ਗੁਰਦਾਸਪੁਰ, 20 ਮਾਰਚ (ਸਰਬਜੀਤ ਸਿੰਘ)– 13 ਮਹੀਨੇ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਬੈਠੇ ਕਿਸਾਨ ਅੰਦੋਲਨ ਕਰਕੇ ਦੋ ਦਰਜਨ ਤੋਂ ਵੱਧ ਫਸਲਾਂ ਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈਕੇ ਮੋਰਚਾ ਲਾਈ ਬੈਠੇ ਕਿਸਾਨ ਅੰਦੋਲਨਕਾਰੀਆਂ ਨੂੰ ਅੱਜ ਰਾਤ ਬਿਨਾਂ ਕੁਝ ਦਿੱਤੇ ਪੰਜਾਬ ਸਰਕਾਰ ਨੇ ਖਾਲੀ ਹੱਥੀਂ ਮੁੜਨ ਲਈ ਮਜਬੂਰ ਕਰ ਦਿੱਤਾ, ਪੁਲਿਸ ਦੀ ਮਦਦ ਲਈ ਆਏ ਸਥਾਨਕ ਲੋਕਾਂ ਨੇ ਆਪਣੇ ਮੂੰਹ ਬੰਨ੍ਹ ਕੇ ਕਿਸਾਨਾਂ ਵੱਲੋਂ ਆਪਣੇ ਰਹਿਣ ਲਈ ਬਣਾਏ ਘਰਾਂ ਨੂੰ ਖਤਮ ਕਰਕੇ ਕੀਮਤੀ ਸਮਾਨ ਲੁੱਟ ਲਿਆ,ਟਰੈਕਟਰ ਟਰਾਲੀਆਂ ਤੇ ਹੋਰ ਵਹੀਕਲਾਂ ਨੂੰ ਏਧਰ ਓਧਰ ਦੂਰ ਸੁੱਟ ਦਿੱਤਾ ਗਿਆ ਤੇ ਬਾਰਡਰ ਬਿਲਕੁਲ ਸਾਫ਼ ਕਰਵਾ ਦਿੱਤੇ ਗਏ,ਕਈ ਕਿਸਾਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਵੀ ਲਿਆ,ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਲੋਕਾਂ ਨੂੰ ਪ੍ਰੇਸ਼ਾਨੀਆਂ ਦੇਣ ਲਈ ਪੰਜਾਬ ਦੀਆਂ ਸੜਕਾਂ ਤੇ ਰੇਲਾਂ ਰੋਕਣ ਵਾਲਾ ਲੋਕ ਵਿਰੋਧੀ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਸਬੰਧੀ ਰਾਮਪੁਰਾ ਫੂਲ ਬਠਿੰਡਾ ਸੰਗਰੂਰ, ਮੋੜ ਮੰਡੀ ਤੋਂ ਇਲਾਵਾ ਕਈ ਜਰਨੈਲੀ ਸੜਕਾਂ ਤੇ ਧਰਨਾ ਲਾਉਣ ਵਿਰੁੱਧ ਪੁਲਿਸ ਅਤੇ ਕਿਸਾਨਾ ਵਿਚਾਲੇ ਆਹਮੋ ਸਾਹਮਣੇ ਟੱਕਰ ਹੋਣ ਦੀਆਂ ਖਬਰਾਂ ਵੀ ਮਿਲ ਰਹੀਆਂ ਹਨ ਤੇ ਕਿਸਾਨਾਂ ਨੂੰ ਬੱਸਾਂ ‘ਚ ਬਿਠਾ ਕੇ ਗਿਰਫ਼ਤਾਰ ਵੀ ਕੀਤਾ ਜਾ ਰਿਹਾ ਹੈ, ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਕਈ ਲੋਕ ਚੰਗ਼ਾ ਦੱਸ ਰਹੇ ਹਨ ਅਤੇ ਕਈ ਮਾੜਾ ਕਹੇ ਰਹੇ ਹਨ,ਕਈ ਤਾਂ ਸੋਸ਼ਲ ਮੀਡੀਆ ਤੇ ਕਮਿੰਟਾ ਵਿਚ ਇਹ ਵੀ ਲਿਖ ਰਹੇ ਹਨ ਕਿ ਅਗਰ ਸਰਕਾਰ ਨੇ ਪਹਿਲੇ ਅੰਦੋਲਨ ਮੌਕੇ ਅਜਿਹੀ ਕਾਰਵਾਈ ਕੀਤੀ ਹੁੰਦੀ ਤਾਂ ਹੁਣ ਵਾਲੀ ਕਾਰਵਾਈ ਦਾ ਮੌਕਾ ਨਾ ਮਿਲਦਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਸਾਰੇ ਵਰਤਾਰੇ ਨੂੰ ਮੰਦਭਾਗਾ ਤੇ ਨਿੰਦਣਯੋਗ ਵਰਤਾਰਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਦੂਸਰੇ ਪਾਸੇ ਕਿਸਾਨਾਂ ਨੂੰ ਬੇਨਤੀ ਕਰਦੀ ਹੈ ਕਿ ਆਮ ਪਬਲਿਕ ਨੂੰ ਰੇਲਾਂ ਸੜਕਾਂ ਰੋਕ ਕੇ ਪ੍ਰੇਸ਼ਾਨ ਕਰਨ ਵਾਲਾ ਲੋਕ ਵਿਰੋਧੀ ਵਰਤਾਰਾ ਬੰਦ ਕਰੋਂ ਤੇ ਆਪਣੇ ਹੱਕ ਲੈਣ ਲਈ ਹੋਰ ਤਰੀਕਾ ਇਸਤੇਮਾਲ ਕਰੋ ਜਿਸ ਨਾਲ ਆਮ ਪਬਲਿਕ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਹਨਾਂ ਸ਼ਬਦਾਂ ਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਵੱਲੋਂ ਰਾਤ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਬਜ਼ੁਰਗ ਔਰਤ ਮਰਦਾਂ ਨੂੰ ਨੰਗੀ ਪੈਰੀਂ ਤੋਰਨ ਵਾਲੀ ਕਾਰਵਾਈ ਦੀ ਨਿੰਦਾ, ਸਰਕਾਰ ਨੂੰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਅਤੇ ਕਿਸਾਨਾ ਨੂੰ ਸੜਕਾਂ ਰੇਲਾਂ ਰੋਕਣ ਵਾਲੀ ਲੋਕ ਵਿਰੋਧੀ ਨੀਤੀ ਛੱਡ ,ਕੋਈ ਹੋਰ ਪੈਂਤੜਾ ਲੈਣ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬੀਤੇ ਕੱਲ੍ਹ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੰਗਾਂ ਸਬੰਧੀ ਮੀਟਿੰਗ ਚੱਲ ਰਹੀ ਸੀ, ਪਰ ਦੂਸਰੇ ਪਾਸੇ ਪੰਜਾਬ ਸਰਕਾਰ ਆਪਣੀ ਭਾਰੀ ਪੁਲਿਸ ਫੋਰਸ ਰਾਹੀਂ ਕਿਸਾਨਾਂ ਦੀ ਘੇਰਾਬੰਦੀ ਕਰੀਂ ਬੈਠੀ ਸੀ ਜਿਵੇਂ ਪਹਿਲਾਂ ਤੋਂ ਹੀ ਸੈਂਟਰ ਨਾਲ ਗੱਲਬਾਤ ਹੋਈ ਹੋਵੇ,ਭਾਈ ਖਾਲਸਾ ਨੇ ਦੱਸਿਆ ਕਿਸਾਨਾ ਵੱਲੋ ਫੋਰਸ ਵਧਾਉਣ ਸਬੰਧੀ ਖਦਸ਼ਾ ਜਿਤਾਇਆ ਹੈ ਤਾਂ ਭਗਵਾਨ ਮਾਨ ਪੁਛਿਆ ਤਾਂ ਉਹਨਾਂ ਗੱਲ ਨੂੰ ਗੋਲਮੋਲ ਕਰਦਿਆਂ ਕਿਹਾ ਇਹ ਤਾਂ ਨਸ਼ਿਆਂ ਵਿਰੁੱਧ ਜੰਗ ਕਰਕੇ ਹੈ, ਭਾਈ ਖਾਲਸਾ ਨੇ ਦੱਸਿਆ ਇਸ ਤੋਂ ਸਾਫ਼ ਜ਼ਾਹਰ ਹੈ ਕਿ ਭਗਵੰਤ ਮਾਨ ਸਰਕਾਰ ਨੇ ਅਜਿਹੀ ਕਾਰਵਾਈ ਕੇਂਦਰ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਕੀਤੀ,ਇਸ ਕਾਰਵਾਈ ਦੀ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਲੁਧਿਆਣਾ ਦੇ ਮੁੱਖੀ ਤੇ ਭਾਰਤੀਆਂ ਕਿਸਾਨ ਮਜ਼ਦੂਰ ਯੂਨੀਅਨ ਦੇ ਕੇਂਦਰੀ ਕਮੇਟੀ ਮੈਂਬਰ ਸੰਤ ਸੁਖਵਿੰਦਰ ਸਿੰਘ ਆਲੋਵਾਲ ਨੇ ਵੀ ਨਿਖੇਧੀ ਕੀਤੀ ਹੈ , ਭਾਈ ਖਾਲਸਾ ਨੇ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੀ ਰਾਤ ਨੂੰ ਲੋਕਾਂ ਨੂੰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰਾਂ ਤੋਂ ਪੈਦਲ ਭੇਜਣ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਮੋਰਚੇ ਧਰਨੇ ਲਾਉਣ ਦੀ ਲੋੜ ਹੀ ਨਾਂ ਪਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਭਾਈ ਸੁਰਿੰਦਰ ਸਿੰਘ ਆਦਮਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਸੁਖਵਿੰਦਰ ਸਿੰਘ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ ।


