ਡੇਰਾ ਬਾਬਾ ਨਾਨਕ, ਗੁਰਦਾਸਪੁਰ, 12 ਨਵੰਬਰ ( ਸਰਬਜੀਤ ਸਿੰਘ)– ਗੁਰਦਾਸਪੁਰ ਜ਼ਿਲ੍ਹੇ ਦੀ ਬਾਰਡਰ ਤਹਿਸੀਲ ਡੇਰਾ ਬਾਬਾ ਨਾਨਕ ਵਿਖੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਹੇਠ ਦੱਬੇ ਪਏ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਰੈਲੀ ਕਰਕੇ ਐਸ ਡੀ ਐਮ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ।
ਕਰਜ਼ਾ ਪੀੜਤਾਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਜ਼ਿਲਾ ਪ੍ਰਧਾਨ ਦਲਬੀਰ ਭੋਲਾ ਮਲਕਵਾਲ, ਸੂਬਾ ਸਹਾਇਕ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਮਜ਼ਦੂਰ ਆਗੂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਿੰਡਾਂ ਦੇ ਬੇਰੁਜ਼ਗਾਰੀ ਦੇ ਝੰਬੇ ਹਜ਼ਾਰਾਂ ਮਜ਼ਦੂਰ ਪਰਿਵਾਰਾਂ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਮੋਟੇ ਵਿਆਜ਼ ਅਧਾਰਤ ਕਰਜ਼ੇ ਦੇ ਜੰਜਾਲ ਵਿੱਚ ਬੁਰੀ ਤਰ੍ਹਾਂ ਫ਼ਸਾ ਰਖਿਆ ਹੈ ਜਿਸ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਮਜ਼ਦੂਰ ਪਰਿਵਾਰ ਅਸਮਰਥ ਹੋ ਚੁੱਕੇ ਹਨ ਕਿਉਂਕਿ ਪਿੰਡਾਂ ਦੇ ਮਜ਼ਦੂਰਾਂ ਲਈ ਕੋਈ ਰੋਜ਼ਗਾਰ ਨਹੀਂ ਕਿਉਂਕਿ ਸਰਕਾਰਾਂ ਦੀ ਕੋਈ ਰੋਜ਼ਗਾਰ ਨੀਤੀ ਹੀ ਨਹੀਂ ਹੈ। ਬੀਤੇ ਦਹਾਕਿਆਂ ਤੋਂ ਰੋਜ਼ਗਾਰ ਲਗਾਤਾਰ ਖ਼ਤਮ ਹੁੰਦਾ ਗਿਆ ਹੈ ਜਿਸ ਕਾਰਨ ਬੇਜ਼ਮੀਨੇ ਪਰਿਵਾਰ ਗ਼ਰੀਬੀ ਦੀ ਜਿਲਣ ਅਤੇ ਕਰਜ਼ੇ ਦੇ ਚੱਕਰਵਿਊ ਵਿੱਚ ਫ਼ਸਦੇ ਗਏ। ਬੁਲਾਰਿਆਂ ਕਿਹਾ ਕਿ ਕਾਲੇ ਧੰਨ ਅਧਾਰਿਤ ਚੱਲ ਰਹੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਕਰਜ਼ੇ ਵਿਚ ਫਸਾਏ ਗਏ ਕਰਜਾਧਾਰਕ ਮਜ਼ਦੂਰਾਂ ਤੋਂ ਕੋਰੇ ਕਾਗਜ਼ਾਂ,ਕੋਰੇ ਚੈਕਾ ਅਤੇ ਇਸਟਾਮ ਪੇਪਰਾਂ ਉਪਰ ਦਸਤਖ਼ਤ ਕਰਵਾ ਰਖੇਂ ਹਨ ਜ਼ੋ ਸਰਾਸਰ ਬੰਧੂਆ ਬਨਾਉਣ ਦੀ ਕਾਰਵਾਈ ਹੈ। ਆਗੂਆਂ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਨੂੰ ਆਪਣੇ ਜੁਮੇਂ ਲਵੇ ਅਤੇ ਭਵਿੱਖ ਵਿੱਚ ਬੇਜ਼ਮੀਨੇ ਪ੍ਰੀਵਾਰਾਂ ਲਈ ਕੋਈ ਰੋਜ਼ਗਾਰ ਨੀਤੀ ਤਹਿ ਕਰਕੇ ਰੋਜ਼ਗਾਰ ਮੁਹਈਆ ਕਰਕੇ ਦਿਤਾ ਜਾਵੇ, ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਪ੍ਰਤੀ ਔਰਤ ਨੂੰ 1000 ਰੁਪਏ ਸਹਾਇਤਾ ਦੇਣ ਦੀ ਗਰੰਟੀ ਪੂਰੀ ਕਰੇ। ਹਰ ਪ੍ਰੀਵਾਰ ਦੇ ਬਾਲਗ ਮੈਂਬਰਾਂ ਨੂੰ 200 ਦਿਨ ਦਾ ਮਨਰੇਗਾ ਰੋਜ਼ਗਾਰ ਦੇਣਾ ਸਰਕਾਰ ਜ਼ਰੂਰੀ ਬਣਾਵੇ। ਇਸ ਸਮੇਂ ਕੁਲਦੀਪ ਰਾਜੂ, ਰਮਨਪ੍ਰੀਤ ਪਿਡੀਆ, ਬਲਵਿੰਦਰ ਕੌਰ ਬੌਲੀ,ਰਾਜੀ ਜਆਫਰਕਓਟ,ਸੋਸਨ ਧਰਮ ਕੋਟ, ਮੋਨਿਕਾ ਪੱਡਾ, ਸ਼ਾਮ ਸਿੰਘ ਤਲਵੰਡੀ ਅਤੇ ਬਲਵਿੰਦਰ ਕੌਰ ਪ੍ਰਾਚਾ ਹਾਜ਼ਰ ਸਨ।
ਆਂ,


