ਸਵਰਗੀ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਦੀ ਸਲਾਨਾ ਦੂਸਰੀ ਬਰਸੀ ਮੌਕੇ ਹਜ਼ਾਰਾਂ ਸੰਗਤਾਂ ਨੇ ਗੁਰਬਾਣੀ ਜਸ ਸ੍ਰਵਣ ਕਰਕੇ ਮਨੁੱਖੀ ਜੀਵਨ ਸਫਲ ਬਣਾਇਆ -ਭਾਈ ਮਨਪ੍ਰੀਤ ਸਿੰਘ ਜੀ

ਗੁਰਦਾਸਪੁਰ

ਗੁਰਦਾਸਪੁਰ, 8 ਫਰਵਰੀ (‌ ਸਰਬਜੀਤ ਸਿੰਘ)– ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਸਾਕਾ 5 ਫਰਵਰੀ 1762 ਈ ਜੋਗੀ ਮਾਜਰਾ ਰੋਡ ਕੁੱਪ ਕਲਾਂ ਮਾਲੇਰਕੋਟਲਾ ਵਿਖੇ ਮਹਾਨ 35000 ਸ਼ਹੀਦ ਸਿੰਘਾਂ ਦੀ ਯਾਦ ਵਿੱਚ 264 ਵਾਂ ਤਿੰਨ ਰੋਜ਼ਾ ਸਲਾਨਾ ਸ਼ਹੀਦੀ ਸਮਾਗਮ ਦੇ ਆਖਰੀ ਤੇ ਤੀਜੇ ਗੇੜ ਸਵਰਗੀ ਸੰਤ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀਆਂ ਦੀ ਸਲਾਨਾ ਬਰਸੀ ਦੇ ਸਬੰਧ ਰੱਖੇ ਲੜੀਵਾਰ ਅਖੰਡਪਾਠਾਂ ਦੇ ਭੋਗ ਪਾਏ ਗਏ ਅਤੇ ਸ਼ਹੀਦੀ ਸਮਾਗਮ ਦੇ ਧਾਰਮਿਕ ਦੀਵਾਨ’ਚ ਹਜ਼ੂਰੀ ਰਾਗੀ ਜਥੇ ਵੱਲੋਂ ਸ਼ਬਦ ਗੁਰਬਾਣੀ ਕੀਰਤਨ ਸਰਵਣ ਕਰਵਾਉਣ ਤੋਂ ਉਪਰੰਤ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੋਂ ਇਲਾਵਾ ਸੰਤ ਸਮਾਜ ਸਬੰਧਿਤ ਸੈਂਕੜੇ ਸੰਤਾਂ ਮਹਾਪੁਰਸ਼ਾਂ ਦੇ ਨਾਲ ਨਾਲ ਬਹੁਤ ਸਾਰੇ ਧਾਰਮਿਕ ਸਮਾਜਿਕ ਤੇ ਸਿਆਸੀ ਨੇਤਾਵਾਂ ਸਮੇਤ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਇਆ, ਸਮੂਹ ਧਾਰਮਿਕ ਬੁਲਾਰਿਆਂ ਤੇ ਹੋਰ ਸਨਮਾਨ ਯੋਗ ਹਸਤੀਆਂ ਦਾ ਸਮਾਗਮ ਦੇ ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਸਮਾਗ਼ਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਮਹਾਨ 35000 ਸ਼ਹੀਦ ਸਿੰਘਾਂ ਦੀ ਯਾਦ 264 ਵਾਂ ਤਿੰਨ ਰੋਜ਼ਾ ਸਲਾਨਾ ਸ਼ਹੀਦੀ ਸਮਾਗਮ 5 ਫਰਵਰੀ ਅਖੰਡਪਾਠ ਸਾਹਿਬ ਅਰੰਭ ਕਰਨ ਤੋਂ ਬਾਅਦ ਸ਼ੁਰੂ ਹੋਇਆ,ਪਹਿਲੇ ਰੋਜ਼ ‘ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ, ਦੂਸਰੇ ਗੇੜ ਮਿਤੀ 6 ਫਰਵਰੀ ਵੈਦ ਰੁਲਦਾ ਸਿੰਘ ਜੀ 10 ਵੀ ਸਲਾਨਾ ਬਰਸੀ ਦੇ ਰੱਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਢਾਡੀ ਦਰਬਾਰ ਸਜਾਇਆ ਗਿਆ, ਭਾਈ ਖਾਲਸਾ ਤੇ ਦੱਸਿਆ ਸਮਾਗਮ ਦੇ ਤੀਜੇ ਅਤੇ ਆਖਰੀ ਰੋਜ਼ ‘ਚ ਸਵਰਗੀ ਮਹਾਂਪੁਰਖ ਸੰਤ ਬਾਬਾ ਜੰਗ ਸਿੰਘ ਜੀਆਂ ਦੀ ਦੂਸਰੀ ਸਲਾਨਾ ਬਰਸੀ ਦੇ ਰੱਖੇ ਅਖੰਡਪਾਠਾ ਦੇ ਭੋਗ ਪਾਏ ਗਏ ਅਤੇ ਸੰਤ ਸਮਾਗਮ ਦੀ ਆਰੰਭਤਾ ਹੋਈ ਜਿਸ ਸੰਤ ਸਮਾਜ ਦੇ ਸੈਂਕੜੇ ਸੰਤ ਮਹਾਂਪੁਰਸਾਂ ਨੇ ਹਾਜ਼ਰੀ ਲਵਾਈ ਅਤੇ ਇਸ ਅਸਥਾਨ ਦੇ ਬਾਨੀ ਸੰਤ ਮਹਾਂਪੁਰਸ਼ ਬਾਬਾ ਜੰਗ ਸਿੰਘ ਜੀਆਂ ਨਾਂਮ ਸਿਮਰਨ ਭਗਤੀ ਤੇ ਹੋਰ ਮਨੁੱਖਤਾਂ ਦੀ ਸੇਵਾ ਨੂੰ ਸਮਰਪਿਤ ਮਹਾਨ ਸੇਵਾਵਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ, ਇਸ ਮੌਕੇ ਤੇ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਦੇ ਬਾਬਾ ਸੁਰਜੀਤ ਸਿੰਘ ਜੀ, ਗੁਰਦੁਆਰਾ ਮਾਤਾ ਭੋਲੀ ਕੌਰ ਜੀ, ਬਾਬਾ ਹਰਬੇਅੰਤ ਸਿੰਘ ਜੀ, ਬਾਬਾ ਸੁਖਦੇਵ ਸਿੰਘ ਸਿਧਾਨਾ ਸਾਹਿਬ ਜੀ, ਬਾਬਾ ਜਸਵੰਤ ਸਿੰਘ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੰਗਰੂਰ, ਬਾਬਾ ਸਤਪਾਲ ਸਿੰਘ ਜੀ ਭੂਰਿਆਂ ਵਾਲੇ, ਬਾਬਾ ਇੰਦਰਜੀਤ ਸਿੰਘ ਜੀ ਰਤੀਆਂ ਧੂਰੀ, ਬਾਬਾ ਹਰਚਰਨ ਸਿੰਘ ਜੀ ਤਿਰਪੜੀ ਪਟਿਆਲਾ, ਬਾਬਾ ਜਗਤਾਰ ਸਿੰਘ ਮਹੇਰਨਾਂ ਕਲਾਂ ਵਾਲੇ, ਗੁਰਦੁਆਰਾ ਕੋਠੀ ਸਾਹਿਬ ਬਾਲੇ ਵਾਲ, ਬਾਬਾ ਜਗਰੂਪ ਸਿੰਘ ਕੱਟੂ, ਬਾਬਾ ਅਜੀਤ ਸਿੰਘ ਜੀ ਹਿੰਮਤਪੁਰਾ, ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ, ਬਾਬਾ ਜਰਨੈਲ ਸਿੰਘ ਅਖਾੜਾ, ਬਾਬਾ ਸਤਨਾਮ ਸਿੰਘ ਸੀਸ ਮਹਲ ਕਲੇਰਾਂ, ਗੁਰਦੁਆਰਾ ਅਕਬਰਪੁਰ ਛੰਨਾ, ਭਾਈ ਉਦਮ ਸਿੰਘ ਬਡਰੁੱਖਾਂ, ਬਾਬਾ ਬਲਵਿੰਦਰ ਸਿੰਘ ਦਿੜ੍ਹਬਾ, ਛਾਉਣੀ ਕੜਿਆਲ ਚੀਮਾ,ਦਇਆ ਸਿੰਘ ਫਿਲੌਰ,ਮਹੰਤ ਬੋਤਾ ਦਾਸ ਬਾਘਾਂ ਭੈਣੀ, ਆਦਿ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਨੇ ਬਰਸੀ ਸਮਾਗਮ ਦੇ ਧਾਰਮਿਕ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣਾਂ ਮਨੁੱਖੀ ਜੀਵਨ ਸਫ਼ਲ ਬਣਾਇਆ ਇਸ ਮੌਕੇ ਤੇ ਨਾਨਾ ਪ੍ਰਕਾਰ ਦੇ ਲੰਗਰ ਅਟੁੱਟ ਵਰਤਾਏ ਗਏ, ਮੁੱਖ ਪ੍ਰਬੰਧਕ ਭਾਈ ਮਨਪ੍ਰੀਤ ਸਿੰਘ ਜੀ ਨੇ ਆਈਆਂ ਸਮੂਹ ਸੰਗਤਾਂ ਤੇ ਧਾਰਮਿਕ ਖੇਤਰ ਵਿੱਚ ਸਰਗਰਮ ਸੰਤਾਂ ਮਹਾਪੁਰਸ਼ਾਂ ਤੇ ਹੋਰਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *