ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– ਅੱਜ ਸੀਪੀਆਈਐਮਐਲ ਲਿਬਰੇਸ਼ਨ ਤਹਿਸੀਲ ਕਲਾਨੌਰ ਦਾ ਇਜਲਾਸ ਅਸਵਨੀ ਕੁਮਾਰ ਲੱਖਣਕਲਾ,ਗੁਰਦੀਪ ਸਿੰਘ ਕਾਮਲਪੁਰ ਅਤੇ ਬਸੀਰ ਗਿੱਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ.ਇਸ ਸਮੇ ਬੋਲਦਿਆ ਪਾਰਟੀ ਦੇ ਜਿਲਾ ਸਕੱਤਰ ਗੁਲਜਾਰ ਸਿੰਘ ਭੁੰਬਲੀ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਇਜਲਾਸ ਵਿੱਚ ਪਾਰਟੀ ਨੂੰ ਮਜਬੂਤ ਕਰਨ ਦਾ ਆਇਦ ਲਿਆ ਗਿਆ ਹੈ.ਆਗੂਆ ਕਿਹਾ ਕਿ ਸਮਾਜ ਵਿਚ ਕੇਵਲ ਕਮਿਉਨਿਸਟ ਪਾਰਟੀ ਹੀ ਮਿਹਨਤਕਸ਼ ਲੋਕਾ ਦੀ ਪਾਰਟੀ ਹੁੰਦੀ ਹੈ,ਇਸ ਕਰਕੇ ਹੀ ਕੇਵਲ ਕਮਿਊਨਿਸਟ ਧਿਰਾਂ ਹੀ ਮੁਖ ਤੌਰ ਤੇ ਮਜ਼ਦੂਰਾ ਕਿਸਾਨਾ ਦੇ ਸੰਘਰਸ਼ਾ ਦੀਆ ਅਲੰਬਰਦਾਰ ਹਨ.ਇਜਲਾਸ ਨੇ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਮੋਰਚੇ ਨੂੰ ਫੇਲ ਕਰਨ ਤੋਂ ਬਾਅਦ ਸੰਭੂ ਅਤੇ ਖਨੌਰੀ ਬਾਰਡਰ ਦੇ ਕਿਸਾਨ ਮੋਰਚੇ ਉਪਰ ਪੁਲਿਸ ਦੇ ਧਾੜਵੀ ਹਮਲੇ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਇਸ ਕਾਰਵਾਈ ਨੇ ਮਾਨ ਸਰਕਾਰ ਦੇ ਲੋਕ ਪਖੀ ਹੋਣ ਦੇ ਪਾਜ ਨੂੰ ਪੂਰੀ ਤਰਾ ਨੰਗਾ ਕਰ ਦਿੱਤਾ ਹੈ. ਆਗੂਆਂ ਕਿਹਾ ਕਿ ਮਾਨ ਸਰਕਾਰ ਮੋਦੀ ਸਰਕਾਰ ਨੂੰ ਖੁਸ਼ ਕਰਨ ਲਈ ਪੂਰੀ ਤਰਹਾਂ ਮੋਦੀ ਸਰਕਾਰ ਦੀਆਂ ਪੈੜ ਚ ਇਹਨਾਂ ਤੇ ਚੱਲ ਰਹੀ ਹੈ, ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ ਬਾਰ-ਬਾਰ ਮਾਨ ਸਰਕਾਰ ਤੋ ਜਨਤਾ ਨਾਲ ਸੰਬੰਧਿਤ ਮੰਗਾਂ ਉੱਪਰ ਗੱਲਬਾਤ ਕਰਨ ਲਈ ਸਮਾਂ ਮੰਗਿਆ ਜਾਂਦਾ ਰਿਹਾ ਪਰ ਮਾਨ ਸਰਕਾਰ ਨੇ ਇਹਨਾਂ ਜਥੇਬੰਦੀਆਂ ਖਾਸ ਕਰ ਮਜਦੂਰ ਜਥੇਬੰਦੀਆਂ ਨੂੰ ਆਪਣੇ ਤਿੰਨ ਸਾਲਾਂ ਦੇ ਸਮੇਂ ਵਿੱਚ ਗੱਲਬਾਤ ਕਰਨ ਦਾ ਵੀ ਸਮਾਂ ਨਹੀਂ ਦਿੱਤਾ ਜਿਸ ਤੋਂ ਸਾਫ ਜਾਹਰ ਹੁੰਦਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਨਾਂ ਦਾਵਿਆਂ ਨੂੰ ਲੈ ਕੇ ਸਤਾ ਵਿੱਚ ਆਈ ਸੀ ਉਹਨਾਂ ਦਾਵਿਆਂ ਤੋਂ 180 ਦਰਜੇ ਦੇ ਕੋਣ ਤੇ ਘੁੰਮ ਚੁੱਕੀ ਹੈ ਜਿਸ ਦਾ ਖਮਿਆਜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਲਾਜਮੀ ਭੁਗਤਣਾ ਪਵੇਗਾ. ਮੋਦੀ ਸਰਕਾਰ ਵੱਲੋਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਰਿਆਂ ਦੇ ਦਰਪੇਸ ਸੀਪੀਆਈ ਐਮ ਐਲ ਵੱਲੋਂ ਵਿਸ਼ਾਲ ਪੱਧਰ ਤੇ ਜਨਤਕ ਲਾਮਬੰਦੀ ਕਰਨ ਦਾ ਪ੍ਰਣ ਲਿਆ ਗਿਆ.।


