵਜੋਤ ਕੌਰ, ਗੁਰਿੰਦਰ ਕੌਰ, ਕੁਲਵੰਤ ਰਾਜ, ਅਮਨਦੀਪ ਕੌਰ, ਸੁਮਨ ਬਾਲਾ , ਸੁਖਜਿੰਦਰ ਕੌਰ, ਸੁਖਵੰਤ ਕੌਰ, ਜਤਿੰਦਰ ਕੁਮਾਰ, ਦਿਲਪ੍ਰੀਤ ਕੌਰ, ਅਮਰਿੰਦਰਪਾਲ ਕੌਰ, ਅੰਜੂ ਬਾਲਾ, ਲੈਕਚਰਾਰ ਪ੍ਰਭਜੋਤ ਸਿੰਘ , ਜਗਜੀਤ ਸਿੰਘ , ਰਵਿੰਦਰ ਸਿੰਘ ਜੈਤੋਸਰਜਾ, ਜਸਪਾਲ ਸਿੰਘ ਕਾਹਲੋਂ, ਹਰਪਿੰਦਰਪਾਲ ਸਿੰਘ, ਗਗਨਦੀਪ ਸਿੰਘ ਗਿਫਟੀ, ਪੰਚਾਇਤ ਮੈਂਬਰ ਧਰਮਜੀਤ ਸਿੰਘ, ਪਰਮਜੀਤ ਸਿੰਘ, ਪ੍ਰੇਮ ਸਿੰਘ, ਰਵਨੀਤ ਕੌਰ, ਦਵਿੰਦਰ ਕੌਰ, ਸਤਵੰਤ ਸਿੰਘ ਲੰਬੜਦਾਰ, ਦਵਿੰਦਰ ਸਿੰਘ ਮਿਸ਼ਰਪੁਰ , ਦਵਿੰਦਰ ਸਿੰਘ ਰੰਗੀਲਪੁਰ, ਤੀਰਥ ਸਿੰਘ ਰਿਟਾ: ਐਕਸੀਅਨ , ਸਾਬਕਾ ਸਰਪੰਚ ਪਰਮਜੀਤ ਸਿੰਘ, ਮਨਦੀਪ ਸਿੰਘ ਸ਼ੇਰੂ, ਰਾਮ ਸਿੰਘ , ਦਲਜੀਤ ਸਿੰਘ ਧੰਦਲ ਆਦਿ ਹਾਜ਼ਰ ਸਨ।


