ਗੁਰਦਾਸਪੁਰ ਵਿਖੇ ਦੋ ਦਿਨਾਂ ਜਨਗਣਨਾ ਸਿਖਲਾਈ ਸਫਲਤਾਪੂਰਵਕ ਸਮਾਪਤ

ਗੁਰਦਾਸਪੁਰ

ਗੁਰਦਾਸਪੁਰ,26 ਫਰਵਰੀ ( ਸਰਬਜੀਤ ਸਿੰਘ)– ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ/ਚਾਰਜ ਅਫ਼ਸਰਾਂ ਅਤੇ ਰੈਗੂਲਰ/ਤਕਨੀਕੀ ਸਹਾਇਕਾਂ ਲਈ ਮਕਾਨ ਸੂਚੀਕਰਨ ਅਤੇ ਮਕਾਨ ਗਣਨਾ ਦੀ ਦੋ ਦਿਨਾਂ ਸਿਖਲਾਈ ਸਫਲਤਾਪੂਰਵਕ ਕਰਵਾਈ ਗਈ।

ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਆਦਿੱਤਿਆ ਉੱਪਲ ਵਲੋਂ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਭਾਗੀਦਾਰਾਂ ਨੂੰ ਜਨਗਣਨਾ ਅਭਿਆਸ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ। ਅੱਜ ਸਿਖਲਾਈ ਵਰਕਸ਼ਾਪ ਵਿੱਚ ਤਹਿਸੀਲਦਾਰ ਲਛਮਣ ਸਿੰਘ ਅਤੇ ਰਜਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਜ਼ਿਲ੍ਹਾ ਗੁਰਦਾਸਪੁਰ ਵਿਖੇ ਜਨਗਣਨਾ ਸੈੱਲ, ਸ਼੍ਰੀ ਰਾਜੇਸ਼ ਬਲੋਤਰਾ ਏਆਰਓ ਦੇ ਨਾਲ, ਸਿਖਲਾਈ ਪ੍ਰੋਗਰਾਮ ਦੀ ਨਿਗਰਾਨੀ ਕੀਤੀ ਗਈ। ਇਹ ਸਿਖਲਾਈ ਸ਼੍ਰੀ ਵਿਨੋਦ ਕੁਮਾਰ ਯਾਦਵ, ਸਹਾਇਕ ਨਿਰਦੇਸ਼ਕ ਅਤੇ ਸ਼੍ਰੀ ਅੰਕੁਸ਼ ਸ਼ਰਮਾ, ਐਸ.ਆਈ. ਗ੍ਰੇਡ-1 ਅਧਿਕਾਰੀ ਵਲੋਂ ਦਿੱਤੀ ਗਈ ਅਤੇ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਹੋਇਆ।

ਉਨ੍ਹਾਂ ਦੱਸਿਆ ਕਿ ਸਾਰੇ ਚਾਰਜ ਅਫ਼ਸਰਾਂ ਨੇ ਆਪਣੀਆਂ ਸਬੰਧਤ ਟੀਮਾਂ ਦੇ ਨਾਲ ਸਿਖਲਾਈ ਵਿੱਚ ਧਿਆਨ ਨਾਲ ਭਾਗ ਲਿਆ ਅਤੇ ਜਨਗਣਨਾ ਪ੍ਰਕਿਰਿਆਵਾਂ ਦੀ ਬਿਹਤਰ ਸਪੱਸ਼ਟਤਾ ਅਤੇ ਸਮਝ ਨੂੰ ਯਕੀਨੀ ਬਣਾਉਣ ਲਈ ਸੈਸ਼ਨ ਦੌਰਾਨ ਸਵਾਲ ਉਠਾ ਕੇ ਸਰਗਰਮੀ ਨਾਲ ਹਿੱਸਾ ਲਿਆ। ਸਿਖਲਾਈ ਵਿੱਚ ਦੱਸਿਆ ਗਿਆ ਕਿ ਹਾਊਸ ਲਿਸਟਿੰਗ ਫੀਲਡ ਵਰਕ 15 ਮਈ ਤੋਂ 13 ਜੂਨ 2026 ਲਈ ਅਤੇ
30 ਅਪ੍ਰੈਲ ਤੋਂ 14 ਮਈ 2026 ਤੱਕ ਸਵੈ-ਗਣਨਾ ਕੀਤੀ ਜਾਵੇਗੀ।ਜਨਗਣਨਾ ਦਾ ਲੋਗੋ ‘ਜਨਗਣਨਾ ਸੇ ਜਨ ਕਲਿਆਣ’ ਹੈ।

ਅੱਜ ਦੂਜੇ ਦਿਨ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਜਨਗਣਨਾ ਸਟਾਫ ਨੂੰ ਜਨਗਣਨਾ 2027 ਦੇ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ। ਪਿੰਡ ਅਤੇ ਸ਼ਹਿਰ ਦੇ ਚਾਰਜ ਰਜਿਸਟਰਾਂ, ਡੈਸ਼ਬੋਰਡ ਦੀ ਵਰਤੋਂ ਅਤੇ ਸੀ.ਐੱਮ.ਐੱਮ.ਐੱਸ ਪੋਰਟਲ ‘ਤੇ ਰਿਪੋਰਟਾਂ ਸਬੰਧੀ, ਟਰੇਨਿੰਗ ਮੈਨੇਜਮੈਂਟ, ਸ਼ਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਜਨਰੇਟ ਕਰਨ ਸਬੰਧੀ ਲੋਜਿਸਟਿਕ ਐਂਡ ਪ੍ਰਿੰਟਿੰਗ ਅਤੇ ਡਾਟਾ ਐਂਟਰੀ ਮੈਡਿਊਲ ਸਬੰਧੀ, ਲੇਅ ਆਊਟ ਮੈਪ ਦੀ ਤਿਆਰੀ ਸਮੇਤ ਵੱਖ ਵੱਖ ਪਹਿਲੂਆਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।

Leave a Reply

Your email address will not be published. Required fields are marked *