ਅੰਮ੍ਰਿਤਸਰ, ਗੁਰਦਾਸਪੁਰ, 8 ਫਰਵਰੀ ( ਸਰਬਜੀਤ ਸਿੰਘ)–ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਰਾਈਫ਼ਲ ਪਰਖ਼ਣ ਲਈ ਨਿਸਾਨੇ ਲਈ ਛਾਤੀਆਂ ਡਾਉਣ ਵਾਲੇ ਰੰਘਰੇਟੇ ਗੁਰ ਕੇ ਸ਼ਹੀਦ ਭਾਈ ਧੀਰ ਅਤੇ ਸ਼ਹੀਦ ਭਾਈ ਧੀਰ ਸਿੰਘ ਜੀ ਦੇ 261 ਵੇ ਸ਼ਹੀਦੀ ਦਿਹਾੜੇ ਮੌਕੇ ਛਾਉਣੀ ਨਿਹੰਗ ਸਿੰਘਾਂ ਚਾਟੀ ਵਿੰਡ ਲੇਹਲ ਮਾਗਾਂ ਸਰਾਏ ਮਹਿਤਾ ਅੰਮ੍ਰਿਤਸਰ ਵਿਖੇ ਬੋਲਦਿਆਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਸੀਸ ਦਿੱਲੀ ਤੋਂ ਪੈਦਲ ਚੱਲ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਭੇਂਟ ਕਰਨ ਵਾਲੇ ਸ਼ਹੀਦ ਬਾਬਾ ਜੀਵਨ ਸਿੰਘ, ਬਾਬਾ ਧੀਰ ਬਾਬ ਵੀਰ ਸਿੰਘ ਜੀ ਦੇ ਚੜਦੀ ਕਲਾ ਵਾਲੇ ਪਾਵਨ ਇਤਿਹਾਸ ਤੇ ਰੌਸ਼ਨੀ ਪਾਉਂਦਿਆਂ ਜਿਥੇ ਰੰਘਰੇਟਾ ਕੌਂਮ ਦੀਆਂ ਗੁਰ ਸਾਹਿਬਾਨਾਂ ਨਾਲ ਨਿਭਾਈਆਂ ਸੇਵਾਵਾਂ ਤੇ ਕੁਰਬਾਨੀ ਸਬੰਧੀ ਰੰਗਰੇਟਾ ਕੌਮ ਦੇ ਲੱਖਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਰੰਗਰੇਟਿਆ ਨੂੰ ਜਾਗਰੂਕ ਕੀਤਾ ਅਤੇ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਅਤੇ ਕੌਮੀ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲਿਆਂ ਵੱਲੋਂ ਸਿੱਖੀ ਪ੍ਰਚਾਰ ਸਬੰਧੀ ਨਿਭਾਈਆਂ ਜਾ ਰਹੀਆਂ ਸਰਗਰਮ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਸਮੁੱਚੀ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ ਦੇ ਨਾਲ ਨਾਲ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਤੇ ਰੌਸ਼ਨੀ ਪਾਈ, ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਤੇ ਜਥੇਦਾਰ ਬਾਬਾ ਬਲਦੇਵ ਮੁਸਤਫਾ ਪੁਰ ਵੱਲੋਂ ਸਨਮਾਨਿਤ ਕੀਤਾ ਗਿਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਦੀਆਂ ਰੰਗਰੇਟਾ ਕੌਂਮ ਨੂੰ ਜਗਾਉਣ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੋਲਦਿਆਂ ਕਿਹਾ ਅੱਜ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ ਕਿ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਗੁਰੂਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਜਾਵੇ, ਜਥੇਦਾਰ ਸਾਹਿਬ ਨੇ ਕਿਹਾ ਇਸ ਵੇਲੇ ਰੰਗਰੇਟਾ ਕੌਂਮ ਨੂੰ ਸਿੱਖ ਇਤਿਹਾਸ ਤੇ ਕੁਰਬਾਨੀਆਂ ਤੋਂ ਜਾਗਰੂਕ ਕਰਨ ਲਈ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਵੱਲੋਂ ਸਿੱਖ਼ੀ ਪ੍ਰਚਾਰ ਲਹਿਰ ਚਲਾਈ ਹੋਈ ਹੈ ਅਤੇ ਇਸੇ ਲਹਿਰ ਤਹਿਤ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਸਿਖੀ ਪ੍ਰਚਾਰ ਕਰ ਰਹੇ ਹਨ ,ਅਸੀਂ ਉਹਨਾਂ ਅਤੇ ਉਹਨਾਂ ਦਾ ਸੰਯੋਗ ਦੇਣ ਵਾਲੇ ਸਮੂਹ ਜਥੇਦਾਰ ਸਾਹਿਬਾਨਾਂ ਦਾ ਧੰਨਵਾਦੀ ਹਾਂ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਪਰਚਾਰ ਕਰਨ ਲਈ ਜੰਗੀ ਪੱਧਰ ਤੇ ਸਰਗਰਗ ਹੋਏ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਤੇ ਹੋਰ ਰੰਘਰੇਟੇ ਜਥੇਦਾਰ ਸਾਹਿਬਾਨਾਂ ਦੀ ਸ਼ਲਾਘਾ ਕਰਨ ਵਾਲੀ ਨੀਤੀ ਦੀ ਸ਼ਲਾਘਾ ਕਰਦੀ ਹੈ ।


